IPL 2022 : ਸੁਪਰ ਕਿੰਗਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਹੋਏਗਾ ਗਹਿਗੱਚ ਮੁਕਾਬਲਾ, ਜਾਣੋ ਹੁਣ ਤੱਕ ਕੌਣ ਕਿੰਨੇ ਪਾਣੀ 'ਚ
IPL 2022 'ਚ ਐਤਵਾਰ ਨੂੰ ਸਿਰਫ ਇੱਕ ਮੈਚ ਖੇਡਿਆ ਜਾਵੇਗਾ। ਡਿਫੈਡਿੰਗ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਆਹਮੋ-ਸਾਹਮਣੇ ਹੋਣਗੀਆਂ।
IPL 2022 'ਚ ਐਤਵਾਰ ਨੂੰ ਸਿਰਫ ਇੱਕ ਮੈਚ ਖੇਡਿਆ ਜਾਵੇਗਾ। ਡਿਫੈਡਿੰਗ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਆਹਮੋ-ਸਾਹਮਣੇ ਹੋਣਗੀਆਂ। CSK ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਖਾਤੇ ਵਿੱਚ ਇੱਕ ਜਿੱਤ ਤੇ ਇੱਕ ਹਾਰ ਹੈ।
ਚੇਨਈ ਦੇ ਨਵੇਂ ਕਪਤਾਨ ਰਵਿੰਦਰ ਜਡੇਜਾ ਟਾਸ ਦੇ ਮਾਮਲੇ 'ਚ ਕਾਫੀ ਬਦਕਿਸਮਤ ਰਹੇ ਹਨ। ਹੁਣ ਤੱਕ ਦੋਵਾਂ ਮੈਚਾਂ 'ਚ ਸਿੱਕੇ ਦਾ ਟਾਸ ਉਨ੍ਹਾਂ ਦੇ ਖਿਲਾਫ ਰਿਹਾ ਹੈ। ਪਹਿਲਾਂ ਖੇਡਦਿਆਂ ਉਨ੍ਹਾਂ ਦੀ ਟੀਮ ਨੇ 131 ਤੇ 210 ਦੌੜਾਂ ਬਣਾਈਆਂ। ਦੋਵੇਂ ਵਾਰ ਸਾਹਮਣੇ ਵਾਲੀ ਟੀਮ ਨੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਦੂਜੇ ਪਾਸੇ ਪੰਜਾਬ ਨੇ RCB ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 206 ਦੌੜਾਂ ਦਾ ਟੀਚਾ ਪੂਰਾ ਕੀਤਾ। ਇਸ ਦੇ ਨਾਲ ਹੀ KKR ਦੇ ਸਾਹਮਣੇ ਟਾਸ ਹਾਰਨ ਤੋਂ ਬਾਅਦ ਟੀਮ 'ਚ ਭਗਦੜ ਮਚ ਗਈ। ਤੂੰ ਚਲ, ਮੈਂ ਆਇਆ ਦੀ ਤਰਜ਼ 'ਤੇ ਸਾਰੇ ਬੱਲੇਬਾਜ਼ ਪਵੇਲੀਅਨ ਵੱਲ ਮੁੜ ਗਏ।
ਚੇਨਈ ਪੰਜਾਬ ਤੋਂ ਅੱਗੇ
CSK ਤੇ PBKS ਟੀਮਾਂ IPL ਵਿੱਚ 26 ਵਾਰ ਭਿੜ ਚੁੱਕੀਆਂ ਹਨ। ਇਸ 'ਚ 16 ਵਾਰ ਚੇਨਈ ਹੈ, 10 ਵਾਰ ਬਾਜ਼ੀ ਪੰਜਾਬ ਦੇ ਹੱਥ ਆਈ ਹੈ। ਪੰਜਾਬ ਦੇ ਖਿਲਾਫ ਚੇਨਈ ਨੇ ਇੱਕ ਪਾਰੀ ਵਿੱਚ ਸਭ ਤੋਂ ਵੱਧ 240 ਅਤੇ ਸਭ ਤੋਂ ਘੱਟ ਸਕੋਰ 107 ਦਾ ਸਕੋਰ ਬਣਾਇਆ ਹੈ। CSK ਦੇ ਖਿਲਾਫ ਪੰਜਾਬ ਦਾ ਸਭ ਤੋਂ ਵੱਡਾ ਸਕੋਰ 231 ਤੇ ਸਭ ਤੋਂ ਘੱਟ ਸਕੋਰ 92 ਹੈ।
ਚੇਨਈ ਦੀ ਗੇਂਦਬਾਜ਼ੀ ਕਮਜ਼ੋਰ ਕੜੀ
ਮੁਕੇਸ਼ ਚੌਧਰੀ, ਤੁਸ਼ਾਰ ਦੇਸ਼ਪਾਂਡੇ ਤੇ ਸ਼ਿਵਮ ਦੂਬੇ ਦਾ CSK ਦੀ ਗੇਂਦਬਾਜ਼ੀ ਲਾਈਨ-ਅੱਪ ਨੂੰ ਲੀਡ ਕਰਨਾ ਇਹ ਦੱਸਣ ਲਈ ਕਾਫ਼ੀ ਹੈ ਕਿ ਚੇਨਈ ਅੱਜ ਹਾਰ ਦਾ ਸਾਹਮਣਾ ਕਿਉਂ ਕਰ ਰਹੀ ਹੈ। ਦੀਪਕ ਚਾਹਰ ਸੱਟ ਨਾਲ ਬਾਹਰ ਹਨ। ਹੋਰ ਗੇਂਦਬਾਜ਼ ਵੀ ਆਪਣਾ ਪ੍ਰਭਾਵ ਨਹੀਂ ਬਣਾ ਪਾ ਰਹੇ ਹਨ।
ਜਡੇਜਾ 'ਤੇ ਭਾਰੂ ਪੈ ਰਹੀ ਕਪਤਾਨੀ
ਬੱਲੇ ਤੇ ਗੇਂਦ ਨਾਲ ਕਿਸੇ ਵੀ ਸਮੇਂ ਮੈਚ ਦੀ ਦਿੱਖ ਬਦਲਣ ਦੀ ਸਮਰੱਥਾ ਰੱਖਣ ਵਾਲੇ ਰਵਿੰਦਰ ਜਡੇਜਾ ਕਪਤਾਨੀ ਦੇ ਦਬਾਅ ਹੇਠ ਆਪਣੀ ਖੇਡ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ। ਹੁਣ ਤੱਕ ਖੇਡੇ ਗਏ ਦੋਵੇਂ ਮੈਚਾਂ 'ਚ ਉਹ ਕੋਈ ਵਿਕਟ ਨਹੀਂ ਲੈ ਸਕੇ। 28 ਗੇਂਦਾਂ ਖੇਡਦੇ ਹੋਏ ਜਡੇਜਾ ਪਹਿਲੇ ਮੈਚ 'ਚ ਅਜੇਤੂ ਰਹਿੰਦੇ ਹੋਏ 26 ਦੌੜਾਂ ਹੀ ਬਣਾ ਸਕੇ। ਦੂਜੇ ਮੈਚ ਵਿੱਚ ਵੀ ਸਥਿਤੀ ਇਹੀ ਰਹੀ।
ਜੇਕਰ ਚੇਨਈ ਨੂੰ ਜਿੱਤ ਦੀ ਲੀਹ 'ਤੇ ਵਾਪਸੀ ਕਰਨੀ ਹੈ ਤਾਂ ਰਵਿੰਦਰ ਜਡੇਜਾ ਨੂੰ ਫਾਰਮ 'ਚ ਵਾਪਸ ਆਉਣਾ ਹੋਵੇਗਾ। ਜਦੋਂ ਤੱਕ ਉਹ ਆਪਣੀ ਖੇਡ ਵਿੱਚ ਯੋਗਦਾਨ ਨਹੀਂ ਦਿੰਦੇ, ਉਦੋਂ ਤੱਕ ਕਪਤਾਨੀ ਦਾ ਕੋਈ ਮਤਲਬ ਨਹੀਂ ਹੈ। ਇਸ ਮਾਮਲੇ 'ਚ CSK ਦੇ ਕੋਚਿੰਗ ਸਟਾਫ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਅਹਿਮ ਹੋਵੇਗੀ।
ਹਰ ਸੀਜ਼ਨ ਵਿੱਚ ਇਹ ਦੇਖਿਆ ਗਿਆ ਹੈ ਕਿ PBKS ਦੀ ਟੀਮ ਕੁਝ ਬਹੁਤ ਮੁਸ਼ਕਲ ਮੈਚ ਜਿੱਤ ਕੇ ਪ੍ਰਸ਼ੰਸਕਾਂ ਨੂੰ ਉਮੀਦ ਦਿੰਦੀ ਹੈ ਅਤੇ ਫਿਰ ਇੱਕ ਤਰਫਾ ਮੈਚ ਹਾਰ ਕੇ IPL ਤੋਂ ਬਾਹਰ ਹੋ ਜਾਂਦੀ ਹੈ। ਇਸ ਸਾਲ ਵੀ ਬੰਗਲੌਰ ਖਿਲਾਫ ਸ਼ੇਰ ਵਾਂਗ ਗਰਜਣ ਵਾਲੀ ਟੀਮ ਕੋਲਕਾਤਾ ਦੇ ਸਾਹਮਣੇ ਕਾਫੀ ਕਮਜ਼ੋਰ ਨਜ਼ਰ ਆਈ। ਪਾਵਰ ਪਲੇਅ ਦੇ 6 ਓਵਰਾਂ 'ਚ 62 ਦੌੜਾਂ ਜੋੜਨ ਵਾਲੀ ਟੀਮ ਮੱਧਕ੍ਰਮ ਦੇ ਸ਼ਰਮਨਾਕ ਪ੍ਰਦਰਸ਼ਨ ਕਾਰਨ ਬੱਲੇਬਾਜ਼ੀ ਦੋਸਤਾਨਾ ਵਿਕਟ 'ਤੇ ਸਿਰਫ 137 ਦੌੜਾਂ ਬਣਾ ਕੇ 19ਵੇਂ ਓਵਰ 'ਚ ਆਲ ਆਊਟ ਹੋ ਗਈ।
ਇਸ 'ਚ ਵੀ 10ਵੇਂ ਨੰਬਰ 'ਤੇ ਖੇਡਣ ਆਏ ਰਬਾਡਾ ਨੇ 4 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ, ਨਹੀਂ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਸੀ। ਮੱਧ ਕ੍ਰਮ ਦੇ ਖਿਡਾਰੀਆਂ ਵਿੱਚ ਨਿਰੰਤਰਤਾ ਦੀ ਘਾਟ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਹੈ।
PBKS ਨੇ ਸਿਰਫ 2 ਵਾਰ ਪਲੇਆਫ ਖੇਡਿਆ
ਮਯੰਕ ਅਗਰਵਾਲ ਦੀ ਕਪਤਾਨੀ 'ਚ ਪੰਜਾਬ ਕਿੰਗਜ਼ ਇਸ ਸੀਜ਼ਨ 'ਚ ਆਪਣਾ ਪਹਿਲਾ IPL ਖਿਤਾਬ ਜਿੱਤਣ ਦੇ ਇਰਾਦੇ ਨਾਲ ਕਈ ਬਦਲਾਅ ਲੈ ਕੇ ਮੈਦਾਨ 'ਚ ਆਈ ਹੈ। ਮਯੰਕ ਪਹਿਲੀ ਵਾਰ ਆਈਪੀਐਲ ਵਿੱਚ ਕਿਸੇ ਟੀਮ ਦੀ ਅਗਵਾਈ ਕਰ ਰਹੇ ਹਨ। ਇਸ ਸੀਜ਼ਨ ਵਿੱਚ ਉਨ੍ਹਾਂ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿਉਂਕਿ ਪੰਜਾਬ ਪਿਛਲੇ 14 ਸੀਜ਼ਨਾਂ ਵਿੱਚ ਸਿਰਫ਼ ਦੋ ਵਾਰ ਹੀ ਪਲੇਆਫ਼ ਵਿੱਚ ਪੁੱਜ ਸਕਿਆ ਹੈ।
ਸਾਲ 2008 ਵਿੱਚ ਇਹ ਟੀਮ ਪਲੇਆਫ ਵਿੱਚ ਪਹੁੰਚੀ ਸੀ। ਇਸ ਤੋਂ ਬਾਅਦ ਸਾਲ 2014 'ਚ ਟੀਮ ਨੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਪਰ ਖਿਤਾਬ ਜਿੱਤਣ 'ਚ ਅਸਫਲ ਰਹੀ ਸੀ। ਉਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 3 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣਾ ਦੂਜਾ ਖਿਤਾਬ ਜਿੱਤਿਆ ਸੀ। ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਇਸ ਸਾਲ ਸ਼ੁਰੂਆਤ 'ਚ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਆਪਣੇ ਪ੍ਰਦਰਸ਼ਨ 'ਚ ਨਿਰੰਤਰਤਾ 'ਤੇ ਧਿਆਨ ਦੇਵੇਗਾ।