(Source: ECI/ABP News/ABP Majha)
Health Tips: ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ! ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਵੱਡਾ ਖਤਰਾ, ਤੁਰੰਤ ਸੁਧਾਰੋ ਆਪਣੀ ਆਦਤ
Health Care Tips: ਅੱਜ-ਕੱਲ੍ਹ ਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਆਸਾਨੀ ਨਾਲ ਬਿਮਾਰ ਹੋ ਜਾਂਦੇ ਹਨ। ਕੁੱਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ 'ਤੇ ਲੇਟ ਜਾਣਾ ਦੀ ਆਦਤ ਪੈ ਗਈ ਹੈ। ਅਜਿਹਾ ਕਰਨ ਨਾਲ ਸਿਹਤ 'ਤੇ ਮਾਰੇ ਪ੍ਰਭਾਵ
Sleep immediately after eating food: ਤਕਨੀਕੀ ਯੁੱਗ ਕਰਕੇ ਸਾਡੀਆਂ ਖਾਣ-ਪੀਣ ਤੋਂ ਲੈ ਕੇ ਸਰੀਰ ਸੰਬੰਧੀ ਬਹੁਤ ਸਾਰੀਆਂ ਆਦਤਾਂ ਖਰਾਬ ਹੋ ਗਈਆਂ ਹਨ। ਬਹੁਤ ਸਾਰੇ ਲੋਕ ਟੀਵੀ ਦੇਖਦੇ ਹੋਏ ਜਾਂ ਫਿਰ ਮੋਬਾਈਲ ਫੋਨ ਚਲਾਉਂਦੇ ਹੋਏ ਭੋਜਨ ਖਾਂਦੇ ਹਨ। ਅਜਿਹੀਆਂ ਆਦਤਾਂ ਕਰਕੇ ਸਰੀਰ ਜ਼ਿਆਦਾ ਥੱਕ ਜਾਂਦਾ ਹੈ। ਜਿਸ ਕਰਕੇ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਬਿਸਤਰ 'ਤੇ ਲੇਟਣ ਦੀ ਆਦਤ (Habit of lying down in bed after eating know its side effects) ਪੈ ਗਈ ਹੈ। ਜੇਕਰ ਤੁਸੀਂ ਵੀ ਖਾਣ ਤੋਂ ਬਾਅਦ ਲੇਟ ਜਾਂਦੇ ਹੋ ਤਾਂ ਸਾਵਧਾਨ ਹੋ ਜਾਓ। ਇਸ ਆਦਤ ਕਰਕੇ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਅੱਜ-ਕੱਲ੍ਹ ਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਆਸਾਨੀ ਨਾਲ ਬਿਮਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬਿਮਾਰ ਹੋਣ ਦਾ ਇਕ ਹੋਰ ਕਾਰਨ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ 'ਤੇ ਲੇਟ ਜਾਣਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ 'ਤੇ ਲੇਟ ਜਾਂਦੇ ਹਨ। ਪਰ ਅਜਿਹਾ ਕਰਨ ਨਾਲ ਸਰੀਰ 'ਤੇ ਖਤਰਨਾਕ ਪ੍ਰਭਾਵ ਪੈ ਸਕਦੇ ਹਨ ਅਤੇ ਇਸ ਨਾਲ ਕਈ ਬਿਮਾਰੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ। ਆਓ ਜਾਣਦੇ ਹਾਂ ਖਾਣਾ ਖਾਣ ਤੋਂ ਬਾਅਦ ਬਿਸਤਰ 'ਤੇ ਲੇਟਣ ਨਾਲ ਕੀ-ਕੀ ਪ੍ਰਭਾਵ ਹੋ ਸਕਦੇ ਹਨ।
ਪਾਚਨ ਸੰਬੰਧੀ ਸਮੱਸਿਆਵਾਂ
ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਤੁਹਾਨੂੰ ਗੈਸ, ਐਸੀਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਦੋਂ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਂਦੇ ਹੋ, ਤਾਂ ਪੇਟ ਦਾ ਐਸਿਡ ਤੁਹਾਡੇ ਗਲੇ ਵਿੱਚ ਵਾਪਸ ਵਹਿ ਜਾਂਦਾ ਹੈ। ਜਿਸ ਕਰਕੇ ਕਈ ਵਾਰ ਸੌਂਦੇ-ਸੌਂਦੇ ਖੱਟੇ ਡਕਾਰ ਆਉਂਦੇ ਹਨ।
ਫੂਡ ਪੋਇਜ਼ਨਿੰਗ ਤੇ ਸ਼ੂਗਰ ਦੀ ਬਿਮਾਰੀ ਦਾ ਖਤਰਾ
ਇਸ ਨਾਲ ਹਾਰਟਬਰਨ ਅਤੇ ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਫੂਡ ਪੋਇਜ਼ਨਿੰਗ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਬਿਸਤਰ 'ਤੇ ਸੌਂਦੇ ਹੋ ਤਾਂ ਸ਼ੂਗਰ ਵਰਗੀ ਬਿਮਾਰੀ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ।
ਮੋਟਾਪਾ
ਅਜਿਹਾ ਕਰਨ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਇਸ ਸਭ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 3 ਘੰਟੇ ਬਾਅਦ ਸੌਣਾ ਚਾਹੀਦਾ ਹੈ ਅਤੇ ਰਾਤ ਦਾ ਖਾਣਾ ਸ਼ਾਮ ਨੂੰ 7 ਵਜੇ ਤੱਕ ਕਰਨਾ ਬਿਹਤਰ ਰਹਿੰਦਾ ਹੈ।
ਜੇਕਰ ਤੁਹਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਆਦਤ ਹੈ ਤਾਂ ਹੌਲੀ-ਹੌਲੀ ਕੋਸ਼ਿਸ਼ ਕਰਕੇ ਇਸ ਆਦਤ ਨੂੰ ਸੁਧਾਰੋ। ਜੇਕਰ ਤੁਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਜਿਹਾ ਨਹੀਂ ਕਰ ਪਾ ਰਹੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )