(Source: ECI/ABP News/ABP Majha)
Eid-Ul-Fitr 2022: ਦੇਸ਼ 'ਚ ਮਨਾਈ ਜਾ ਰਹੀ ਈਦ, ਜਾਣੋ ਇਸ ਤਿਉਹਾਰ ਨੂੰ ਮਨਾਉਣ ਦਾ ਕਾਰਨ ਤੇ ਤਰੀਕਾ
Happy Eid 2022: ਈਦ ਦੇ ਖਾਸ ਮੌਕੇ 'ਤੇ ਲੋਕ ਨਵੇਂ ਕੱਪੜੇ ਪਹਿਨਦੇ ਹਨ। ਇਸ ਦੇ ਨਾਲ ਹੀ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਸੇਵੀਆਂ ਸਭ ਤੋਂ ਪ੍ਰਮੁੱਖ ਹਨ। ਇਸ ਕਰਕੇ ਈਦ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ।
Eid-Ul-Fitr 2022 Date and Time in India: ਈਦ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਅੱਜ ਯਾਨੀ 3 ਮਈ, 2022 (Eid-Ul-Fitr 2022) ਨੂੰ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਰਮਜ਼ਾਨ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਈਦ ਨੂੰ ਇਸਲਾਮੀ ਕੈਲੰਡਰ ਦੇ 10ਵੇਂ ਮਹੀਨੇ ਸ਼ਵਾਲ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਈਦ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ।
ਈਦ ਮਨਾਉਣ ਦਾ ਕਾਰਨ
ਮੰਨਿਆ ਜਾਂਦਾ ਹੈ ਕਿ ਈਦ ਦੇ ਦਿਨ ਪੈਗੰਬਰ ਹਜ਼ਰਤ ਮੁਹੰਮਦ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਤੋਂ ਬਾਅਦ ਇਸ ਖੁਸ਼ੀ 'ਚ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਦੋਂ ਤੋਂ ਇਸ ਦਿਨ ਨੂੰ ਈਦ-ਉਲ-ਫਿਤਰ ਦੀ ਮਿੱਠੀ ਈਦ ਵਜੋਂ ਮਨਾਇਆ ਜਾਂਦਾ ਹੈ।
ਇਸਲਾਮੀ ਕੈਲੰਡਰ ਮੁਤਾਬਕ ਇਹ ਤਿਉਹਾਰ ਪਹਿਲੀ ਵਾਰ ਹਿਜਰੀ ਸੰਵਤ 2 ਯਾਨੀ 624 ਈਸਵੀ ਵਿੱਚ ਯਾਨੀ ਲਗਪਗ 1400 ਸਾਲ ਪਹਿਲਾਂ ਮਨਾਈ ਗਈ ਸੀ। ਉਦੋਂ ਤੋਂ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਪਵਿੱਤਰ ਗ੍ਰੰਥ ਕੁਰਾਨ ਵਿੱਚ ਵੀ ਰਮਜ਼ਾਨ ਦੇ ਮਹੀਨੇ ਨੂੰ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਗਿਆ ਹੈ।
ਇਸ ਤਰ੍ਹਾਂ ਈਦ ਦਾ ਖਾਸ ਦਿਨ ਮਨਾਇਆ ਜਾਂਦਾ
ਈਦ ਦੇ ਖਾਸ ਮੌਕੇ 'ਤੇ ਲੋਕ ਨਵੇਂ ਕੱਪੜੇ ਪਾਉਂਦੇ ਹਨ। ਇਸ ਦੇ ਨਾਲ ਹੀ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਹੈ ਸੇਵੀਆਂ। ਇਸ ਕਰਕੇ ਈਦ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਭਾਈਚਾਰੇ ਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੰਦੇ ਹਨ ਤੇ ਸੇਵੀਆਂ ਖਿਲਾ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਈਦ ਦੇ ਮੌਕੇ 'ਤੇ ਲੋਕ ਇੱਕ ਦੂਜੇ ਨੂੰ ਤੋਹਫੇ ਵੀ ਦਿੰਦੇ ਹਨ। ਘਰ ਦੇ ਬਜ਼ੁਰਗ ਘਰ ਦੇ ਬੱਚਿਆਂ ਨੂੰ ਕਈ ਤੋਹਫੇ ਜਾਂ ਪੈਸੇ ਦਿੰਦੇ ਹਨ। ਇਸ ਨੂੰ ਈਦੀ ਵਜੋਂ ਜਾਣਿਆ ਜਾਂਦਾ ਹੈ। ਭੋਜਨ ਤੇ ਕੱਪੜੇ ਵੀ ਗਰੀਬਾਂ ਨੂੰ ਦਾਨ ਕੀਤੇ ਜਾਂਦੇ ਹਨ।
ਈਦ ਦੇ ਦਿਨ ਘਰ ਵਿੱਚ ਤਿਆਰ ਕੀਤੇ ਜਾਂਦੇ ਕਈ ਪਕਵਾਨ
ਈਦ ਦੇ ਖਾਸ ਮੌਕੇ 'ਤੇ ਘਰਾਂ 'ਚ ਬਿਰਯਾਨੀ, ਮਿੱਠੀ ਸੇਵੀਆਂ, ਮਿਠਾਈ, ਨਿਹਾਰੀ, ਕਬਾਬ ਆਦਿ ਕਈ ਪਕਵਾਨ ਬਣਾਏ ਜਾਂਦੇ ਹਨ। ਖਾਸ ਤੌਰ 'ਤੇ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਸੇਵੀਆਂ ਬਣਾਈਆਂ ਜਾਂਦੀਆਂ ਹਨ। ਇਸ ਕਾਰਨ ਇਸ ਤਿਉਹਾਰ ਨੂੰ ਮੀਠੀ ਈਦ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਲੋਕ ਈਦ ਦੇ ਮੌਕੇ 'ਤੇ ਅੱਲ੍ਹਾ ਦਾ ਸ਼ੁਕਰਾਨਾ ਵੀ ਕਰਦੇ ਹਨ।
30 ਦਿਨਾਂ ਦੇ ਵਰਤ ਤੋਂ ਬਾਅਦ ਆਉਂਦਾ ਈਦ ਦਾ ਤਿਉਹਾਰ
ਈਦ ਤੋਂ 30 ਦਿਨ ਪਹਿਲਾਂ ਰੋਜ਼ੇ ਰੱਖੇ ਜਾਂਦੇ ਹਨ। ਇਸ 30 ਦਿਨਾਂ ਵਿੱਚ ਦੁਨੀਆ ਭਰ ਦੇ ਮੁਸਲਮਾਨ ਸੂਰਜ ਚੜ੍ਹਨ ਤੋਂ ਪਹਿਲਾਂ ਸੇਹਰੀ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਰੋਜ਼ਾ ਸ਼ੁਰੂ ਹੋ ਜਾਂਦਾ ਹੈ। ਰੋਜ਼ੇ ਦੌਰਾਨ ਉਹ ਦਿਨ ਵਿੱਚ ਨਾ ਤਾਂ ਕੁਝ ਖਾਂਦੇ ਹਨ ਤੇ ਨਾ ਹੀ ਪੀਂਦੇ ਹਨ। ਇਸ ਤੋਂ ਬਾਅਦ ਲੋਕ ਸ਼ਾਮ ਨੂੰ ਇਫਤਾਰੀ ਦੇ ਸਮੇਂ ਰੋਜ਼ਾ ਖੋਲ੍ਹਦੇ ਹਨ ਤੇ ਨਮਾਜ਼ ਅਦਾ ਕਰਦੇ ਹਨ। ਪੂਰੇ ਰਮਜ਼ਾਨ ਮਹੀਨੇ ਦੌਰਾਨ ਲੋਕ ਕਈ ਤਰ੍ਹਾਂ ਦੇ ਧਰਮ ਅਤੇ ਦਾਨ ਦੇ ਕੰਮ ਕਰਦੇ ਹਨ।
ਇਸ ਮਹੀਨੇ ਵਿੱਚ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਜ਼ਕਾਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਰਮਜ਼ਾਨ 'ਚ ਭੁੱਖਿਆਂ ਨੂੰ ਖਾਣਾ ਖੁਆਉਣ ਦਾ ਵੀ ਖਾਸ ਮਹੱਤਵ ਹੈ। ਰਮਜ਼ਾਨ ਦੇ ਆਖਰੀ ਦਿਨ ਈਦ ਦਾ ਚੰਦ ਦੇਖਣ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੰਦੇ ਹਨ।