Duplicate Voter ID Card: ਤੁਹਾਡਾ ਵੀ ਗੁਆਚ ਗਿਆ ਵੋਟਰ ਆਈਡੀ ਕਾਰਡ? ਚਿੰਤਾ ਨਾ ਕਰੋ, ਘਰ ਬੈਠੇ ਇੰਝ ਕਰੋ ਦੁਬਾਰਾ ਹਾਸਲ
lost your voter id card: ਅਸੀਂ ਸਾਰੇ ਜਾਣਦੇ ਹਾਂ ਕਿ ਚੋਣਾਂ ਵਿੱਚ ਵੋਟ ਪਾਉਣ ਵੇਲੇ ਤੁਹਾਨੂੰ ਇੱਕ ਵੋਟਰ ਆਈਡੀ ਕਾਰਡ ਦੀ ਜ਼ਰੂਰਤ ਹੁੰਦੀ ਹੈ, ਪਰ ਜੇਕਰ ਤੁਹਾਡਾ ਵੋਟਰ ਆਈਡੀ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਚਿੰਤਾ ਨਾ ਕਰੋ।
Duplicate Voter ID Card: ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋਣਗੀਆਂ। ਜਦਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। ਅਸੀਂ ਸਾਰੇ ਜਾਣਦੇ ਹਾਂ ਕਿ ਚੋਣਾਂ ਵਿੱਚ ਵੋਟ ਪਾਉਣ ਵੇਲੇ ਤੁਹਾਨੂੰ ਇੱਕ ਵੋਟਰ ਆਈਡੀ ਕਾਰਡ ਦੀ ਜ਼ਰੂਰਤ ਹੁੰਦੀ ਹੈ, ਪਰ ਜੇਕਰ ਤੁਹਾਡਾ ਵੋਟਰ ਆਈਡੀ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਚਿੰਤਾ ਨਾ ਕਰੋ। ਤੁਸੀਂ ਡੁਪਲੀਕੇਟ ਕਾਰਡ ਲਈ ਅਪਲਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਡੁਪਲੀਕੇਟ ਵੋਟਰ ਆਈਡੀ ਕਾਰਡ ਬਣਾਉਣਾ ਆਸਾਨ
ਜਦੋਂ ਤੁਸੀਂ ਨਵਾਂ ਵੋਟਰ ਆਈਡੀ ਕਾਰਡ ਬਣਾਉਂਦੇ ਹੋ, ਤਾਂ ਪ੍ਰਕਿਰਿਆ ਕਾਫ਼ੀ ਲੰਬੀ ਹੁੰਦੀ ਹੈ ਪਰ ਡੁਪਲੀਕੇਟ ਕਾਰਡ ਦੀ ਕਾਪੀ ਪ੍ਰਾਪਤ ਕਰਨਾ ਇਸ ਨਾਲੋਂ ਬਹੁਤ ਸੌਖਾ ਹੈ। ਇਸ ਵਿੱਚ ਨਾ ਤਾਂ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾ ਹੀ ਤੁਹਾਨੂੰ ਕਿਤੇ ਜਾਣ ਦੀ ਲੋੜ ਹੈ। ਤੁਸੀਂ ਘਰ ਬੈਠੇ ਡੁਪਲੀਕੇਟ ਵੋਟਰ ਆਈਡੀ ਕਾਰਡ ਲਈ ਅਰਜ਼ੀ ਦੇ ਸਕਦੇ ਹੋ ਕਿਉਂਕਿ ਭਾਰਤ ਦੇ ਚੋਣ ਕਮਿਸ਼ਨ ਨੇ ਹੁਣ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਡੁਪਲੀਕੇਟ ਵੋਟਰ ਆਈਡੀ ਕਾਰਡ ਲਈ ਔਨਲਾਈਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਡੁਪਲੀਕੇਟ ਵੋਟਰ ਆਈਡੀ ਕਾਰਡ ਕਦੋਂ ਬਣਾਇਆ ਜਾ ਸਕਦਾ?
1. ਜੇਕਰ ਤੁਹਾਡਾ ਕਾਰਡ ID ਫਟ ਜਾਏ ਤਾਂ ਤੁਸੀਂ ਇਸ ਨੂੰ ਦੁਬਾਰਾ ਠੀਕ ਕਰਵਾਉਣ ਲਈ ਅਰਜ਼ੀ ਦੇ ਸਕਦੇ ਹੋ।
2. ਜੇਕਰ ਵੋਟਰ ਆਈਡੀ ਕਾਰਡ ਕਿਤੇ ਗੁਆਚ ਗਿਆ ਹੈ, ਤਾਂ ਵੀ ਤੁਸੀਂ ਡੁਪਲੀਕੇਟ ਕਾਰਡ ਲਈ ਅਪਲਾਈ ਕਰ ਸਕਦੇ ਹੋ।
3. ਕਾਰਡ ਚੋਰੀ ਹੋਣ 'ਤੇ ਵੀ ਤੁਸੀਂ ਇਸ ਦੀ ਡੁਪਲੀਕੇਟ ਕਾਪੀ ਬਣਵਾ ਸਕਦੇ ਹੋ।
ਡੁਪਲੀਕੇਟ ਵੋਟਰ ਆਈਡੀ ਕਾਰਡ ਦੀ ਪ੍ਰਕਿਰਿਆ
ਡੁਪਲੀਕੇਟ ਵੋਟਰ ਆਈਡੀ ਬਣਾਉਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ ਤੇ ਫਾਰਮ EPIC-002 ਦੀ ਇੱਕ ਕਾਪੀ ਡਾਊਨਲੋਡ ਕਰਨੀ ਹੋਵੇਗੀ।
ਇਸ ਫਾਰਮ ਨੂੰ ਭਰਦੇ ਸਮੇਂ, ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖੋ ਜਿਵੇਂ ਕਿ ਫਾਰਮ ਦੇ ਨਾਲ ਸਾਰੇ ਜ਼ਰੂਰੀ ਦਸਤਾਵੇਜ਼ ਨੱਥੀ ਕਰਨਾ ਆਦਿ।
ਫਾਰਮ ਵਿੱਚ ਤੁਹਾਨੂੰ ਡੁਪਲੀਕੇਟ ਆਈਡੀ ਕਾਰਡ ਬਣਾਉਣ ਦਾ ਕਾਰਨ ਵੀ ਦੇਣਾ ਹੋਵੇਗਾ।
ਜੇਕਰ ਤੁਹਾਡਾ ਵੋਟਰ ਆਈਡੀ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਹਾਨੂੰ ਫਾਰਮ ਨਾਲ ਐਫਆਈਆਰ ਦੀ ਇੱਕ ਕਾਪੀ ਵੀ ਨੱਥੀ ਕਰਨੀ ਪਵੇਗੀ।
ਇਸ ਤੋਂ ਇਲਾਵਾ ਦਸਤਾਵੇਜ਼ਾਂ ਵਿੱਚ ਪਾਸਪੋਰਟ ਆਕਾਰ ਦੀ ਫੋਟੋ, ਪਤਾ ਤੇ ਪਛਾਣ ਦਾ ਸਬੂਤ ਵੀ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਇਸ ਫਾਰਮ ਨੂੰ ਆਪਣੇ ਸਥਾਨਕ ਚੋਣ ਅਧਿਕਾਰੀ ਕੋਲ ਜਮ੍ਹਾ ਕਰੋ।
ਤੁਹਾਨੂੰ ਇੱਕ ਹਵਾਲਾ ਨੰਬਰ ਦਿੱਤਾ ਜਾਵੇਗਾ। ਇਸ ਨੰਬਰ ਦੀ ਮਦਦ ਨਾਲ, ਤੁਸੀਂ ਰਾਜ ਚੋਣ ਦਫ਼ਤਰ ਦੀ ਵੈੱਬਸਾਈਟ 'ਤੇ ਜਾ ਕੇ ਆਪਣੀ ਅਰਜ਼ੀ ਦੀ ਸਥਿਤੀ ਨੂੰ ਟ੍ਰੈਕ ਕਰ ਸਕਦੇ ਹੋ।
ਯਾਨੀ ਇਸ ਨੰਬਰ ਦੀ ਵਰਤੋਂ ਕਰਕੇ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਵੋਟਰ ਆਈਡੀ ਕਾਰਡ ਬਣਿਆ ਹੈ ਜਾਂ ਨਹੀਂ।
ਇੱਕ ਵਾਰ ਜਦੋਂ ਤੁਸੀਂ ਆਪਣਾ ਫਾਰਮ ਜਮ੍ਹਾਂ ਕਰ ਲੈਂਦੇ ਹੋ, ਤਾਂ ਪਹਿਲਾਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਡੁਪਲੀਕੇਟ ਕਾਰਡ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।
ਤਸਦੀਕ ਤੋਂ ਬਾਅਦ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਸਥਾਨਕ ਚੋਣ ਅਧਿਕਾਰੀ ਕੋਲ ਜਾ ਕੇ ਆਪਣਾ ਡੁਪਲੀਕੇਟ ਵੋਟਰ ਆਈਡੀ ਕਾਰਡ ਲੈ ਸਕਦੇ ਹੋ।