![ABP Premium](https://cdn.abplive.com/imagebank/Premium-ad-Icon.png)
Cooking Tips: ਮਲਾਈ ਤੋਂ ਇੰਝ ਤਿਆਰ ਕਰੋ ਸਿੱਧਾ ਦੇਸੀ ਘਿਓ, ਇਹ ਸਭ ਤੋਂ ਆਸਾਨ ਤਰੀਕਾ
ਦੇਸੀ ਘਿਓ ਦਾ ਸੇਵਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਇਸ ਲਈ ਇਸ ਨੂੰ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਤੁਸੀਂ ਮਲਾਈ ਤੋਂ ਘਰ ਦੇ ਵਿੱਚ ਹੀ ਸ਼ੁੱਧ ਦੇਸੀ ਘਿਓ ਤਿਆਰ ਕਰ ਸਕਦੇ ਹੋ ਉਹ ਵੀ ਬਹੁਤ ਹੀ ਆਸਾਨ ਢੰਗ ਦੇ ਨਾਲ...
![Cooking Tips: ਮਲਾਈ ਤੋਂ ਇੰਝ ਤਿਆਰ ਕਰੋ ਸਿੱਧਾ ਦੇਸੀ ਘਿਓ, ਇਹ ਸਭ ਤੋਂ ਆਸਾਨ ਤਰੀਕਾ Cooking Tips: Prepare direct desi ghee from cream like this Cooking Tips: ਮਲਾਈ ਤੋਂ ਇੰਝ ਤਿਆਰ ਕਰੋ ਸਿੱਧਾ ਦੇਸੀ ਘਿਓ, ਇਹ ਸਭ ਤੋਂ ਆਸਾਨ ਤਰੀਕਾ](https://feeds.abplive.com/onecms/images/uploaded-images/2024/06/23/759c7aa0369adeef92c2a5dba3b7fec41719082435311700_original.jpg?impolicy=abp_cdn&imwidth=1200&height=675)
How to prepare desi ghee: ਭਾਰਤੀ ਰਸੋਈ ਦੇ ਵਿੱਚ ਤੁਹਾਨੂੰ ਬਹੁਤ ਹੀ ਆਰਾਮ ਦੇ ਨਾਲ ਦੇਸੀ ਘਿਓ ਮਿਲ ਜਾਵੇਗਾ। ਇਸ ਦੀ ਵਰਤੋਂ ਲਗਭਗ ਹਰ ਕਿਚਨ ਦੇ ਵਿੱਚ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਦੇਸੀ ਘਿਓ ਦੇ ਨਾਲ ਚੋਪੜੀ ਹੋਈ ਰੋਟੀ ਖਾਂਦੇ ਹਨ। ਇਸ ਤੋਂ ਇਲਾਵਾ ਦਾਲ-ਸਬਜ਼ੀ ਦੇ ਵਿੱਚ ਵੀ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਸਵਾਦ ਲਈ ਸਗੋਂ ਸਿਹਤ ਲਈ ਵੀ ਜ਼ਰੂਰੀ ਹੈ। ਅਸੀਂ ਹਰ ਬਜ਼ਾਰ ਤੋਂ ਘਿਓ ਖਰੀਦਦੇ ਹਾਂ ਕਿਉਂਕਿ ਘਰ ਵਿੱਚ ਘਿਓ ਕੱਢਣਾ ਔਖਾ ਅਤੇ ਇਸ ਘੀ ਕੱਢ ਵਾਲੀ ਵਿਧੀ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮਲਾਈ ਤੋਂ ਸਿੱਧਾ ਦੇਸੀ ਘਿਓ ਕੱਢਣ ਦਾ ਬਹੁਤ ਹੀ ਆਸਾਨ ਤਰੀਕਾ ਦੱਸ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਖਾਸ ਮਿਹਨਤ ਦੇ ਆਸਾਨੀ ਨਾਲ ਘਰ 'ਚ ਹੀ ਦੇਸੀ ਘਿਓ ਤਿਆਰ ਕਰ ਸਕੋਗੇ।
ਮਲਾਈ ਤੋਂ ਸਿੱਧਾ ਦੇਸੀ ਘਿਓ ਕੱਢਣ ਦਾ ਸਭ ਤੋਂ ਆਸਾਨ ਤਰੀਕਾ
- ਦੁੱਧ ਦੇ ਉੱਪਰ ਇਕੱਠੀ ਕੀਤੀ ਮਲਾਈ ਨੂੰ ਕਿਸੇ ਬਰਤਨ ਵਿੱਚ ਸਟੋਰ ਕਰਦੇ ਰਹੋ।
- ਜਦੋਂ ਇਸ ਦਾ ਬਹੁਤ ਜ਼ਿਆਦਾ ਹਿੱਸਾ ਬਰਤਨ 'ਚ ਇਕੱਠਾ ਹੋ ਜਾਵੇ ਤਾਂ ਇਸ ਨੂੰ ਫਰਿੱਜ 'ਚੋਂ ਕੱਢ ਲਓ।
- ਅਸਲ 'ਚ ਜਦੋਂ ਮਲਾਈ ਪੁਰਾਣੀ ਹੋ ਜਾਂਦੀ ਹੈ ਤਾਂ ਇਸ 'ਚੋਂ ਬਦਬੂ ਆਉਣ ਲੱਗਦੀ ਹੈ ਪਰ ਘਿਓ ਬਣਾਉਣ ਤੋਂ ਬਾਅਦ ਇਹ ਸਾਰੀ ਬਦਬੂ ਦੂਰ ਹੋ ਜਾਂਦੀ ਹੈ। ਨਾਲ ਹੀ, ਇੱਕ ਬਹੁਤ ਹੀ ਸਵਾਦਿਸ਼ਟ ਭੂਰੇ ਰੰਗ ਦਾ ਪਦਾਰਥ ਨਿਕਲੇਗਾ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰੇਗਾ।
- ਮਲਾਈ ਨੂੰ ਫਰਿੱਜ ਤੋਂ ਬਾਹਰ ਕੱਢੋ ਅਤੇ ਇਸਨੂੰ ਆਮ ਤਾਪਮਾਨ 'ਤੇ ਆਉਣ ਦਿਓ। ਧਿਆਨ ਰਹੇ ਕਿ ਇਸ ਨੂੰ ਅੱਧੇ ਘੰਟੇ 'ਚ ਹੀ ਪੈਨ 'ਚ ਪਾ ਦਿਓ।
- ਹੁਣ ਮਲਾਈ ਨੂੰ ਸਿੱਧੇ ਪਤੀਲੇ ਜਾਂ ਮੋਟੇ ਧਲੇ ਵਾਲੇ ਪੈਨ ਵਿੱਚ ਪਲਟ ਦਿਓ।
- ਗੈਸ ਦੀ ਅੱਗ ਨੂੰ ਬਹੁਤ ਘੱਟ ਕਰੋ ਅਤੇ ਇਸਨੂੰ ਪੰਜ ਮਿੰਟ ਲਈ ਛੱਡ ਦਿਓ।
- ਫਿਰ ਮਲਾਈ ਨੂੰ ਹਿਲਾਉਂਦੇ ਰਹੋ। ਕੁਝ ਸਮੇਂ ਬਾਅਦ, ਮਲਾਈ ਵਿੱਚ ਝੱਗ ਬਣਨਾ ਸ਼ੁਰੂ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਘਿਓ ਨਿਕਲ ਰਿਹਾ ਹੈ।
- ਇਸ ਨੂੰ ਸਮੇਂ-ਸਮੇਂ 'ਤੇ ਹਿਲਾਉਂਦੇ ਰਹੋ ਅਤੇ ਇਹ ਯਕੀਨੀ ਬਣਾਓ ਕਿ ਮਲਾਈ ਹੇਠਾਂ ਚਿਪਕ ਨਾ ਜਾਵੇ।
- ਕੁਝ ਦੇਰ ਬਾਅਦ ਮਲਾਈ ਤੋਂ ਘਿਓ ਬਾਹਰ ਆ ਜਾਵੇਗਾ। ਇਸ ਨੂੰ ਭੂਰਾ ਹੋਣ ਤੱਕ ਪਕਾਓ। ਅਤੇ ਇਸਨੂੰ ਠੰਡਾ ਹੋਣ ਦਿਓ।
- ਜਦੋਂ ਘਿਓ ਕੁੱਝ ਠੰਡ ਹੋ ਜਾਵੇ ਤਾਂ ਇਸ ਨੂੰ ਕਿਸੇ ਡੋਲੂ ਵਿੱਚ ਘਿਓ ਨੂੰ ਛਾਣ ਕੇ ਹੇਠਾਂ ਸੜੇ ਹੋਏ ਹਿੱਸੇ ਨੂੰ ਵੱਖਰਾ ਕਰ ਲਓ। ਫਿਰ ਇਸ ਬਚੇ ਹੋਏ ਪਦਾਰਥ ਦੇ ਵਿੱਚ ਨਮਕ ਜਾਂ ਚੀਨੀ ਮਿਲਾ ਕੇ ਭੋਜਨ ਵਿੱਚ ਵਰਤੋਂ ਕਰ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)