Punjab Power Crisis: ਪੰਜਾਬ ਅੰਦਰ ਬਿਜਲੀ ਸੰਕਟ ਬਰਕਰਾਰ, ਸ਼ਹਿਰਾਂ 'ਚ ਵੀ ਲੱਗ ਰਹੇ 4 ਤੋਂ 6 ਘੰਟੇ ਦੇ ਬਿਜਲੀ ਕੱਟ, 1570 ਮੈਗਾਵਾਟ ਬਿਜਲੀ ਦੀ ਕਮੀ
Punjab News: ਸੂਬੇ ਦੇ ਕਈ ਸ਼ਹਿਰਾਂ ਵਿੱਚ 4 ਤੋਂ 6 ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ। ਮੰਗ ਦੇ ਮੁਕਾਬਲੇ ਬਿਜਲੀ ਦੀ ਉਪਲਬਧਤਾ ਅਜੇ ਵੀ ਕਾਫੀ ਘੱਟ ਹੈ। ਸੋਮਵਾਰ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਖ਼ਰਾਬ ਯੂਨਿਟ ਦੀ ਮੁਰੰਮਤ ਕਰਕੇ ਮੁੜ ਚਾਲੂ ਕੀਤਾ ਗਿਆ।
Punjab Power Crisis: 4 to 6 hours cut in cities, 1570 MW power shortage
Punjab Power Crisis: ਮੌਸਮ ਬਦਲਣ ਦੇ ਬਾਵਜੂਦ ਪੰਜਾਬ ਵਿੱਚ ਵਾਰ ਬਿਜਲੀ ਸੰਕਟ ਬਰਕਰਾਰ ਹੈ। ਸਥਿਤੀ ਇਹ ਹੈ ਕਿ ਕਈ ਸ਼ਹਿਰਾਂ ਵਿੱਚ 4 ਤੋਂ 6 ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ। ਮੰਗ ਦੇ ਮੁਕਾਬਲੇ ਬਿਜਲੀ ਦੀ ਉਪਲਬਧਤਾ ਅਜੇ ਵੀ ਕਾਫੀ ਘੱਟ ਹੈ। ਸੋਮਵਾਰ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਖ਼ਰਾਬ ਯੂਨਿਟ ਦੀ ਮੁਰੰਮਤ ਕਰਕੇ ਮੁੜ ਚਾਲੂ ਕੀਤਾ ਗਿਆ। ਇਸ ਯੂਨਿਟ ਦੇ ਚਾਲੂ ਹੋਣ ਤੋਂ ਬਾਅਦ ਪਾਵਰਕੌਮ ਨੂੰ ਇਸ ਤੋਂ 169 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ।
ਇਸ ਦੇ ਨਾਲ ਹੀ ਰੂਪਨਗਰ ਥਰਮਲ ਪਲਾਂਟ ਦਾ ਪੰਜਵਾਂ ਯੂਨਿਟ ਜੋ ਦੋ ਦਿਨ ਪਹਿਲਾਂ ਚੱਲਿਆ ਸੀ, ਮੁੜ ਬੰਦ ਕਰ ਦਿੱਤਾ ਗਿਆ। ਇਸ ਯੂਨਿਟ ਦੇ ਬੰਦ ਹੋਣ ਕਾਰਨ 150 ਤੋਂ 160 ਮੈਗਾਵਾਟ ਬਿਜਲੀ ਦਾ ਉਤਪਾਦਨ ਘਟ ਗਿਆ ਹੈ। ਸੋਮਵਾਰ ਨੂੰ ਪਾਵਰਕਾਮ ਸੂਬੇ 'ਚ ਕਰੀਬ 10,670 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸਿਰਫ 9100 ਮੈਗਾਵਾਟ ਬਿਜਲੀ ਹੀ ਮੁਹੱਈਆ ਕਰਵਾ ਸਕਿਆ। ਇਸ ਕਾਰਨ ਸੂਬੇ ਵਿੱਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਅਣਐਲਾਨੀ ਕਟੌਤੀ ਕਰਨੀ ਪਈ। ਪਾਵਰਕੌਮ ਦੇ ਸਾਹਮਣੇ ਅਗਲੇ ਕੁਝ ਦਿਨਾਂ ਲਈ ਬਿਜਲੀ ਸੰਕਟ ਖੜ੍ਹਾ ਹੋ ਰਹਿ ਸਕਦਾ ਹੈ।
ਪਾਵਰਕੌਮ ਨੇ ਸੋਮਵਾਰ ਸ਼ਾਮ ਤੱਕ ਸੂਬੇ ਦੇ ਪੰਜ ਥਰਮਲ ਪਲਾਟਾਂ ਵਿੱਚੋਂ ਰੋਪੜ ਤੋਂ 774 ਮੈਗਾਵਾਟ, ਲਹਿਰਾ ਮੁਹੱਬਤ ਤੋਂ 768 ਮੈਗਾਵਾਟ, ਰਾਜਪੁਰਾ ਤੋਂ 1338 ਮੈਗਾਵਾਟ, ਤਲਵੰਡੀ ਸਾਬੋ ਤੋਂ 1165 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਤੋਂ 219 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਤੋਂ 235 ਮੈਗਾਵਾਟ ਤੇ ਵੱਖ-ਵੱਖ ਹਾਈਡਲ ਪ੍ਰੋਜੈਕਟਾਂ ਤੋਂ 445 ਮੈਗਾਵਾਟ ਬਿਜਲੀ ਹਾਸਲ ਹੋਈ ਹੈ।
ਪਾਵਰਕੌਮ ਨੇ ਕੇਂਦਰੀ ਪੂਲ ਤੋਂ 4334 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਇਸ ਦੇ ਬਾਵਜੂਦ ਪਾਵਰਕੌਮ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚਾਰ ਤੋਂ ਛੇ ਘੰਟੇ ਦੇ ਅਣਐਲਾਨੇ ਬਿਜਲੀ ਕੱਟ ਲਾਉਣੇ ਪਏ। ਦੱਸ ਦਈਏ ਕਿ ਸੂਬੇ ਦੇ ਜਲੰਧਰ, ਲੁਧਿਆਣਾ, ਮੁਕਤਸਰ, ਬਰਨਾਲਾ, ਫਾਜ਼ਿਲਕਾ, ਬਟਾਲਾ, ਮਾਨਸਾ, ਮੰਡੀ ਗੋਬਿੰਦਗੜ੍ਹ, ਸੁਨਾਮ ਆਦਿ ਇਲਾਕਿਆਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: Raja Warring will meet the Governor: ਨਵਜੋਤ ਸਿੱਧੂ ਮਗਰੋਂ ਹੁਣ ਰਾਜਪਾਲ ਨੂੰ ਮਿਲਣਗੇ ਰਾਜਾ ਵੜਿੰਗ, ਪਟਿਆਲਾ ਹਿੰਸਾ ਤੇ ਸਰਕਾਰ ਦੇ ਕੰਮਕਾਜ ਬਾਰੇ ਉਠਾਉਣਗੇ ਮੁੱਦੇ