(Source: ECI/ABP News/ABP Majha)
Relationship: ਸੱਸ ਦੇ ਨਾਲ ਚੰਗਾ ਰਿਸ਼ਤਾ ਬਣਿਆ ਰਹੇ, ਤਾਂ ਅਪਣਾਓ ਇਹ ਗੱਲਾਂ, ਕਦੇ ਨਹੀਂ ਹੋਵੇਗੀ ਆਪਸ 'ਚ ਤਕਰਾਰ
Relationship: ਸੱਸ ਅਤੇ ਨੂੰਹ ਦਾ ਰਿਸ਼ਤਾ ਮਾਂ ਅਤੇ ਨੂੰਹ ਦੇ ਰਿਸ਼ਤੇ ਵਰਗਾ ਹੁੰਦਾ ਹੈ। ਪਰ ਕਈ ਵਾਰ ਇਸ ਰਿਸ਼ਤੇ ਵਿੱਚ ਵੀ ਲੜਾਈ ਹੋ ਜਾਂਦੀ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਵੀ ਅਜਿਹਾ ਹੋ ਰਿਹਾ ਹੈ ਤਾਂ ਅਪਣਾਓ ਇਹ ਗੱਲਾਂ।
Relationship tips with your mother in law: ਸੱਸ ਅਤੇ ਨੂੰਹ ਦਾ ਰਿਸ਼ਤਾ ਬਹੁਤ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਹੁੰਦਾ ਹੈ। ਇਸ ਰਿਸ਼ਤੇ 'ਚ ਛੋਟੀਆਂ-ਛੋਟੀਆਂ ਗੱਲਾਂ 'ਤੇ ਅਕਸਰ ਲੜਾਈ ਹੋ ਸਕਦੀ ਹੈ ਅਤੇ ਕੁਝ ਗਲਤੀਆਂ ਕਾਰਨ ਇਹ ਝਗੜਾ ਵੱਧ ਸਕਦਾ ਹੈ।
ਜੇਕਰ ਤੁਹਾਡੇ ਰਿਸ਼ਤੇ 'ਚ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਾਈ ਹੁੰਦੀ ਹੈ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ। ਆਪਣੀ ਸੱਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਦੀਆਂ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਾਲ ਹੀ, ਉਨ੍ਹਾਂ ਦਾ ਸਾਥ ਅਤੇ ਹਮਦਰਦੀ ਜਤਾਓ।
ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਇਸ ਦੌਰਾਨ ਜੇਕਰ ਤੁਹਾਨੂੰ ਕੁਝ ਚੰਗਾ ਨਹੀਂ ਲੱਗਦਾ, ਤਾਂ ਇਸ ਬਾਰੇ ਆਪਣੀ ਸੱਸ ਨਾਲ ਗੱਲ ਕਰੋ। ਜੇਕਰ ਛੋਟੀਆਂ-ਛੋਟੀਆਂ ਤਬਦੀਲੀਆਂ ਤੁਹਾਡੇ ਰਿਸ਼ਤੇ ਨੂੰ ਸੁਧਾਰ ਸਕਦੀਆਂ ਹਨ, ਤਾਂ ਉਨ੍ਹਾਂ ਨੂੰ ਅਪਣਾਓ।
ਆਪਣੀ ਸੱਸ ਨਾਲ ਖੁੱਲ੍ਹ ਕੇ ਗੱਲ ਕਰੋ। ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ। ਸੱਸ ਅਤੇ ਨੂੰਹ ਵਿਚਕਾਰ ਸਮਝਦਾਰੀ ਬਣੀ ਰਹਿਣੀ ਜ਼ਰੂਰੀ ਹੈ। ਜੇਕਰ ਤੁਹਾਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਤਾਂ ਆਪਣੇ ਆਪ ਵਿੱਚ ਬਦਲਾਅ ਲਿਆਓ। ਛੋਟੀਆਂ-ਛੋਟੀਆਂ ਤਬਦੀਲੀਆਂ ਤੁਹਾਡੇ ਰਿਸ਼ਤੇ ਨੂੰ ਸੁਧਾਰ ਸਕਦੀਆਂ ਹਨ।
ਇਹ ਵੀ ਪੜ੍ਹੋ: Waking up early benefits: ਸਵੇਰੇ ਜਲਦੀ ਉੱਠਣ ਨਾਲ ਸਰੀਰ ਨੂੰ ਮਿਲਦੇ ਇਹ ਚਮਤਕਾਰੀ ਫਾਇਦੇ, ਇਸ ਚੰਗੀ ਆਦਤ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਅਕਸਰ ਦੇਖਿਆ ਗਿਆ ਹੈ ਕਿ ਨੂੰਹ ਆਪਣੀ ਸੱਸ ਤੋਂ ਨਾਰਾਜ਼ ਹੋ ਕੇ ਆਪਣੇ ਪਤੀ ਜਾਂ ਮਾਪਿਆਂ ਨੂੰ ਸ਼ਿਕਾਇਤ ਕਰਦੀ ਹੈ। ਅਜਿਹਾ ਕਰਨ ਦੀ ਬਜਾਏ, ਤੁਹਾਨੂੰ ਆਪਣੀ ਸੱਸ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ। ਜੇਕਰ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਆਪਣੀ ਸੱਸ ਨਾਲ ਸਿੱਧੀ ਗੱਲ ਕਰੋ। ਖੁੱਲ੍ਹੇ ਦਿਲ ਨਾਲ ਆਪਣੇ ਵਿਚਾਰ ਪ੍ਰਗਟ ਕਰੋ ਅਤੇ ਉਨ੍ਹਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰੋ।
ਜਦੋਂ ਤੁਸੀਂ ਆਪਣੀ ਸੱਸ ਨਾਲ ਗੱਲ ਕਰਦੇ ਹੋ, ਤਾਂ ਸ਼ਿਕਾਇਤ ਕਰਨ ਦੀ ਬਜਾਏ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਕੁਝ ਗਲਤੀਆਂ ਕੀਤੀਆਂ ਹਨ, ਤਾਂ ਉਨ੍ਹਾਂ ਨੂੰ ਸਵੀਕਾਰ ਕਰਨ ਦੀ ਹਿੰਮਤ ਰੱਖੋ ਅਤੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਸ਼ਿਕਾਇਤ ਕਰਨ ਦੀ ਬਜਾਏ, ਆਪਣੇ ਪਤੀ ਜਾਂ ਮਾਤਾ-ਪਿਤਾ ਨਾਲ ਨਹੀਂ, ਸਗੋਂ ਆਪਣੀ ਸੱਸ ਨਾਲ ਗੱਲ ਕਰੋ।
ਕਈ ਵਾਰ ਕੁਝ ਗੱਲਾਂ ਬੁਰੀਆਂ ਲੱਗ ਸਕਦੀਆਂ ਹਨ, ਪਰ ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਖ਼ਤ ਤਰੀਕੇ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਜੇਕਰ ਤੁਹਾਡੀ ਸੱਸ ਕੋਈ ਸੁਝਾਅ ਦਿੰਦੀ ਹੈ, ਤਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੇਕਰ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਉਸ 'ਤੇ ਗੁੱਸਾ ਨਾ ਕਰੋ, ਸਗੋਂ ਆਪਣੀ ਰਾਇ ਨਿਮਰਤਾ ਨਾਲ ਦਿਓ।
ਇਹ ਵੀ ਪੜ੍ਹੋ: Health Risk: ਨਹੀਂ ਛੱਡੀ ਅਜੇ ਸਿਗਰਟ ਪੀਣ ਦੀ ਆਦਤ, ਤਾਂ ਹੋ ਜਾਓ ਸਾਵਧਾਨ! ਪਿੱਛਾ ਕਰ ਰਹੀ ਇਹ ਗੰਭੀਰ ਬਿਮਾਰੀ