Zeenat Aman: ਜ਼ੀਨਤ ਅਮਾਨ 40 ਸਾਲਾਂ ਤੋਂ ਜੂਝ ਰਹੀ ਇਸ ਗੰਭੀਰ ਬੀਮਾਰੀ ਨਾਲ, ਹੁਣ ਕੀਤਾ ਖੁਲਾਸਾ, ਕਰਵਾਈ ਅੱਖਾਂ ਦੀ ਸਰਜਰੀ
Zeenat Aman Health Update: ਜ਼ੀਨਤ ਅਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੈ ਅਤੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ।
Zeenat Aman Eye Surgery: ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਜ਼ੀਨਤ ਅਮਾਨ ਨੇ ਪੋਸਟ ਕਰਕੇ ਆਪਣੀ ਹੈਲਥ ਅਪਡੇਟ ਦਿੱਤੀ ਹੈ। ਜੀ ਹਾਂ, 40 ਸਾਲ ਪਹਿਲਾਂ ਜ਼ੀਨਤ ਅਮਾਨ ਦੀ ਅੱਖ ਦੇ ਕੋਲ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਦੇਖਣ 'ਚ ਦਿੱਕਤ ਆ ਰਹੀ ਸੀ। ਹੁਣ ਉਨ੍ਹਾਂ ਨੇ ਆਪਣੀਆਂ ਅੱਖਾਂ ਦੀ ਸਰਜਰੀ ਕਰਵਾਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
ਜ਼ੀਨਤ ਅਮਾਨ ਨੇ ਹਸਪਤਾਲ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਬੇਟੇ ਨਾਲ ਨਜ਼ਰ ਆ ਰਹੀ ਹੈ। ਇਸ ਪੋਸਟ 'ਚ ਜ਼ੀਨਤ ਅਮਾਨ ਨੇ ਆਪਣੇ ਇੰਡਸਟਰੀ ਦੇ ਕੋ-ਸਟਾਰਸ ਦਾ ਵੀ ਧੰਨਵਾਦ ਕੀਤਾ ਹੈ, ਜੋ ਉਸ ਦੀ ਅੱਖ ਦੀ ਸੱਟ ਬਾਰੇ ਪਤਾ ਲੱਗਣ 'ਤੇ ਵੀ ਉਸ ਨਾਲ ਕੰਮ ਕਰਨ ਲਈ ਰਾਜ਼ੀ ਹੋ ਗਏ ਹਨ।
40 ਸਾਲ ਪਹਿਲਾਂ ਲੱਗੀ ਸੀ ਸੱਟ
ਜ਼ੀਨਤ ਅਮਾਨ ਨੇ ਲਿਖਿਆ- 40 ਸਾਲਾਂ ਤੋਂ ਮੇਰੇ ਨਾਲ ਮੇਰੇ ਕਮਰੇ 'ਚ ਇੱਕ ਹਾਥੀ ਰਹਿੰਦਾ ਹੈ। ਇਸ ਹਾਥੀ ਨੂੰ ਹੁਣ ਬਾਹਰ ਦਾ ਰਸਤਾ ਦਿਖਾਉਣ ਦਾ ਸਮਾਂ ਆ ਗਿਆ ਹੈ। ਮੈਨੂੰ ਪੀਟੋਸਿਸ ਨਾਮ ਦੀ ਇੱਕ ਬੀਮਾਰੀ ਹੈ, ਜੋ ਕਈ ਸਾਲਾਂ ਪਹਿਲਾਂ ਲੱਗੀ ਸੱਟ ਦਾ ਨਤੀਜਾ ਹੈ। ਜਿਸ ਨਾਲ ਮੇਰੀ ਸੱਜੀ ਅੱਖ ਦੇ ਆਲੇ-ਦੁਆਲੇ ਮਾਂਸਪੇਸ਼ੀਆਂ ਡੈਮੇਜ ਹੋ ਗਈਆਂ ਸੀ। ਇਨ੍ਹਾਂ ਸਾਲਾਂ 'ਚ ਇਸ ਦੀ ਵਜ੍ਹਾ ਕਰਕੇ ਪਲਕਾਂ ਹੋਰ ਜ਼ਿਆਦਾ ਝੁਕ ਗਈਆਂ ਸੀ ਅਤੇ ਕੁੱਝ ਸਾਲ ਪਹਿਲਾਂ ਇਹ ਬੀਮਾਰੀ ਇਨੀਂ ਵਧ ਗਈ ਸੀ ਕਿ ਮੈਨੂੰ ਦੇਖਣ 'ਚ ਵੀ ਪਰੇਸ਼ਾਨੀ ਹੋ ਰਹੀ ਸੀ।
ਜ਼ੀਨਤ ਅਮਾਨ ਨੇ ਅੱਗੇ ਕਿਹਾ- ਜਦੋਂ ਕਿਸੇ ਦਾ ਕਰੀਅਰ ਉਸ ਦੀ ਦਿੱਖ 'ਤੇ ਆਧਾਰਿਤ ਹੁੰਦਾ ਹੈ ਤਾਂ ਉਸ 'ਚ ਥੋੜ੍ਹਾ ਜਿਹਾ ਬਦਲਾਅ ਲਿਆਉਣਾ ਵੀ ਮੁਸ਼ਕਿਲ ਹੁੰਦਾ ਹੈ। ਮੈਂ ਜਾਣਦੀ ਹਾਂ ਕਿ ਇਸ ਪੀਟੋਸਿਸ ਬੀਮਾਰੀ ਕਰਕੇ ਮੇਰੇ ਹੱਥੋਂ ਕਈ ਵਧੀਆ ਮੌਕੇ ਨਿਕਲ ਗਏ। ਪਚਾਰੇ ਪਾਸੇ ਮੇਰੀਆਂ ਗੱਲਾਂ ਹੋਣ ਲੱਗੀਆਂ, ਪਰ ਮੈਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸਨੇ ਮਦਦ ਕੀਤੀ ਕਿ ਕੁਝ ਮਹਾਨ ਲੋਕ ਹਮੇਸ਼ਾ ਮੇਰੇ ਨਾਲ ਖੜੇ ਰਹੇ ਅਤੇ ਫਿਰ ਵੀ ਮੇਰੇ ਨਾਲ ਕੰਮ ਕਰਨਾ ਚੁਣਿਆ।
View this post on Instagram
ਅੱਖਾਂ ਦੀ ਰੌਸ਼ਨੀ ਹੋਈ ਸਾਫ
ਜ਼ੀਨਤ ਅਮਾਨ ਨੇ ਲਿਖਿਆ- ਅਪਰੇਸ਼ਨ ਵਾਲੇ ਦਿਨ ਮੇਰਾ ਸਰੀਰ ਬਰਫ਼ ਵਾਂਗ ਠੰਡਾ ਹੋ ਗਿਆ ਸੀ। ਜਹਾਂ ਨੇ ਮੈਨੂੰ ਮੱਥੇ 'ਤੇ ਚੁੰਮਿਆ ਅਤੇ ਮੈਨੂੰ ਓਪਰੇਸ਼ਨ ਥੀਏਟਰ ਲੈ ਗਿਆ, ਜਿੱਥੇ ਮੈਨੂੰ ਮੈਡੀਕਲ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਤਕਰੀਬਨ ਇੱਕ ਘੰਟੇ ਬਾਅਦ, ਮੈਂ ਆਪਣੀ ਅੱਖ 'ਤੇ ਪੈਚ ਲਗਾ ਕੇ, ਜ਼ਿੰਦਾ ਸਮੁੰਦਰੀ ਡਾਕੂ ਵਾਂਗ ਬਾਹਰ ਆਈ, ਰਿਕਵਰੀ ਹੌਲੀ-ਹੌਲੀ ਹੋ ਰਹੀ ਹੈ, ਪਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰਾ ਅੱਖਾਂ ਦੀ ਰੌਸ਼ਨੀ ਹੁਣ ਪਹਿਲਾਂ ਨਾਲੋਂ ਬਹੁਤ ਸਪੱਸ਼ਟ ਹੈ।
ਇਹ ਵੀ ਪੜ੍ਹੋ: ਵਿੱਕੀ ਕੌਸ਼ਲ ਦੀ ਫਿਲਮ 'ਸੈਮ ਬਹਾਦਰ' ਦਾ ਦਮਦਾਰ ਟਰੇਲਰ ਰਿਲੀਜ਼, ਸੈਮ ਮਾਣਿਕਸ਼ਾਅ ਬਣ ਛਾਇਆ ਐਕਟਰ