Get rid of ants in home: ਕਦੇ ਵੀ ਘਰ ਅੰਦਰ ਨਹੀਂ ਵੜਨਗੀਆਂ ਕੀੜੀਆਂ, ਬਸ ਚਾਰ ਸੌਖੇ ਤਰੀਕੇ ਅਪਣਾਓ
home remedies: ਅੱਜ ਅਸੀਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਇਨ੍ਹਾਂ ਉਪਾਵਾਂ ਨਾਲ ਤੁਸੀਂ ਇਨ੍ਹਾਂ ਨੂੰ ਮਾਰੇ ਬਿਨਾਂ ਆਸਾਨੀ ਨਾਲ ਘਰ ਤੋਂ ਬਾਹਰ ਕੱਢ ਸਕਦੇ ਹੋ।
Get rid of ants in home: ਮੌਸਮ ਬਦਲਦੇ ਹੀ ਘਰਾਂ ਵਿੱਚ ਕੀੜੇ-ਮਕੌੜੇ ਆਉਣ ਲੱਗਦੇ ਹਨ। ਇਹ ਕੀੜੇ ਭੋਜਨ ਨੂੰ ਦੂਸ਼ਿਤ ਕਰਕੇ ਬਿਮਾਰੀਆਂ ਫੈਲਾਉਂਦੇ ਹਨ। ਇਨ੍ਹਾਂ ਵਿੱਚ ਲਾਲ ਤੇ ਕਾਲੀਆਂ ਕੀੜੀਆਂ ਦਾ ਆਤੰਕ ਸਭ ਤੋਂ ਵੱਧ ਹੁੰਦਾ ਹੈ। ਇਹ ਕੀੜੀਆਂ ਸਾਡੀ ਰਸੋਈ ਤੋਂ ਲੈ ਕੇ ਬੈੱਡਰੂਮ ਤੱਕ ਆਪਣੀ ਮਾਰ ਕਰਦੀਆਂ ਹਨ। ਇਨ੍ਹਾਂ ਦੇ ਕੱਟਣ ਨਾਲ ਐਲਰਜ਼ੀ ਵੀ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਇਨ੍ਹਾਂ ਉਪਾਵਾਂ ਨਾਲ ਤੁਸੀਂ ਇਨ੍ਹਾਂ ਨੂੰ ਮਾਰੇ ਬਿਨਾਂ ਆਸਾਨੀ ਨਾਲ ਘਰ ਤੋਂ ਬਾਹਰ ਕੱਢ ਸਕਦੇ ਹੋ।
1. ਪਹਿਲਾ ਉਪਾਅ ਦਾਲਚੀਨੀ
ਦਾਲਚੀਨੀ ਦੇ ਤੇਲ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਰੂੰ ਦੀ ਮਦਦ ਨਾਲ ਘਰ ਦੇ ਕੋਨੇ-ਕੋਨੇ ਵਿੱਚ ਲਗਾਓ। ਅਜਿਹਾ ਕਰਨ ਨਾਲ ਕੀੜੀਆਂ ਉਥੇ ਵਾਪਸ ਨਹੀਂ ਆਉਣਗੀਆਂ।
2. ਦੂਜਾ ਉਪਾਅ ਸਿਰਕਾ
ਤੁਸੀਂ 1 ਚਮਚ ਸਿਰਕਾ ਤੇ 1 ਚਮਚ ਪਾਣੀ ਦੋਵਾਂ ਨੂੰ ਮਿਲਾ ਕੇ ਘਰ ਦੇ ਕੋਨੇ-ਕੋਨੇ 'ਚ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਕੀੜੀਆਂ ਦੂਰ ਹੋ ਜਾਣਗੀਆਂ।
3. ਤੀਜਾ ਉਪਾਅ ਪੁਦੀਨਾ
ਕੀੜੀਆਂ ਭਜਾਉਣ ਲਈ ਤੁਸੀਂ ਪੁਦੀਨੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਾਟਨ ਦੀ ਮਦਦ ਨਾਲ ਸਿੱਧੇ ਕੋਨਿਆਂ ਵਿੱਚ ਪੁਦੀਨੇ ਦਾ ਤੇਲ ਲਗਾਉਣਾ ਚਾਹੀਦਾ ਹੈ।
4. ਚੌਥੇ ਉਪਾਅ ਨਿੰਬੂ ਤੇ ਸੰਤਰਾ
ਤੁਸੀਂ ਨਿੰਬੂ ਤੇ ਸੰਤਰੇ ਦੇ ਛਿਲਕਿਆਂ ਨਾਲ ਵੀ ਕੀੜੀਆਂ ਭਜਾ ਸਕਦੇ ਹੋ। ਜਿੱਥੇ ਵੀ ਕੀੜੀਆਂ ਆਉਂਦੀਆਂ ਹਨ, ਉੱਥੇ ਨਿੰਬੂ ਤੇ ਸੰਤਰੇ ਦੇ ਛਿਲਕਿਆਂ ਨੂੰ ਰੱਖ ਦਿਓ। ਇਸ ਦੀ ਮਹਿਕ ਕੀੜੀਆਂ ਨੂੰ ਪਸੰਦ ਨਹੀਂ ਹੁੰਦੀ ਤੇ ਉਹ ਉੱਥੋਂ ਚਲੀਆਂ ਜਾਂਦੀਆਂ ਹਨ।