ਪੜਚੋਲ ਕਰੋ
Advertisement
ਹੁਣ ਸਰਕਾਰ ਦੱਸੇਗੀ ਰਸੋਈ ਤੇ ਘਰ ਨੂੰ ਸਾਫ਼ ਕਰਨ ਦਾ ਤਰੀਕਾ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਘਰ ਤੇ ਰਸੋਈ ਦੀ ਸਫਾਈ ਵਿੱਚ ਲਾਪ੍ਰਵਾਹੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਐਫਐਸਐਸਏਆਈ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਟ੍ਰਾਂਸਮਿਸ਼ਨ ਤੋਂ ਬਚਣ ਲਈ ਮਾਹਿਰ ਸਫਾਈ ਤੇ ਕੀਟਾਣੂ-ਰਹਿਤ ਕਰਨ 'ਤੇ ਜ਼ੋਰ ਦੇ ਰਹੇ ਹਨ। ਇਸ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰਸੋਈ ਤੇ ਘਰ ਦੀ ਸਫਾਈ ਕਰਦੇ ਸਮੇਂ ਦੁਬਾਰਾ ਵਰਤੋਂ ਯੋਗ ਜਾਂ ਡਿਸਪੋਸੇਬਲ ਗਲੋਬ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹਨ। ਇਸ ਤਰ੍ਹਾਂ ਜ਼ਮੀਨੀ ਸਤ੍ਹਾ 'ਤੇ ਵਾਇਰਸ ਟ੍ਰਾਂਸਮਿਸ਼ਨ ਤੋਂ ਬਚਾਅ ਕੀਤਾ ਜਾ ਸਕਦਾ ਹੈ।
FSSAI ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼: ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਨਿਰਦੇਸ਼ ਦਿੱਤੇ ਹਨ ਕਿ ਉਹ ਵਾਇਰਸਾਂ ਟ੍ਰਾਂਸਮਿਸ਼ਨ ਤੋਂ ਬਚਾਅ ਲਈ ਕੀਤੀ ਜਾਣ ਵਾਲੀਆਂ ਸਾਵਧਾਨੀਆਂ ਦੀ ਪਾਲਣਾ ਕਰਨ। ਕਿਵੇਂ ਸਾਫ ਕਰੀਏ ਘਰ ਤੇ ਰਸੋਈ? - ਰਸੋਈ ਦੇ ਕਾਉਂਟਰਾਂ, ਸਲੈਬਾਂ ਤੇ ਸਟੋਵਜ਼ ਨੂੰ ਰੋਜ਼ ਪਾਣੀ ਤੇ ਡਿਟਰਜੈਂਟ ਨਾਲ ਸਾਫ਼ ਕਰਨਾ ਚਾਹੀਦਾ ਹੈ। - ਰਸੋਈ ਦੇ ਕਾਊਂਟਰ ਤੇ ਸਟੋਵ ਨੂੰ ਖਾਣਾ ਪਕਾਉਣ ਤੋਂ ਬਾਅਦ ਸਾਫ਼ ਤੇ ਰੋਗਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ। - ਖਾਣਾ ਖਾਣ ਤੋਂ ਬਾਅਦ ਰਸੋਈ ਦੇ ਜ਼ਰੂਰੀ ਬਰਤਨ ਜਾਂ ਚੀਜ਼ਾਂ ਨੂੰ ਸਾਬਣ ਜਾਂ ਡਿਟਰਜੈਂਟ ਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਬਿਮਾਰੀ ਨਿਯੰਤਰਣ ਤੇ ਰੋਕਥਾਮ ਕੇਂਦਰ ਮੁਤਾਬਕ, ਘਰ ਜਾਂ ਰਸੋਈ ਦੀ ਸਫਾਈ ਤੇ ਰੋਗਾਣੂ ਮੁਕਤ ਕਰਦੇ ਸਮੇਂ ਕਿਸੇ ਨੂੰ ਦੁਬਾਰਾ ਵਰਤੋਂ ਯੋਗ ਜਾਂ ਡਿਸਪੋਸੇਜਲ ਦਸਤਾਨੇ ਪਹਿਨਣੇ ਚਾਹੀਦੇ ਹਨ। ਸਫਾਈ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ 20 ਮਿੰਟਾਂ ਲਈ ਧੋਵੋ। ਇਸ ਤੋਂ ਇਲਾਵਾ, ਜੇ ਕੋਈ ਘਰ ਵਿਚ ਕੁਆਰੰਟੀਨ ਕਰ ਰਿਹਾ ਹੈ, ਤਾਂ ਉਸ ਦੇ ਸੰਪਰਕ ਵਿੱਚ ਆਈ ਥਾਂ ਨੂੰ ਸਾਫ਼ ਕੀਟਾਣੂ-ਰਹਿਤ ਕਰਨਾ ਚਾਹੀਦਾ ਹੈ। ਉਸ ਦੇ ਕਮਰੇ ਦੀ ਸਫਾਈ ਲਈ ਹਰ ਰੋਜ਼ ਇੱਕ ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਸਿਹਤ ਮੰਤਰਾਲੇ ਦੇ ਦਿਸ਼ਾਸ਼ਾ-ਨਿਰਦੇਸ਼ਾਂ ਮੁਤਾਬਕ, ਟਾਇਲਟ ਦੀ ਸਤ੍ਹਾ ਨੂੰ ਬਲੀਚਿੰਗ ਜਾਂ ਫੇਨੋਲਿਕ ਕੀਟਾਣੂਨਾਸ਼ਕ ਨਾਲ ਸਾਫ ਤੇ ਕੀਟਾਣੂ-ਰਹਿਤ ਕੀਤਾ ਜਾ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Here are some simple steps to keep your kitchen and home clean and disinfected during #Covid19 #SwasthaBharat #HealthForAll @MoHFW_INDIA @MIB_India @PIB_India @mygovindia pic.twitter.com/8ZzjW2DkSS
— FSSAI (@fssaiindia) August 24, 2020
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement