ਪੜਚੋਲ ਕਰੋ
ਮਿੰਟਾਂ 'ਚ ਹੀ ਮੁੱਕ ਜਾਂਦਾ 'Samsung Galaxy Fold' ਦਾ ਸਟਾਕ, ਕੀਮਤ 1.5 ਲੱਖ ਤੋਂ ਵੀ ਜ਼ਿਆਦਾ
1/8

ਇਸ 'ਚ 16 ਮੈਗਾ ਪਿਕਸਲ ਦਾ ਅਲਟਰਾ ਵਾਈਡ ਕੈਮਰਾ, 12 ਮੈਗਾ ਪਿਕਸਲ ਵਾਈਡ ਐਂਗਲ ਕੈਮਰਾ ਤੇ 12 ਮੈਗਾ ਪਿਕਸਲ ਟੈਲੀਫੋਟੋ ਕੈਮਰਾ ਮਿਲੇਗਾ। ਫਰੰਟ 'ਤੇ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ਖੋਲ੍ਹਣ 'ਤੇ ਅੰਦਰ ਵੱਲ ਦੋ ਕੈਮਰੇ ਮਿਲਣਗੇ।
2/8

ਇਸ ਸਮਾਰਟਫੋਨ ਵਿੱਚ ਤਿੰਨ ਸੈਲਫੀ ਕੈਮਰੇ ਹਨ। ਫੋਨ ਨੂੰ ਫੋਲਡ ਕਰਨ ਤੋਂ ਬਾਅਦ, ਇਸ ਦੇ ਪਿਛਲੇ ਪੈਨਲ 'ਤੇ ਇਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ।
3/8

ਇਹ ਦੁਨੀਆ ਦੀ ਪਹਿਲੀ ਡਾਇਨਾਮਿਕ ਐਮੋ LED ਇਨਫਿਨਟੀ ਫਲੈਕਸ ਡਿਸਪਲੇਅ ਨੂੰ ਸਪੋਰਟ ਕਰਦਾ ਹੈ। ਡਿਵਾਈਸ ਵਿੱਚ ਮਲਟੀ-ਟਾਸਕਿੰਗ ਸਪਲਿਟ ਸਕ੍ਰੀਨ ਦੇ ਨਾਲ ਛੇ ਕੈਮਰੇ ਹਨ। ਇਸ ਵਿੱਚ ਇੱਕ ਯੂਆਈ ਦੇ ਨਾਲ ਐਂਡਰਾਇਡ-9 ਅਤੇ ਸਨੈਪਡ੍ਰੈਗਨ 855 ਚਿੱਪਸੈੱਟ ਦਿੱਤੀ ਗਈ ਹੈ।
4/8

ਗਲੈਕਸੀ ਫੋਲਡ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਆਮ ਦਿਨ ਦੇ ਕੰਮ ਲਈ ਇੱਕ 4.6 ਇੰਚ ਦੀ ਸਕ੍ਰੀਨ ਦਾ ਅਨਵੁਭਵ ਮਿਲੇਗ ਜਦਕਿ ਜੇ ਇਸ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਇਸਦੀ 7.3 ਇੰਚ ਦੀ ਓਐਲਈਡੀ ਸਕ੍ਰੀਨ ਦਾ ਅਨੰਦ ਲਿਆ ਜਾ ਸਕਦਾ ਹੈ। ਜਦੋਂ ਵੱਡੀ ਸਕ੍ਰੀਨ ਦੀ ਜ਼ਰੂਰਤ ਨਹੀਂ ਹੁੰਦੀ, ਤਾਂ ਇਹ ਸਮਾਰਟਫੋਨ ਇੱਕ ਕਿਤਾਬ ਵਾਂਗ ਬੰਦ ਕੀਤਾ ਜਾ ਸਕਦਾ ਹੈ।
5/8

ਹਰੇਕ 'ਗਲੈਕਸੀ ਫੋਲਡ' ਗਾਹਕ ਨੂੰ ਇਕ ਮਾਹਰ ਨਾਲ 24*7 ਗੱਲ ਕਰਨ ਲਈ ਦੇ ਨਾਲ ਨਾਲ ਇੱਕ ਸਾਲ ਲਈ 'ਇਨਫਿਨਟੀ ਫਲੈਕਸ ਡਿਸਪਲੇਅ ਪ੍ਰੋਟੈਕਸ਼ਨ' ਦੀ ਸੁਵਿਧਾ ਦਿੱਤੀ ਜਾਏਗੀ। 'ਗਲੈਕਸੀ ਫੋਲਡ' 12 ਜੀਬੀ ਰੈਮ ਤੇ 512 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।
6/8

ਡਿਵਾਈਸ ਦੀ ਪ੍ਰੀ-ਬੁਕਿੰਗ ਵਿੱਚ ਗਾਹਕਾਂ ਨੂੰ ਪਹਿਲਾਂ ਇੱਕੋ ਸਮੇਂ 1,64,999 ਰੁਪਏ ਦੇਣੇ ਪੈਣਗੇ ਤੇ ਇਸ ਤੋਂ ਬਾਅਦ 20 ਅਕਤੂਬਰ ਨੂੰ ਉਨ੍ਹਾਂ ਨੂੰ ਫੋਨ ਡਿਲੀਵਰ ਕਰ ਦਿੱਤਾ ਜਾਵੇਗਾ।
7/8

ਇਹ ਦੋ ਹਫਤਿਆਂ ਵਿੱਚ ਦੂਜੀ ਵਾਰ ਹੈ ਜਦੋਂ ਸੈਮਸੰਗ ਨੂੰ ਆਪਣੇ ਅਧਿਕਾਰਤ ਆਨਲਾਈਨ ਸਟੋਰ 'ਤੇ ਭਾਰਤ ਵਿੱਚ ਗਲੈਕਸੀ ਫੋਲਡ ਦੀ ਪ੍ਰੀ-ਬੁਕਿੰਗ ਨੂੰ ਰੋਕਣਾ ਪਿਆ ਹੈ।
8/8

ਦਿੱਗਜ ਕੋਰੀਆਆ ਟੈਕ ਕੰਪਨੀ ਸੈਮਸੰਗ ਨੂੰ ਆਪਣੇ ਲੇਟੇਸਟ ਫੋਲਡੇਬਲ ਸਮਾਰਟਫੋਨ ਦੇ ਨਵੇਂ ਸੰਸਕਰਣ ਤੋਂ ਕਾਫੀ ਉਮੀਦਾਂ ਹਨ। ਕੰਪਨੀ ਨੇ ਹਾਲ ਹੀ ਵਿੱਚ ਆਪਣੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਲਾਂਚ ਕੀਤਾ ਸੀ। ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਆਨਲਾਈਨ ਸਟੋਰ ਪ੍ਰੀ-ਬੁਕਿੰਗ 'ਤੇ ਖੁੱਲ੍ਹਣ ਦੇ ਨਾਲ ਸ਼ੁੱਕਰਵਾਰ ਨੂੰ ਸੈਮਸੰਗ ਗਲੈਕਸੀ ਫੋਲਡ, ਜਿਸ ਦੀ ਕੀਮਤ 1.65 ਲੱਖ ਰੁਪਏ ਹੈ, ਨੂੰ ਇੱਕ ਵਾਰ ਫਿਰ 30 ਮਿੰਟਾਂ ਵਿੱਚ ਹੀ ਵੇਚ ਦਿੱਤਾ ਗਿਆ।
Published at : 11 Oct 2019 08:50 PM (IST)
View More






















