ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੀ ਪਹਿਲੇ ਦਿਨ ਦੀ ਕਮਾਈ ਜਾਣ ਹੋ ਜਾਓਗੇ ਹੈਰਾਨ, ਦਰਸ਼ਕਾਂ ਨੂੰ ਨਹੀਂ ਕਰ ਸਕੀ ਪ੍ਰਭਾਵਤ
Zwigato Box Office Collection: ਕਪਿਲ ਸ਼ਰਮਾ ਦੀ ਮੋਸਟ ਅਵੇਟਿਡ ਫਿਲਮ 'ਜ਼ਵਿਗਾਟੋ' ਰਿਲੀਜ਼ ਹੋ ਗਈ ਹੈ। ਹਾਲਾਂਕਿ ਫਿਲਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਹੈ ਅਤੇ ਇਸ ਦੀ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਕਾਫੀ ਨਿਰਾਸ਼ਾਜਨਕ ਹਨ।
Zwigato Box Office Collection: ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ 'ਜ਼ਵਿਗਾਟੋ' 17 ਮਾਰਚ ਨੂੰ ਰਿਲੀਜ਼ ਹੋਈ ਹੈ। ਫਿਲਮ 'ਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਕਪਿਲ ਨੇ ਇਸ ਫਿਲਮ ਵਿੱਚ ਡਿਲੀਵਰੀ ਬੁਆਏ ਮਾਨਸ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਪਰਿਵਾਰ ਨੂੰ ਪਾਲਣ ਲਈ ਬਹੁਤ ਸੰਘਰਸ਼ ਕਰਦਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਹੁਣ ਜਦੋਂ ਫਿਲਮ ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ, ਇਹ ਦਰਸ਼ਕਾਂ ਦੀ ਉਮੀਦ 'ਤੇ ਖਰੀ ਨਹੀਂ ਉਤਰ ਸਕੀ ਅਤੇ 'ਜ਼ਵਿਗਾਟੋ' ਦੇ ਓਪਨਿੰਗ ਡੇ ਕਲੈਕਸ਼ਨ ਨੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਓ ਜਾਣਦੇ ਹਾਂ ਕਪਿਲ ਸ਼ਰਮਾ ਦੀ ਫਿਲਮ 'ਜਵਿਗਾਟੋ' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਨੇ ਗੀਤਕਾਰ ਜਾਨੀ ਨਾਲ ਤਸਵੀਰ ਕੀਤੀ ਸ਼ੇਅਰ, ਕੀ ਨਵੇਂ ਪ੍ਰਾਜੈਕਟ ਦੀ ਕਰ ਰਹੇ ਤਿਆਰੀ?
ਪਹਿਲੇ ਦਿਨ 'ਜ਼ਵਿਗਾਟੋ' ਨੇ ਕੀਤੀ ਇੰਨੀਂ ਕਮਾਈ
ਕਪਿਲ ਸ਼ਰਮਾ ਨੇ ਸਟੈਂਡਅੱਪ ਕਾਮੇਡੀਅਨ ਦੇ ਤੌਰ 'ਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਕਪਿਲ ਨੇ ਆਪਣੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ' ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਉਹ 'ਕਿਸ-ਕਿਸ ਕੋ ਪਿਆਰ ਕਰੂੰ' ਅਤੇ 'ਫਿਰੰਗੀ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕਈ ਸਾਲਾਂ ਬਾਅਦ ਕਪਿਲ 'ਜ਼ਵਿਗਾਟੋ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਉਂਝ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਪਹਿਲੇ ਦਿਨ ਇਕ ਕਰੋੜ ਦੀ ਕਮਾਈ ਕਰੇਗੀ, ਪਰ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਸੈਕਲਿਨ ਦੀ ਰਿਪੋਰਟ ਮੁਤਾਬਕ 'ਜ਼ਵਿਗਾਟੋ' ਨੇ ਰਿਲੀਜ਼ ਦੇ ਪਹਿਲੇ ਦਿਨ ਸਿਰਫ 50 ਲੱਖ ਦਾ ਕਾਰੋਬਾਰ ਕੀਤਾ ਹੈ। ਇਹ ਅੰਕੜੇ ਕਾਫੀ ਨਿਰਾਸ਼ਾਜਨਕ ਹਨ।
'ਜ਼ਵਿਗਾਟੋ' ਦਾ ਬਾਕਸ ਆਫਿਸ 'ਤੇ ਇਨ੍ਹਾਂ ਫਿਲਮਾਂ ਨਾਲ ਮੁਕਾਬਲਾ
ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੇ ਨਾਲ ਰਾਣੀ ਮੁਖਰਜੀ ਦੀ ਫੈਮਿਲੀ ਕੋਰਟ ਡਰਾਮਾ ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ ਵੀ ਰਿਲੀਜ਼ ਹੋ ਚੁੱਕੀ ਹੈ। 'ਜ਼ਵਿਗਾਟੋ' ਨੂੰ ਇਸ ਫ਼ਿਲਮ ਤੋਂ ਸਖ਼ਤ ਮੁਕਾਬਲਾ ਮਿਲਿਆ ਹੈ। ਇਸ ਦੇ ਨਾਲ ਹੀ ਰਣਬੀਰ ਕਪੂਰ-ਸ਼ਰਧਾ ਕਪੂਰ ਸਟਾਰਰ ਫਿਲਮ 'ਤੂ ਝੂਠੀ ਮੈਂ ਮੱਕਾਰ' ਬਾਕਸ ਆਫਿਸ 'ਤੇ ਪਹਿਲਾਂ ਹੀ ਧੂਮ ਮਚਾ ਚੁੱਕੀ ਹੈ। ਅਜਿਹੇ 'ਚ 'ਜ਼ਵਿਗਾਟੋ' ਨੂੰ ਇਨ੍ਹਾਂ ਦੋਵਾਂ ਫਿਲਮਾਂ ਤੋਂ ਸਖਤ ਚੁਣੌਤੀ ਮਿਲ ਰਹੀ ਹੈ।
ਕੀ ਹੈ 'ਜ਼ਵਿਗਾਟੋ' ਦੀ ਕਹਾਣੀ?
ਕਪਿਲ ਸ਼ਰਮਾ 'ਜ਼ਵਿਗਾਟੋ' 'ਚ ਡਿਲੀਵਰੀ ਬੁਆਏ ਬਣੇ ਹਨ। ਸ਼ਹਾਨਾ ਗੋਸਵਾਮੀ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਚ ਮਾਨਸ ਬਣੇ ਕਪਿਲ ਸ਼ਰਮਾ ਕੋਰੋਨਾ ਦੇ ਦੌਰ 'ਚ ਆਪਣੀ ਨੌਕਰੀ ਗੁਆ ਬੈਠੇ ਹਨ। ਇਸ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਉਹ ਡਿਲੀਵਰੀ ਬੁਆਏ ਦਾ ਕੰਮ ਕਰਨ ਲੱਗਦਾ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਡਿਲੀਵਰੀ ਬੁਆਏ ਨੂੰ 5 ਸਟਾਰ ਰੇਟਿੰਗ ਲਈ ਕਿੰਨੇ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ। ਆਪਣੀ ਇਮੇਜ ਦੇ ਉਲਟ, ਕਪਿਲ ਨੇ ਡਿਲੀਵਰੀ ਬੁਆਏ ਦੀ ਭੂਮਿਕਾ ਵਿੱਚ ਪ੍ਰਭਾਵਿਤ ਕੀਤਾ ਹੈ। ਸ਼ਹਾਨਾ ਗੋਸਵਾਮੀ ਨੇ ਵੀ ਦਮਦਾਰ ਐਕਟਿੰਗ ਕੀਤੀ ਹੈ। ਇਸ ਦੇ ਬਾਵਜੂਦ ਫਿਲਮ ਦੀ ਓਪਨਿੰਗ ਕਾਫੀ ਖਰਾਬ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ 'ਚ 'ਜ਼ਵਿਗਾਟੋ' ਬਾਕਸ ਆਫਿਸ 'ਤੇ ਕਿੰਨੀ ਕਮਾਈ ਕਰਦੀ ਹੈ।