Hair Tips: ਜੇਕਰ ਚਾਹੁੰਦੇ ਹੋ ਮਜ਼ਬੂਤ ਅਤੇ ਲੰਬੇ ਵਾਲ ਤਾਂ ਇਹ ਛੋਟੀ ਜਿਹੀ ਚੀਜ਼ ਵਰਦਾਨ, ਜਾਣੋ ਵਰਤਨ ਦਾ ਸਹੀ ਢੰਗ
Hair Care: ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ
Hair Tips: ਹਰ ਔਰਤ ਦਾ ਸੁਫਨਾ ਹੁੰਦਾ ਹੈ ਕਿ ਉਸਦੇ ਵਾਲ ਮਜ਼ਬੂਤ, ਸੰਘਣੇ ਅਤੇ ਲੰਬੇ ਹੋਣ, ਜਿਸ ਕਰਕੇ ਅਕਸਰ ਹੀ ਅਸੀਂ ਬਾਜ਼ਾਰ 'ਚ ਮਿਲਣ ਵਾਲੇ ਨਵੇਂ ਸ਼ੈਂਪੂ, ਤੇਲ ਅਤੇ ਕੰਡੀਸ਼ਨਰ ਦੀ ਵਰਤੋਂ ਕਰ ਲੈਂਦੇ ਹਾਂ। ਪਰ ਕੁੱਝ ਜ਼ਿਆਦਾ ਫਰਕ ਨਜ਼ਰ ਨਹੀਂ ਆਉਂਦਾ ਹੈ। ਅੱਜ ਕੱਲ੍ਹ ਵੈਸੇ ਵੀ ਪ੍ਰਦੂਸ਼ਣ ਅਤੇ ਤੇਜ਼ ਗਰਮ ਹਵਾਵਾਂ ਕਰਕੇ ਵਾਲ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਮੇਥੀ ਦੇ ਬੀਜਾਂ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾ ਸਕਦੇ ਹੋ। ਇਹ ਇੱਕ ਕੁਦਰਤੀ ਨੁਸਖਾ ਹੈ ਜਿਸ ਨਾਲ ਸਿਰਫ ਵਾਲਾਂ ਨੂੰ ਲਾਭ ਹੀ ਮਿਲੇਗਾ। ਮੇਥੀ ਦੇ ਬੀਜਾਂ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ, ਇਹ ਬਹੁਤ ਹੀ ਆਰਾਮ ਦੇ ਨਾਲ ਸਾਡੀ ਕਿਚਨ ਦੇ ਵਿੱਚ ਉਪਲਬਧ ਹੁੰਦੀ ਹੈ। ਆਓ ਜਾਂਦੇ ਹਾਂ ਇਸ ਦੇ ਇਸਤੇਮਾਲ ਦੇ ਨਾਲ ਕਿਵੇਂ ਤੁਸੀਂ ਆਪਣੇ ਵਾਲਾਂ ਨੂੰ ਸਹੀ ਕਰ ਸਕਦੇ ਹੋ।
ਮੇਥੀ ਦੇ ਬੀਜਾਂ ਦੇ ਫਾਇਦੇ
ਮੇਥੀ ਦਾਣਾ ਤੁਹਾਡੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਇਸ ਵਿੱਚ ਪ੍ਰੋਟੀਨ, ਆਇਰਨ, ਵਿਟਾਮਿਨ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਮਜ਼ਬੂਤ ਬਣਾ ਸਕਦੇ ਹੋ।
ਡੈਂਡਰਫ ਦੀ ਸਮੱਸਿਆ ਤੋਂ ਰਾਹਤ
ਇਸ ਤੋਂ ਇਲਾਵਾ ਮੇਥੀ ਦੇ ਬੀਜ ਦਾ ਤੇਲ ਲਗਾਉਣ ਨਾਲ ਵੀ ਡੈਂਡਰਫ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਮੇਥੀ ਦੇ ਬੀਜ ਵਾਲਾਂ ਨੂੰ ਖਰਾਬ ਹੋਣ ਤੋਂ ਰੋਕਦਾ ਹੈ ਅਤੇ ਇਹ ਸਾਡੇ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ, ਜਿਸ ਕਾਰਨ ਵਾਲਾਂ ਦਾ ਵਿਕਾਸ ਵਧਣ ਲੱਗਦਾ ਹੈ।
ਮੇਥੀ ਦੇ ਬੀਜਾਂ ਦੀ ਇਸ ਤਰ੍ਹਾਂ ਕਰੋ ਵਰਤੋਂ
- ਮੇਥੀ ਦੇ ਬੀਜ ਨੂੰ ਵਾਲਾਂ ਲਈ ਰਾਮਬਾਣ ਦੱਸਿਆ ਗਿਆ ਹੈ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ ਜਿਵੇਂ ਮੇਥੀ ਦੇ ਬੀਜਾਂ ਨੂੰ ਪਾਣੀ 'ਚ ਭਿਓ ਦਿਓ, ਫਿਰ ਇਸ ਨੂੰ ਪੀਸ ਕੇ ਪੇਸਟ ਬਣਾਓ, ਇਸ ਪੇਸਟ ਨੂੰ ਵਾਲਾਂ ਅਤੇ ਸਿਰ ਦੀ ਚਮੜੀ 'ਤੇ 30 ਮਿੰਟ ਤੱਕ ਲਗਾਓ ਅਤੇ ਫਿਰ ਵਾਲਾਂ ਨੂੰ ਧੋ ਲਓ, ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਵੇਗਾ।
- ਮੇਥੀ ਦੇ ਦਾਣਿਆਂ ਨੂੰ ਤੇਲ ਵਿੱਚ ਗਰਮ ਕਰੋ, ਇਸ ਨੂੰ ਠੰਡਾ ਕਰੋ, ਇਸ ਤੇਲ ਨਾਲ ਆਪਣੇ ਵਾਲਾਂ ਅਤੇ ਸਿਰ ਦੀ ਚਮੜੀ ਦੀ ਮਾਲਿਸ਼ ਕਰੋ ਅਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ ਅਤੇ ਅਗਲੀ ਸਵੇਰ ਆਪਣੇ ਵਾਲਾਂ ਨੂੰ ਧੋ ਲਓ।
- ਮੇਥੀ ਦੇ ਦਾਣਿਆਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ ਅਤੇ ਅਗਲੀ ਸਵੇਰ ਪਾਣੀ ਨਾਲ ਸਿਰ ਧੋ ਲਓ । ਇਸ ਤਰ੍ਹਾਂ ਕਰਨ ਨਾਲ ਵਾਲ ਵੀ ਮਜ਼ਬੂਤ ਹੁੰਦੇ ਹਨ ।
- ਮੇਥੀ ਦੇ ਬੀਜਾਂ ਦੀ ਵਰਤੋਂ ਹੇਅਰ ਪੈਕ ਲਈ ਵੀ ਕੀਤੀ ਜਾਂਦੀ ਹੈ।
ਇਨ੍ਹਾਂ ਸਾਰੇ ਉਪਾਅ ਕਰਨ ਤੋਂ ਬਾਅਦ ਵੀ ਜੇਕਰ ਤੁਹਾਡੇ ਵਾਲ ਝੜ ਰਹੇ ਹਨ ਅਤੇ ਨਹੀਂ ਵੱਧ ਰਹੇ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )