ਪੜਚੋਲ ਕਰੋ

ਕੀ ਸੁਫ਼ਨਿਆਂ ਦਾ ਹੁੰਦਾ ਕੋਈ ਮਤਲਬ? ਇੰਝ ਬਚੋ ਵਾਰ-ਵਾਰ ਆਉਂਦੇ ਭੈੜੇ ਸੁਫ਼ਨਿਆਂ ਤੋਂ

ਅਸੀਂ ਜ਼ਿੰਦਗੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਮੁਕਾਬਲਾ ਕਰਦੇ ਰਹਿੰਦੇ ਹਾਂ ਤੇ ਇਹ ਸੋਚਿਆ ਜਾਂਦਾ ਹੈ ਕਿ ਜੇ ਅਸੀਂ ਸੁਫ਼ਨੇ ਲਏ ਹਨ ਤਾਂ ਇਹ ਚੰਗੇ ਹੋਣਗੇ, ਪਰ ਮਾੜੇ ਸੁਫ਼ਨਿਆਂ ਬਾਰੇ ਕੀ?

ਨਵੀਂ ਦਿੱਲੀ: ਅਸੀਂ ਜ਼ਿੰਦਗੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਮੁਕਾਬਲਾ ਕਰਦੇ ਰਹਿੰਦੇ ਹਾਂ ਤੇ ਇਹ ਸੋਚਿਆ ਜਾਂਦਾ ਹੈ ਕਿ ਜੇ ਅਸੀਂ ਸੁਫ਼ਨੇ ਲਏ ਹਨ ਤਾਂ ਇਹ ਚੰਗੇ ਹੋਣਗੇ, ਪਰ ਮਾੜੇ ਸੁਫ਼ਨਿਆਂ ਬਾਰੇ ਕੀ? ਉਹ ਸੁਪਨੇ ਜੋ ਸਾਨੂੰ ਨੀਂਦ ਤੋਂ ਜਗਾ ਦਿੰਦੇ ਹਨ ਤੇ ਅਸੀਂ ਡਰਨ ਲੱਗਦੇ ਹਾਂ। ਉਹ ਸੁਫ਼ਨੇ, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਸਾਡਾ ਮਨ ਬੇਚੈਨ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਵਾਰ-ਵਾਰ ਸੁਫ਼ਨੇ ਆਉਂਦੇ ਹਨ ਤੇ ਉਹ ਕਿਸੇ ਵੱਡੀ ਚਿੰਤਾ ਨਾਲ ਜੁੜੇ ਹੁੰਦੇ ਹਨ। ਸਵਾਲ ਉੱਠਦਾ ਹੈ, ਉਨ੍ਹਾਂ ਦਾ ਕੀ ਮਤਲਬ ਹੈ?
 
ਕੀ ਤੁਹਾਨੂੰ ਸੁਪਫ਼ਨਿਆਂ ਦੇ ਅਰਥ ਲੱਭਣੇ ਚਾਹੀਦੇ ਹਨ?
ਮਨੋਵਿਗਿਆਨੀਆਂ ਦਾ ਕਹਿਣਾ ਹੈ ਜੇ ਤੁਹਾਨੂੰ ਲਗਾਤਾਰ ਭੈੜੇ ਸੁਫ਼ਨੇ ਆ ਰਹੇ ਹਨ, ਤਾਂ ਉਨ੍ਹਾਂ ਬਾਰੇ ਸੋਚਣਾ ਤੁਹਾਨੂੰ ਵਧੇਰੇ ਪ੍ਰੇਸ਼ਾਨ ਕਰ ਸਕਦਾ ਹੈ। ਭੈੜੇ ਸੁਫ਼ਨਿਆਂ ਨਾਲੋਂ ਵਧੇਰੇ ਮੁਸੀਬਤਾਂ ਸੁਫ਼ਨੇ ਬਾਰੇ ਸੋਚਣ ਨਾਲ ਆਉਂਦੀਆਂ ਹਨ। 'ਸੁਫ਼ਨੇ ਦਾ ਕੰਟੈਂਟ ਕੀ ਹੈ, ਇਸ ਦਾ ਕੋਈ ਮੁੱਲ ਨਹੀਂ। ਕਈ ਵਾਰ ਸਾਡੇ ਕੋਲ ਕਿਸੇ ਕਿਸਮ ਦਾ ਸੁਫ਼ਨਾ ਹੁੰਦਾ ਹੈ ਤੇ ਕਈ ਵਾਰ ਕੁਝ ਹੋਰ ਕਿਸਮ ਦਾ। ਜਦੋਂ ਅਸੀਂ ਸੁਫ਼ਨੇ ਨੂੰ ਜ਼ਰੂਰੀ ਬਣਾ ਲੈਂਦੇ ਹਾਂ ਤੇ ਇਸ ਬਾਰੇ ਸੋਚਦੇ ਹਾਂ, ਤਾਂ ਚਿੰਤਾ ਵੀ ਵਧ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਬੁਰੇ ਸੁਫ਼ਨੇ ਕਾਰਨ ਨੀਂਦ ਤੋਂ ਉੱਠਦੇ ਹਾਂ ਤੇ ਫਿਰ ਇਸ ਬਾਰੇ ਸੋਚਦੇ ਰਹਿੰਦੇ ਹਾਂ।'

ਜੇ ਤੁਹਾਨੂੰ ਕਦੇ-ਕਦਾਈਂ ਕੋਈ ਬੁਰਾ ਸੁਫ਼ਨਾ ਆਉਂਦਾ ਹੈ ਤੇ ਤੁਸੀਂ ਉਸ ਦਾ ਮਤਲਬ ਹੀ ਕੱਢਦੇ ਰਹੋਗੇ, ਤਾਂ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੋਵੇਗਾ। ਜੇ ਕਦੇ ਚੰਗੇ ਤੇ ਕਦੇ ਮਾੜੇ ਸੁਪਨੇ ਆ ਰਹੇ ਹਨ ਤਾਂ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ।

ਬਿਹਤਰ ਨੀਂਦ ਲਈ ਕੀ ਕਰਨਾ ਚਾਹੀਦਾ ਹੈ?
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬਿਹਤਰ ਨੀਂਦ ਤੁਹਾਡੇ ਬੁਰੇ ਸੁਫ਼ਨਿਆਂ ਦੀ ਇਕਸਾਰਤਾ ਨੂੰ ਥੋੜ੍ਹਾ ਘਟਾ ਸਕਦੀ ਹੈ ਤੇ ਹਰ ਵਿਅਕਤੀ ਨੂੰ ਨਿਯਮਤ ਨੀਂਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਸੌਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਇਨ੍ਹਾਂ ਸੁਝਾਵਾਂ ਦੀ ਪਾਲਣ ਕਰੋ:

·        ਨਿਯਮਤ ਕਸਰਤ
·        ਕੈਫੀਨ, ਅਲਕੋਹਲ ਆਦਿ ਤੋਂ ਪ੍ਰਹੇਜ਼
·        ਮੈਡੀਟੇਸ਼ਨ ਤੇ ਆਰਾਮ ਕਰਨਾ
·        ਨਿਯਮਤ ਬ੍ਰੇਕ ਲਓ, ਲਗਾਤਾਰ ਕੰਮ ਨਾ ਕਰੋ
·        ਜਿੱਥੇ ਤੁਸੀਂ ਸੌਂਦੇ ਹੋ ਉੱਥੇ ਟੀਵੀ, ਮੋਬਾਈਲ, ਲੈਪਟਾਪ ਆਦਿ ਦੀ ਵਰਤੋਂ ਨਾ ਕਰੋ
·        ਜਦੋਂ ਤੁਸੀਂ ਰਾਤ ਨੂੰ ਘਰ ਆਉਂਦੇ ਹੋ, ਤਾਂ ਇੱਕ ਬ੍ਰੇਕ ਲਓ
·        ਸੌਣ ਲਈ ਬਿਸਤਰੇ ’ਤੇ ਸੰਗੀਤ ਸੁਣੋ

ਜੇ ਫਿਰ ਵੀ ਤੁਹਾਨੂੰ ਲਗਦਾ ਹੈ ਕਿ ਨੀਂਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ ਜਾਂ ਜੇ ਤੁਹਾਡੇ ਸੁਫ਼ਨੇ ਤੁਹਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ, ਤਾਂ ਨਿਸ਼ਚਤ ਤੌਰ ਤੇ ਕਿਸੇ ਮਾਹਿਰ ਨਾਲ ਗੱਲ ਕਰੋ। ਮਾਹਿਰ ਕਿਸੇ ਵੀ ਸਮੱਸਿਆ ਜਿਵੇਂ ਕਿ ਤਣਾਅ ਤੇ ਚਿੰਤਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

‘ਨਾਈਟਮੇਅਰ ਡਿਸਆਰਡਰ’ (Nightmare Disorder) ਇੱਕ ਡਾਕਟਰੀ ਸ਼ਬਦ ਹੈ; ਜਿਸ ਦਾ ਅਰਥ ਹੈ ਕਿ ਤੁਹਾਨੂੰ ਨੀਂਦ ਦੌਰਾਨ ਅਜਿਹੇ ਸੁਫ਼ਨੇ ਆ ਰਹੇ ਹਨ ਜੋ ਤੁਹਾਨੂੰ ਵਧੇਰੇ ਪ੍ਰੇਸ਼ਾਨ ਕਰ ਰਹੇ ਹਨ, ਤੁਹਾਡੀ ਨੀਂਦ ਨੂੰ ਪਰੇਸ਼ਾਨ ਕਰ ਰਹੇ ਹਨ ਤੇ ਉਨ੍ਹਾਂ ਦੇ ਕਾਰਨ ਤੁਸੀਂ ਦਿਨ ਵੇਲੇ ਕੰਮ ਕਰਨ ਵਿੱਚ ਅਸਮਰੱਥ ਹੋ।

ਆਖ਼ਰ ਭੈੜੇ ਸੁਫ਼ਨੇ ਕਿਉਂ ਆਉਂਦੇ?
ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਚਿੰਤਾ ਜਾਂ ਪ੍ਰੇਸ਼ਾਨੀ ਹੋਵੇ

ਮਸਾਲੇਦਾਰ ਵਸਤਾਂ ਖਾਣ ਨਾਲ ਭੈੜੇ ਸੁਫ਼ਨੇ ਆ ਸਕਦੇ ਹਨ

ਸਟੈਨਫੋਰਡ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਅਨੁਸਾਰ, ਜੋ ਅਸੀਂ ਖਾਂਦੇ ਹਾਂ ਉਹ ਕੁਝ ਹੱਦ ਤੱਕ ਸਾਡੇ ਸੁਫ਼ਨਿਆਂ ਨੂੰ ਪ੍ਰਭਾਵਤ ਕਰਦਾ ਹੈ। ਇਸ ਦਾ ਇੱਕ ਤਰਕ ਇਹ ਹੈ ਕਿ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਨੀਂਦ ਸਹੀ ਢੰਗ ਨਾਲ ਨਹੀਂ ਆਉਂਦੀ ਤੇ ਸੁਫ਼ਨੇ ਆਉਂਦੇ ਹਨ।
 
ਇਸ ਤੋਂ ਇਲਾਵਾ ਨੀਂਦਰ ਦੀਆਂ ਗੋਲੀਆਂ ਲੈਣ ਨਾਲ ਵੀ ਸੁਫ਼ਨੇ ਆ ਸਕਦੇ ਹਨ। ਕਈ ਵਾਰ ਬਹੁਤ ਲੰਮਾ ਸਮਾਂ ਕੋਈ ਅੰਗਰੇਜ਼ੀ ਦਵਾਈ ਲੈਂਦੇ ਰਹਿਣ ਤੋਂ ਬਾਅਦ ਜੇ ਉਸ ਨੂੰ ਛੱਡਿਆ ਜਾਵੇ, ਤਦ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਤਣਾਅ ਵੀ ਸਾਡੇ ਸੁਫ਼ਨਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਜੇ ਵਾਰ-ਵਾਰ ਕੋਈ ਸੁਫ਼ਨਾ ਤੁਹਾਨੂੰ ਤੰਗ ਕਰ ਰਿਹਾ ਹੈ, ਤਾਂ ਡਾਕਟਰੀ ਸਹਾਇਤਾ ਜ਼ਰੂਰ ਲਵੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-08-2024)
NHAI Project: ਪੰਜਾਬ 'ਚ ਨੈਸ਼ਨਲ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ PM ਮੋਦੀ ਨੇ ਆਪਣੇ ਸਿਰ ਲਈ, ਅੱਜ ਤੋਂ ਹੀ ਐਕਟਿਵ ਹੋਏ, ਹੁਣ ਕੌਣ ਪਾਏਗਾ ਅੜਿੱਕਾ ?
NHAI Project: ਪੰਜਾਬ 'ਚ ਨੈਸ਼ਨਲ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ PM ਮੋਦੀ ਨੇ ਆਪਣੇ ਸਿਰ ਲਈ, ਅੱਜ ਤੋਂ ਹੀ ਐਕਟਿਵ ਹੋਏ, ਹੁਣ ਕੌਣ ਪਾਏਗਾ ਅੜਿੱਕਾ ?
Skin 'ਤੇ ਪੈਣ ਵਾਲੇ ਧੱਫੜ ਆਮ ਜਾਂ Cancer ਵਰਗੀ ਗੰਭੀਰ ਬਿਮਾਰੀ ਦੇ ਲੱਛਣ, ਇਦਾਂ ਕਰੋ ਪਛਾਣ
Skin 'ਤੇ ਪੈਣ ਵਾਲੇ ਧੱਫੜ ਆਮ ਜਾਂ Cancer ਵਰਗੀ ਗੰਭੀਰ ਬਿਮਾਰੀ ਦੇ ਲੱਛਣ, ਇਦਾਂ ਕਰੋ ਪਛਾਣ
Kidney: ਰਾਤ ਨੂੰ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਪੂਰੀ ਤਰ੍ਹਾਂ ਖਰਾਬ ਹੋ ਗਈ Kidney, ਤੁਰੰਤ ਜਾਓ ਡਾਕਟਰ ਕੋਲ
Kidney: ਰਾਤ ਨੂੰ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਪੂਰੀ ਤਰ੍ਹਾਂ ਖਰਾਬ ਹੋ ਗਈ Kidney, ਤੁਰੰਤ ਜਾਓ ਡਾਕਟਰ ਕੋਲ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-08-2024)
NHAI Project: ਪੰਜਾਬ 'ਚ ਨੈਸ਼ਨਲ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ PM ਮੋਦੀ ਨੇ ਆਪਣੇ ਸਿਰ ਲਈ, ਅੱਜ ਤੋਂ ਹੀ ਐਕਟਿਵ ਹੋਏ, ਹੁਣ ਕੌਣ ਪਾਏਗਾ ਅੜਿੱਕਾ ?
NHAI Project: ਪੰਜਾਬ 'ਚ ਨੈਸ਼ਨਲ ਹਾਈਵੇ ਬਣਾਉਣ ਦੀ ਜ਼ਿੰਮੇਵਾਰੀ PM ਮੋਦੀ ਨੇ ਆਪਣੇ ਸਿਰ ਲਈ, ਅੱਜ ਤੋਂ ਹੀ ਐਕਟਿਵ ਹੋਏ, ਹੁਣ ਕੌਣ ਪਾਏਗਾ ਅੜਿੱਕਾ ?
Skin 'ਤੇ ਪੈਣ ਵਾਲੇ ਧੱਫੜ ਆਮ ਜਾਂ Cancer ਵਰਗੀ ਗੰਭੀਰ ਬਿਮਾਰੀ ਦੇ ਲੱਛਣ, ਇਦਾਂ ਕਰੋ ਪਛਾਣ
Skin 'ਤੇ ਪੈਣ ਵਾਲੇ ਧੱਫੜ ਆਮ ਜਾਂ Cancer ਵਰਗੀ ਗੰਭੀਰ ਬਿਮਾਰੀ ਦੇ ਲੱਛਣ, ਇਦਾਂ ਕਰੋ ਪਛਾਣ
Kidney: ਰਾਤ ਨੂੰ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਪੂਰੀ ਤਰ੍ਹਾਂ ਖਰਾਬ ਹੋ ਗਈ Kidney, ਤੁਰੰਤ ਜਾਓ ਡਾਕਟਰ ਕੋਲ
Kidney: ਰਾਤ ਨੂੰ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਪੂਰੀ ਤਰ੍ਹਾਂ ਖਰਾਬ ਹੋ ਗਈ Kidney, ਤੁਰੰਤ ਜਾਓ ਡਾਕਟਰ ਕੋਲ
Oral Health: ਮਸੂੜਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਅਪਣਾ ਲਓ ਆਹ ਆਦਤਾਂ
Oral Health: ਮਸੂੜਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਅਪਣਾ ਲਓ ਆਹ ਆਦਤਾਂ
Vinesh Phogat: ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ,  ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ, ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ, ਵਾਲਾਂ ਦੇ ਝੜਨ ਦੇ ਇਲਾਜ, ਮਲਟੀਵਿਟਾਮਿਨ, ਦਰਦ ਨਿਵਾਰਕ ਸਣੇ ਸਰਕਾਰ ਨੇ ਅਜਿਹੀਆਂ ਦਵਾਈਆਂ 'ਤੇ ਲਗਾਈ ਪਾਬੰਦੀ
ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ, ਵਾਲਾਂ ਦੇ ਝੜਨ ਦੇ ਇਲਾਜ, ਮਲਟੀਵਿਟਾਮਿਨ, ਦਰਦ ਨਿਵਾਰਕ ਸਣੇ ਸਰਕਾਰ ਨੇ ਅਜਿਹੀਆਂ ਦਵਾਈਆਂ 'ਤੇ ਲਗਾਈ ਪਾਬੰਦੀ
Embed widget