Eggs in fridge or outside: ਅੰਡਿਆਂ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਜਾਂ ਬਾਹਰ? ਜਾਣ ਲਵੋ ਇਸ ਸਵਾਲ ਦਾ ਸਹੀ ਜਵਾਬ
Eggs in Fridge: ਦਰਅਸਲ ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਦਾ ਮੁੱਦਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅੰਡੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੋ ਸਕਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ।
Eggs in fridge or outside: ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਗਲਤ ਤਰੀਕੇ ਨਾਲ ਸਟੋਰ ਕੀਤਾ ਜਾਵੇ ਤਾਂ ਅੰਡੇ ਖਰਾਬ ਹੋਣ ਲੱਗਦੇ ਹਨ। ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੰਡਿਆਂ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ ਜਾਂ ਕਮਰੇ ਦੇ ਆਮ ਤਾਪਮਾਨ ਵਿੱਚ। ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਜੇਕਰ ਅੰਡੇ ਫਰਿੱਜ 'ਚ ਰੱਖੇ ਜਾਣ ਤਾਂ ਜ਼ਿਆਦਾ ਦੇਰ ਤੱਕ ਚੱਲ ਸਕਦੇ ਹਨ। ਆਓ ਜਾਣਦੇ ਹਾਂ ਅੰਡਿਆਂ ਨੂੰ ਫਰਿੱਜ 'ਚ ਰੱਖਣਾ ਕਿੰਨਾ ਸਹੀ ਹੈ।
ਦਰਅਸਲ ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਦਾ ਮੁੱਦਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅੰਡੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੋ ਸਕਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਸਾਲਮੋਨੇਲਾ ਇੱਕ ਕਿਸਮ ਦਾ ਬੈਕਟੀਰੀਆ ਹੈ ਜੋ ਆਮ ਤੌਰ 'ਤੇ ਗਰਮ-ਖੂਨ ਵਾਲੇ ਜਾਨਵਰਾਂ ਤੇ ਪੰਛੀਆਂ ਦੀਆਂ ਅੰਤੜੀਆਂ ਵਿੱਚ ਪਾਇਆ ਜਾਂਦਾ ਹੈ। ਜੇਕਰ ਇਹ ਅੰਡੇ ਤੱਕ ਪਹੁੰਚ ਜਾਵੇ ਤਾਂ ਇਹ ਇਨਸਾਨਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸਾਲਮੋਨੇਲਾ ਬੈਕਟੀਰੀਆ ਨਾਲ ਸੰਕਰਮਿਤ ਅੰਡੇ ਖਾਣ ਨਾਲ ਵਿਅਕਤੀ ਨੂੰ ਤੇਜ਼ ਉਲਟੀਆਂ, ਦਸਤ, ਬੁਖਾਰ, ਸਿਰ ਦਰਦ ਵਰਗੇ ਲੱਛਣ ਹੋ ਸਕਦੇ ਹਨ।
ਇਹ ਬੈਕਟੀਰੀਆ ਅੰਡੇ ਦੇ ਅੰਦਰ ਤੇ ਬਾਹਰ ਦੋਵਾਂ ਤੱਕ ਪਹੁੰਚ ਸਕਦਾ ਹੈ। ਅੰਡੇ ਦੀ ਜ਼ਰਦੀ ਅੰਦਰੋਂ ਸੰਕਰਮਿਤ ਹੋ ਸਕਦੀ ਹੈ ਤੇ ਅੰਡੇ ਦੇ ਬਾਹਰਲੇ ਖੋਲ੍ਹ ਨੂੰ ਬਾਹਰੋਂ ਲਾਗ ਲੱਗ ਸਕਦੀ ਹੈ। ਇਸ ਲਈ ਆਂਡੇ ਨੂੰ ਸਹੀ ਤਾਪਮਾਨ 'ਤੇ ਸਟੋਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਠੰਢੇ ਤਾਪਮਾਨ ਤੇ ਸਹੀ ਢੰਗ ਨਾਲ ਪ੍ਰਬੰਧਨ ਸਾਲਮੋਨੇਲਾ ਬੈਕਟੀਰੀਆ ਦੇ ਫੈਲਣ ਨੂੰ ਰੋਕਦਾ ਹੈ ਤੇ ਅੰਡਿਆਂ ਨੂੰ ਸੁਰੱਖਿਅਤ ਰੱਖਦਾ ਹੈ। ਸਹੀ ਸਟੋਰੇਜ ਦੁਆਰਾ ਅੰਡੇ ਰਾਹੀਂ ਸਾਲਮੋਨੇਲਾ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ।
ਫਰਿੱਜ ਵਿੱਚ ਰੱਖਣ ਦਾ ਤਰੀਕਾ ਜਾਣੋ
ਅੰਡਿਆਂ ਨੂੰ ਫਰਿੱਜ ਵਿੱਚ ਆਮ ਤਾਪਮਾਨ, ਭਾਵ ਲਗਪਗ 4 ਡਿਗਰੀ ਸੈਲਸੀਅਸ ਵਿੱਚ ਸਟੋਰ ਕਰਨਾ ਬਿਹਤਰ ਹੁੰਦਾ ਹੈ। ਫਰਿੱਜ ਵਿੱਚ ਰੱਖੇ ਅੰਡੇ ਆਮ ਤੌਰ 'ਤੇ 3-5 ਹਫ਼ਤਿਆਂ ਤੱਕ ਤਾਜ਼ੇ ਰਹਿੰਦੇ ਹਨ। ਅੰਡੇ ਦਾ ਸੇਵਨ ਉਨ੍ਹਾਂ ਦੀ ਪੈਕਿੰਗ ਮਿਤੀ ਜਾਂ ਮਿਆਦ ਪੁੱਗਣ ਦੀ ਮਿਤੀ ਅਨੁਸਾਰ ਹੀ ਕਰਨਾ ਚਾਹੀਦਾ ਹੈ। ਉਚਿਤ ਸਟੋਰੇਜ ਨਾਲ ਅੰਡੇ ਲੰਬੇ ਸਮੇਂ ਤੱਕ ਤਾਜ਼ੇ ਤੇ ਸੁਰੱਖਿਅਤ ਰਹਿੰਦੇ ਹਨ।
Disclaimer: ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )