Baby Trafficking: IVF ਕੇਂਦਰਾਂ ਦੀ ਮਦਦ ਨਾਲ ਵਧ ਰਹੀ ਬੱਚਿਆਂ ਦੀ ਤਸਕਰੀ! ਜਾਣੋ ਅਜਿਹੇ ਮਾਮਲੇ 'ਚ ਕਿਸ ਕਾਨੂੰਨ ਤਹਿਤ ਦਿੱਤੀ ਜਾਂਦੀ ਹੈ ਸਜ਼ਾ?
Baby Trafficking: ਸੀਬੀਆਈ ਨੇ ਹਾਲ ਹੀ ਵਿੱਚ ਦਿੱਲੀ 'ਚ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ...
Baby Trafficking: ਸੀਬੀਆਈ ਨੇ ਹਾਲ ਹੀ ਵਿੱਚ ਦਿੱਲੀ 'ਚ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਈਵੀਐਫ ਕੇਂਦਰ ਬਾਲ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਜਿਹੇ ਵਿੱਚ ਹੁਣ ਸੀਬੀਆਈ ਦੀ ਨਜ਼ਰ ਆਈਵੀਐਫ ਕੇਂਦਰਾਂ 'ਤੇ ਹੈ। ਕੇਂਦਰੀ ਜਾਂਚ ਬਿਊਰੋ ਦਿੱਲੀ ਵਿੱਚ ਬਾਲ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਸਬੰਧ ਵਿੱਚ ਕੁਝ ਹਸਪਤਾਲਾਂ ਅਤੇ ਕੁਝ ਆਈਵੀਐਫ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਕਲੀਨਿਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਿਹਾ ਹੈ।
IVF ਕੇਂਦਰਾਂ ਰਾਹੀਂ ਤਸਕਰੀ ਕਿਵੇਂ ਹੋ ਰਹੀ ਹੈ?
ਏਜੰਸੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਸਰੋਗੇਟ ਮਾਵਾਂ ਤੋਂ ਬੱਚੇ ਖਰੀਦ ਰਹੇ ਸੀ। ਹੁਣ ਤੱਕ ਘੱਟੋ-ਘੱਟ 10 ਤਸਕਰੀ ਵਾਲੇ ਬੱਚਿਆਂ ਦੇ ਰਿਕਾਰਡ ਹਾਸਲ ਕੀਤੇ ਜਾ ਚੁੱਕੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਰੋਹ ਦੇ ਮੈਂਬਰ ਗਰੀਬ ਮਾਪਿਆਂ ਦੇ ਨਾਲ-ਨਾਲ ਸਰੋਗੇਟ ਮਾਵਾਂ ਤੋਂ ਦੋ ਤੋਂ ਤਿੰਨ ਲੱਖ ਰੁਪਏ ਵਿੱਚ ਬੱਚੇ ਖਰੀਦਦੇ ਸਨ। ਜਿਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ 4 ਤੋਂ 6 ਲੱਖ ਰੁਪਏ ਵਿੱਚ ਵੇਚ ਦਿੱਤਾ ਜਾਂਦਾ।
ਬਾਲ ਤਸਕਰੀ ਦੇ ਮਾਮਲਿਆਂ ਵਿੱਚ ਸਜ਼ਾ ਕਿਸ ਕਾਨੂੰਨ ਤਹਿਤ ਦਿੱਤੀ ਜਾਂਦੀ ਹੈ?
ਭਾਰਤ ਵਿੱਚ ਬਾਲ ਤਸਕਰੀ ਬਹੁਤ ਆਮ ਹੋ ਗਈ ਹੈ। ਇਸ ਮਾਮਲੇ ਵਿੱਚ ਸਮਾਜਿਕ ਅਤੇ ਆਰਥਿਕ ਕਾਰਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਜਿਸ ਵਿੱਚ ਪੈਸੇ ਲਈ ਜਿਨਸੀ ਸ਼ੋਸ਼ਣ, ਮਜ਼ਦੂਰੀ ਲਈ ਸ਼ੋਸ਼ਣ ਅਤੇ ਅੰਗਾਂ ਦੀ ਤਸਕਰੀ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਧਾਰਾ 23 ਦੇ ਤਹਿਤ ਮਨੁੱਖੀ ਜਾਂ ਵਿਅਕਤੀਆਂ ਦੀ ਗੈਰ-ਕਾਨੂੰਨੀ ਤਸਕਰੀ 'ਤੇ ਪਾਬੰਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਿਅਕਤੀ ਜਾਂ ਗਰੋਹ ਧਾਰਾ 23 ਤਹਿਤ ਬਾਲ ਤਸਕਰੀ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਜਾਂ ਗਰੋਹ ਨੂੰ ਘੱਟੋ-ਘੱਟ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਜਿਸ ਨੂੰ 10 ਤੱਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਦਾਲਤ ਅਜਿਹੇ ਦੋਸ਼ੀਆਂ 'ਤੇ ਭਾਰੀ ਜ਼ੁਰਮਾਨਾ ਵੀ ਲਾਉਂਦੀ ਹੈ।
ਪੁਲਿਸ ਕਰ ਰਹੀ ਹੈ ਭਾਲ
ਫਿਲਹਾਲ ਸੀਬੀਆਈ ਸਾਰੇ ਆਈਵੀਐਫ ਕੇਂਦਰਾਂ ਦੀ ਭਾਲ ਕਰ ਰਹੀ ਹੈ। ਤਾਂ ਜੋ ਬਾਲ ਤਸਕਰੀ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਲੱਭ ਕੇ ਖ਼ਤਮ ਕੀਤਾ ਜਾ ਸਕੇ। ਹਸਪਤਾਲਾਂ ਵਿੱਚ ਵੀ ਪੁਲਿਸ ਦੀ ਤਲਾਸ਼ੀ ਜਾਰੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।