Amritsar News : ‘ਦਿਲ ਦੀਆਂ ਗੱਲਾਂ’ ਸ਼ੋਅ ਦੇ ਕਲਾਕਾਰ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਸੋਨੀ ਸਬ ਦੇ ਆਉਣ ਵਾਲੇ ਸ਼ੋਅ ‘ਦਿਲ ਦੀਆਂ ਗੱਲਾਂ’ ਦੇ ਕਲਾਕਾਰ ਐਤਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੇ। ਸ਼ੋਅ ਦੀ ਲੀਡ ਸਟਾਰ ਕਾਸਟ ਵਿੱਚ ਸ਼ਾਮਲ ਅਦਾਕਾਰ ਪੰਕਜ ਬੇਰੀ, ਜਸਜੀਤ ਬੱਬਰ, ਸੰਦੀਪ ਬਸਵਾਨਾ, ਰਵੀ ਗੋਸਾਈਂ,
Amritsar News : ਸੋਨੀ ਸਬ ਦੇ ਆਉਣ ਵਾਲੇ ਸ਼ੋਅ ‘ਦਿਲ ਦੀਆਂ ਗੱਲਾਂ’ ਦੇ ਕਲਾਕਾਰ ਐਤਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੇ। ਸ਼ੋਅ ਦੀ ਲੀਡ ਸਟਾਰ ਕਾਸਟ ਵਿੱਚ ਸ਼ਾਮਲ ਅਦਾਕਾਰ ਪੰਕਜ ਬੇਰੀ, ਜਸਜੀਤ ਬੱਬਰ, ਸੰਦੀਪ ਬਸਵਾਨਾ, ਰਵੀ ਗੋਸਾਈਂ, ਕਾਵੇਰੀ ਪ੍ਰਿਯਮ ਤੇ ਹੇਮਾ ਸੂਦ ਗੁਰੂ ਘਰ ਨਤਮਸਤਕ ਹੋਏ।
ਸੋਨੀ ਸਬ ’ਤੇ ਜਲਦੀ ਹੀ ਸ਼ੁਰੂ ਹੋਣ ਵਾਲਾ ਨਵਾਂ ਸ਼ੋਅ ‘ਦਿਲ ਦੀਆ ਗੱਲਾਂ’ ਇੱਕ ਪਰਵਾਸ ਦੀ ਕਹਾਣੀ ਹੈ, ਜੋ ਭਾਵੁਕ ਹੈ, ਪਰ ਸਕਾਰਾਤਮਿਕਤਾ ਅਤੇ ਉਮੀਦ ਨਾਲ ਭਰੀ ਹੋਈ ਕਹਾਣੀ ਹੈ। ਇਹ ਸ਼ੋਅ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਰਿਸ਼ਤੇ ਦੀ ਗਤੀਸ਼ੀਲਤਾ ਨੂੰ ਦਰਸਾਉਂਦਾ ਹੈ। ਪਰਿਵਾਰ ਦੇ ਮੈਂਬਰਾਂ ਵਿੱਚ ਸਰੀਰਕ ਤੇ ਭਾਵਨਾਤਮਕ ਦੂਰੀਆਂ ਤੇ ਟਕਰਾਅ ਦੀ ਕਹਾਣੀ ਹੈ।
ਇਸ ਵਿੱਚ ਪਹਿਲੀਆਂ ਦੋ ਪੀੜ੍ਹੀਆਂ ਆਪਣੇ ਅਤੀਤ ਨੂੰ ਮੁਆਫ਼ ਕਰਨ ਅਤੇ ਭੁੱਲਣ ਤੋਂ ਇਨਕਾਰ ਕਰਦੀਆਂ ਹਨ, ਪਰ ਤੀਜੀ ਪੀੜ੍ਹੀ ਆਉਣ ਨਾਲ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਣ ਦੀ ਉਮੀਦ ਬਣ ਜਾਂਦੀ ਹੈ। ਇਸ ਮੌਕੇ ਪੰਕਜ ਬੇਰੀ ਉਰਫ ਦਿਲਪ੍ਰੀਤ ਨੇ ਕਿਹਾ ਸੋਨੀ ਸਬ ਦਾ ਇਹ ਸ਼ੋਅ ਜਲਦੀ ਹੀ ਪ੍ਰਸਾਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ‘ਇਕ ਪੰਜਾਬੀ ਹੋਣ ਦੇ ਨਾਤੇ, ‘ਅੰਮ੍ਰਿਤਸਰ ਮੇਰੇ ਦਿਲ ਦੇ ਨੇੜੇ ਹੈ ਤੇ ਮੈਂ ਉਦੋਂ ਤੋਂ ਹੀ ਇਥੇ ਆਪਣੇ ਪਰਿਵਾਰ ਨੂੰ ਮਿਲਣ ਆਉਂਦਾ ਹਾਂ।’
ਉਨ੍ਹਾਂ ਕਿਹਾ ਕਿ ਦਿਲ ਦੀਆਂ ਗੱਲਾਂ’ ਦੇ ਇਸ ਨਵੇਂ ਸਫਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਉਹ ਵਾਹਿਗੁਰੂ ਦਾ ਆਸ਼ੀਰਵਾਦ ਲੈਣਾ ਸ਼ੁੱਭ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਮਜ਼ਬੂਤ ਭਾਰਤੀ ਪੰਜਾਬੀ ਪਿਤਾ ਦਾ ਕਿਰਦਾਰ ਨਿਭਾਉਣਗੇ, ਜੋ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਰੱਖਦਾ ਹੈ। ਕਾਵੇਰੀ ਪ੍ਰਿਯਮ ਉਰਫ ਅੰਮ੍ਰਿਤਾ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸ਼ੋਅ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।