ਪੜਚੋਲ ਕਰੋ
ਕ੍ਰੈਡਿਟ ਕਾਰਡ ਵਰਤਣ ਵਾਲੇ ਹੋ ਜਾਣ ਖ਼ਬਰਦਾਰ !

ਚੰਡੀਗੜ੍ਹ: ਤੇਜ਼ੀ ਨਾਲ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਗਾਹਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਜ਼ਰੀਏ ਬਹੁਤ ਸਾਰੀਆਂ ਸੁਵਿਧਾਵਾਂ ਤੇ ਆਫਰ ਮੁਹੱਈਆ ਕਰਾਏ ਜਾਂਦੇ ਹਨ। ਇਸ ਦੇ ਨਾਲ ਹੀ ਕੈਸ਼ਬੈਕ ਤੇ ਰਿਵਾਰਡ ਪੁਆਇੰਟ ਵੀ ਚੰਗਾ ਕਦਮ ਹੈ ਪਰ ਇਸ ਦਾ ਗਲਤ ਇਸਤੇਮਾਲ ਵੱਡੇ ਵਿੱਤੀ ਸੰਕਟ ਵਿੱਚ ਪਾ ਸਕਦਾ ਹੈ। ਹੇਠਾਂ ਦਿੱਤੇ ਟਿਪਸ ਨਾਲ ਕ੍ਰੈਡਿਟ ਕਾਰਡ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
ਜ਼ਰੂਰਤ ਮੁਤਾਬਕ ਰੱਖੋ ਕ੍ਰੈਡਿਟ ਕਾਰਡਕ੍ਰੈਡਿਟ ਕਾਰਡ ਕਈ ਤਰ੍ਹਾਂ ਦੇ ਹੁੰਦੇ ਹਨ। ਹਰ ਕ੍ਰੈਡਿਟ ਕਾਰਡ ਦੇ ਵੱਖ-ਵੱਖ ਫਾਇਦੇ ਤੇ ਰਿਵਾਰਡ ਮਿਲਦੇ ਹਨ। ਇਸ ਲਈ ਸਭ ਤੋਂ ਪਹਿਲਾਂ ਆਪਣੇ ਖਰਚਿਆਂ ਦਾ ਹਿਸਾਬ ਲਾਓ ਤੇ ਉਸ ਤੋਂ ਬਾਅਦ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕ੍ਰੈਡਿਟ ਕਾਰਡ ਲਓ। ਜੇ ਤੁਸੀਂ ਜ਼ਿਆਦਾਤਰ ਯਾਤਰਾ ਕਰਦੇ ਹੋ ਤਾਂ ਟ੍ਰੈਵਲਿੰਗ ’ਤੇ ਆਫਰ ਦੇਣ ਵਾਲੇ ਕ੍ਰੈਡਿਟ ਕਾਰਡ ਲਓ।
ਲਿਮਟ ਵਿੱਚ ਹੀ ਕਰੋ ਖਰੀਦਾਰੀਕ੍ਰੈਡਿਟ ਕਾਰਡ ਬਿਨਾ ਤਤਕਾਲ ਭੁਗਤਾਨ ਦੇ ਖਰੀਦਾਰੀ ਦੀ ਸੁਵਿਧਾ ਦਿੰਦੇ ਹਨ ਪਰ ਅਜਿਹੇ ਵਿੱਚ ਗਾਹਕ ਆਪਣੇ ਬਜਟ ਦੇ ਬਾਹਰ ਵੀ ਜਾ ਸਕਦਾ ਹੈ। ਇਸ ਨਾਲ ਉਸ ਨੂੰ ਅਦਾਇਗੀ ਕਰਨ ਲਈ ਕਾਫੀ ਮੁਸ਼ਕਲ ਆਉਂਦੀ ਹੈ।
ਇੱਕੋ ਵਾਰ ’ਚ ਭਰੋ ਬਿੱਲਜੇ ਗਾਹਕ ਇੱਕ ਵਾਰ ’ਚ ਬਿੱਲ ਭਰ ਦੇਵੇ ਤਾਂ ਕ੍ਰੈਡਿਟ ਕਾਰਡ ਵਿਆਜ ਨਹੀਂ ਲੈਂਦੇ ਪਰ ਜੇ ਤੁਸੀਂ ਨਿਊਨਤਮ ਰਕਮ ਦੇ ਕੇ ਬਕਾਇਆ ਪੈਸਾ ਅਗਲੀ ਵਾਰ ਦੇਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਗਲਤ ਫੈਸਲਾ ਹੋਏਗਾ, ਕਿਉਂਕਿ ਕ੍ਰੈਡਿਟ ਕਾਰਡ ਇਸ ’ਤੇ ਭਾਰੀ ਵਿਆਜ ਲਾਉਂਦਾ ਹੈ। ਕੁਝ ਬੈਂਕ ਤਾਂ ਭੁਗਤਾਨ ਲਈ ਈਸੀਐਸ ਸਵੀਕਾਰ ਨਾ ਕੀਤੇ ਜਾਣ ’ਤੇ ਵਾਧੂ ਚਾਰਜ ਲਾਉਂਦੇ ਹਨ।
ਕ੍ਰੈਡਿਟ ਕਾਰਡ ਦੇ ਉਪਯੋਗ ਦਾ ਅਨੁਪਾਤ ਵੇਖੋਜੇ ਗਾਹਕ ਨਿਯਮਿਤ ਤੌਰ ’ਤੇ ਆਪਣੇ ਕ੍ਰੈਡਿਟ ਦਾ 40 ਫੀਸਦੀ ਇਸਤੇਮਾਲ ਕਰ ਰਹੇ ਹਨ ਤਾਂ ਕ੍ਰੈਡਿਟ ਬਿਊਰੋ ਇਸ ’ਤੇ ਨਜ਼ਰ ਰੱਖਦਾ ਹੈ ਤੇ ਮੰਨਦਾ ਹੈ ਕਿ ਤੁਹਾਨੂੰ ਓਨੇ ਵਾਧੂ ਪੈਸਿਆਂ ਦੀ ਜ਼ਰੂਰਤ ਹੈ। ਇਸ ਭਵਿੱਖ ਵਿੱਚ ਤੁਹਾਡੇ ਕ੍ਰੈਡਿਟ ਦੀ ਲਿਮਟ ਵੀ ਘੱਟ ਹੋ ਸਕਦੀ ਹੈ।
ਕ੍ਰੈਡਿਟ ਰਿਪੋਰਟ ਚੈੱਕ ਕਰਦੇ ਰਹੋਕ੍ਰੈਡਿਟ ਰਿਪੋਰਟ ਵਿੱਚ ਕ੍ਰੈਡਿਟ ਬਿਊਰੋ ਵੱਲੋਂ ਕਿਸੇ ਵੀ ਕਾਰਨ ਨਾਲ ਗਲਤ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ। ਜੇ ਗਾਹਕ ਆਪਣੀ ਕ੍ਰੈਡਿਟ ਰਿਪੋਰਟ ਲਗਾਤਾਰ ਚੈੱਕ ਕਰਦਾ ਰਹਿੰਦਾ ਹੈ ਤਾਂ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ।
2 ਜਾਂ 3 ਤੋਂ ਵੱਧ ਕ੍ਰੈਡਿਟ ਕਾਰਡ ਨਾ ਰੱਖੋ2 ਜਾਂ 3 ਕ੍ਰੈਡਿਟ ਕਾਰਡ ਰੱਖਣਾ ਨਾ ਕੇਵਲ ਖਰਚੇ ਨੂੰ ਬੜਾਵਾ ਦਿੰਦਾ ਹੈ ਬਲਕਿ ਇਸ ਦੇ ਚੋਰੀ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। 3 ਤੋਂ ਵੱਧ ਕ੍ਰੈਡਿਟ ਕਾਰਡ ਹੋਣਾ ਤੁਹਾਡੀ ਲਿਮਟ ਘਟਾ ਸਕਦਾ ਹੈ।
ਬਚਤ ਕਰੋਕਈ ਬੈਂਕ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ ’ਤੇ ਕੈਸ਼ ਬੈਕ ਤੇ ਰਿਵਾਰਡ ਪੁਆਇੰਟ ਆਫਰ ਕਰਦੇ ਹਨ ਜਿਸ ਨਾਲ ਕ੍ਰੈਡਿਟ ਕਾਰਡ ਦੁਆਰਾ ਬਚਤ ਕੀਤੀ ਜਾ ਸਕਦੀ ਹੈ।
ਰਿਵਾਰਡ ਪੁਆਇੰਟ ਨੂੰ ਐਕਸਪਾਇਰ ਹੋਣੋਂ ਬਚਾਓਜੇ ਤੁਸੀਂ ਜ਼ਿਆਦਾਤਰ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਕੈਸ਼ ਬੈਕ ਦੇ ਨਾਲ-ਨਾਲ ਰਿਵਾਰਡ ਪੁਆਇੰਟ ਵੀ ਮਿਲਦੇ ਹਨ। ਇਨ੍ਹਾਂ ਰਹਿੰਦੇ ਸਮੇਂ ਅੰਦਰ ਵਰਤ ਲਓ।
ਕੌਮਾਂਤਰੀ ਲੈਣ-ਦੇਣ ’ਤੇ ਨਜ਼ਰ ਰੱਖੋਅਕਸਰ ਵਿਦੇਸ਼ ਜਾਣ ਵਾਲਿਆਂ ਨੂੰ ਘੱਟ ਵਿਆਜ ਦਰ ਵਾਲੇ ਕ੍ਰੈਡਿਟ ਕਾਰਡ ਵਰਤਣੇ ਚਾਹੀਦੇ ਹਨ। ਕੋਸ਼ਿਸ਼ ਕਰੋ ਕਿ ਟਰੈਵਲ ’ਤੇ ਆਫਰ ਦੇਣ ਵਾਲਾ ਕ੍ਰੈਡਿਟ ਕਾਰਡ ਹੀ ਰੱਖੋ ਜਾਂ ਫਿਰ ਅਜਿਹਾ ਕ੍ਰੈਡਿਟ ਕਾਰਡ, ਜਿਸ ਨਾਲ ਲੈਣ-ਦੇਣ ਦੀ ਪ੍ਰਕਿਰਿਆ ’ਤੇ ਵਿਆਜ ਨਾ ਲੱਗਦਾ ਹੋਏ।
ਚਿੱਪ ਕਾਰਡ ਰੱਖੋਕ੍ਰੈਡਿਟ ਕਾਰਡ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਬਾਅਦ ਮੈਟਲ ਚਿੱਪ ਵਾਲੇ ਕ੍ਰੈਡਿਟ ਕਾਰਡ ਜਾਂ ਪਿਨ ਨਾਲ ਆਪਰੇਟ ਹੋਣ ਵਾਲੇ ਕ੍ਰੈਡਿਟ ਕਾਰਡ ਮੁਹੱਈਆ ਹੋ ਗਏ ਹਨ। ਇਨ੍ਹਾਂ ਕਾਰਡਾਂ ਦੀ ਹੀ ਵਰਤੋਂ ਕਰੋ। ਇਹ ਜ਼ਿਆਦਾ ਸੁਰੱਖਿਅਤ ਹੁੰਦੇ ਹਨ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















