ਹੁਣ ਘਰਾਂ ਨੂੰ ਲਵਾਓ ਸਮਾਰਟ ਡੋਰ ਲੌਕ, ਪਰਿਵਾਰਕ ਮੈਂਬਰਾਂ ਦਾ ਚਿਹਰਾ ਵੇਖ ਖੁੱਲ੍ਹੇਗਾ, ਅਣਪਛਾਤੇ ਨੂੰ ਵੇਖ ਭੇਜੇਗਾ ਤੁਰੰਤ ਮੈਸਿਜ
ਚੀਨੀ ਕੰਪਨੀ Xiaomi, ਜੋ ਸਮਾਰਟਫੋਨ ਸੈਗਮੈਂਟ 'ਚ ਲੋਕਾਂ ਨੂੰ ਘੱਟ ਕੀਮਤ 'ਤੇ ਲਗਾਤਾਰ ਨਵੀਨਤਮ ਫੀਚਰਸ ਦੇ ਰਹੀ ਹੈ, ਹੁਣ ਮੋਬਾਈਲ ਗੈਜੇਟਸ ਤੇ ਹੋਰ ਇਲੈਕਟ੍ਰਾਨਿਕ ਪ੍ਰੋਡਕਟਸ 'ਚ ਵੀ ਕਮਾਲ ਕਰ ਰਹੀ ਹੈ।
Smart Door Lock: ਚੀਨੀ ਕੰਪਨੀ Xiaomi, ਜੋ ਸਮਾਰਟਫੋਨ ਸੈਗਮੈਂਟ 'ਚ ਲੋਕਾਂ ਨੂੰ ਘੱਟ ਕੀਮਤ 'ਤੇ ਲਗਾਤਾਰ ਨਵੀਨਤਮ ਫੀਚਰਸ ਦੇ ਰਹੀ ਹੈ, ਹੁਣ ਮੋਬਾਈਲ ਗੈਜੇਟਸ ਤੇ ਹੋਰ ਇਲੈਕਟ੍ਰਾਨਿਕ ਪ੍ਰੋਡਕਟਸ 'ਚ ਵੀ ਕਮਾਲ ਕਰ ਰਹੀ ਹੈ। ਕੰਪਨੀ ਦਾ ਅਜਿਹਾ ਹੀ ਇੱਕ ਸ਼ਾਨਦਾਰ ਉਤਪਾਦ ਸਮਾਰਟ ਡੋਰ ਲੌਕ ਸਿਸਟਮ ਹੈ। Xiaomi Smart Door Lock X ਨਾਮ ਦਾ ਇਹ ਸਮਾਰਟ ਡੋਰ ਲੌਕ ਸਿਸਟਮ 3D ਫੇਸ ਲੌਕ ਨਾਲ ਆਉਂਦਾ ਹੈ। ਯਾਨੀ ਸੈਟਿੰਗ 'ਚ ਫੀਡੇਡ ਲੋਕਾਂ ਦੇ ਚਿਹਰੇ ਦੇਖ ਕੇ ਹੀ ਖੁੱਲ੍ਹਦਾ ਹੈ। ਇਸ ਸਮਾਰਟ ਲੌਕ 'ਚ ਕੀ ਖਾਸ ਹੈ, ਆਓ ਗੱਲ ਕਰੀਏ।
ਖਾਸ ਤਕਨੀਕ ਕੀ ਹੈ
ਇਸ ਸਮਾਰਟ ਲੌਕ 'ਚ ਕੰਪਨੀ ਨੇ 3D facial recognition scanning ਸਿਸਟਮ ਦੀ ਵਰਤੋਂ ਕੀਤੀ ਹੈ। ਇਸ ਵਿੱਚ ਇੱਕ ਡਾਟ ਪ੍ਰੋਜੈਕਟਰ, ਇਨਫਰਾਰੈੱਡ ਲਾਈਟ, ਆਰਜੀਬੀ ਕੈਮਰਾ ਦੇ ਨਾਲ ਲਾਈਟ ਸੈਂਸਰ, ਪ੍ਰੌਕਸੀਮਿਟੀ ਸੈਂਸਰ ਤੇ ਇਨਫਰਾਰੈੱਡ ਕੈਮਰਾ ਹੈ। ਫੇਸ ਅਨਲੌਕ ਤੋਂ ਇਲਾਵਾ, ਇਸ ਸਮਾਰਟ ਲੌਕ ਨੂੰ ਫਿੰਗਰਪ੍ਰਿੰਟ, ਪਾਸਵਰਡ ਤੇ NFC ਵਰਗੇ ਤਰੀਕਿਆਂ ਨਾਲ ਵੀ ਖੋਲ੍ਹਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਸਟਮ ਬਹੁਤ ਸੁਰੱਖਿਅਤ ਹੈ ਤੇ ਇਸ ਨੂੰ ਤੋੜਨਾ ਅਸੰਭਵ ਹੈ।
ਜਦੋਂ ਅਜਨਬੀ ਦਰਵਾਜ਼ੇ ਦੇ ਸਾਹਮਣੇ ਆਉਂਦਾ ਹੈ ਤਾਂ ਸੁਨੇਹਾ ਭੇਜਦਾ ਹੈ
ਇਸ ਸਮਾਰਟ ਲੌਕ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਜੇਕਰ ਕੋਈ ਅਣਜਾਣ ਵਿਅਕਤੀ ਇਸ ਦੇ ਸਾਹਮਣੇ ਆਉਂਦਾ ਹੈ ਤਾਂ ਇਹ ਮਾਲਕ ਨੂੰ ਸੂਚਨਾ ਭੇਜ ਦੇਵੇਗਾ। ਇਸ ਦਰਵਾਜ਼ੇ ਦੇ ਤਾਲੇ ਵਿੱਚ ਇੱਕ ਵਿਸ਼ਾਲ 6250mAh ਬੈਟਰੀ ਹੈ, ਜੋ ਰੀਚਾਰਜਯੋਗ ਹੈ।
ਐਪ ਰਾਹੀਂ ਕੁਨੈਕਟ ਕਰ ਸਕਦੇ ਹੋ
ਤੁਸੀਂ ਇਸ ਸਮਾਰਟ ਲੌਕ ਨੂੰ Xiaomi ਅਤੇ Mijia ਦੀਆਂ ਐਪਾਂ ਨਾਲ ਜੋੜ ਸਕਦੇ ਹੋ। ਇਸ ਤੋਂ ਬਾਅਦ ਇਸ ਦੇ ਫੀਚਰਸ ਨੂੰ ਰਿਮੋਟ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਲੌਕ Apple Homekit ਨੂੰ ਵੀ ਸਪੋਰਟ ਕਰਦਾ ਹੈ। ਇੰਨਾ ਹੀ ਨਹੀਂ, ਤੁਸੀਂ ਐਪ ਤੋਂ ਇਹ ਵੀ ਦੇਖ ਸਕਦੇ ਹੋ ਕਿ ਤੁਸੀਂ ਕਿਸ ਵਿਅਕਤੀ ਨੂੰ ਕਦੋਂ ਐਕਸੈਸ ਦਿੱਤਾ ਸੀ। ਇਹ ਦਰਵਾਜ਼ੇ ਦੇ ਲੌਕ ਸਾਹਮਣੇ ਆਉਣ ਵਾਲੇ ਵਿਅਕਤੀ ਦੀ ਫੋਟੋ ਵੀ ਲੈਂਦਾ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :