ਪੜਚੋਲ ਕਰੋ
(Source: ECI/ABP News)
ਮੁਹਾਲੀ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ! ਜਵਾਹਰਪੁਰ 'ਚ 10 ਹੋਰ ਕੇਸ, ਇਕੱਲੇ ਪਿੰਡ 'ਚ 32 ਮਰੀਜ਼
ਮੁਹਾਲੀ ਦੇ ਪਿੰਡ ਜਵਾਹਰਪੁਰ 'ਚ 10 ਹੋਰ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ-ਦਿੱਲੀ ਹਾਈਵੇ ਤੇ ਸਥਿਤ ਡੇਰਾਬੱਸੀ ਦੇ ਪਿੰਡ ਜਵਾਹਰਪੁਰ 'ਚ ਹੁਣ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ।
![ਮੁਹਾਲੀ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ! ਜਵਾਹਰਪੁਰ 'ਚ 10 ਹੋਰ ਕੇਸ, ਇਕੱਲੇ ਪਿੰਡ 'ਚ 32 ਮਰੀਜ਼ 10 more positive case in Mohali's Jawaharpur village ਮੁਹਾਲੀ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ! ਜਵਾਹਰਪੁਰ 'ਚ 10 ਹੋਰ ਕੇਸ, ਇਕੱਲੇ ਪਿੰਡ 'ਚ 32 ਮਰੀਜ਼](https://static.abplive.com/wp-content/uploads/sites/5/2020/04/10230209/Corona-mohali.jpg?impolicy=abp_cdn&imwidth=1200&height=675)
ਰੌਬਟ
ਚੰਡੀਗੜ੍ਹ: ਮੁਹਾਲੀ ਦੇ ਪਿੰਡ ਜਵਾਹਰਪੁਰ 'ਚ 10 ਹੋਰ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ-ਦਿੱਲੀ ਹਾਈਵੇ ਤੇ ਸਥਿਤ ਡੇਰਾਬੱਸੀ ਦੇ ਪਿੰਡ ਜਵਾਹਰਪੁਰ 'ਚ ਹੁਣ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਕੱਲ੍ਹ ਤੱਕ ਇਹ ਅੰਕੜਾ 22 ਸੀ। ਪਿੰਡ ਦੇ ਸਰਪੰਚ ਦੇ ਸੰਪਰਕ 'ਚ ਆਉਣ ਨਾਲ ਬਹੁਤੇ ਲੋਕ ਇਹ ਵਾਇਰਸ ਨਾਲ ਸੰਕਰਮਿਤ ਹੋਏ ਹਨ। ਮੁਹਾਲੀ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਹੈ। ਇੱਥੇ 48 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਵਿਆਪਕ ਨਮੂਨੇ ਲੈਣ ਨਾਲ ਸਾਨੂੰ ਪਿੰਡ ਦੇ ਅੰਦਰ ਵਧੇਰੇ ਸਕਾਰਾਤਮਕ ਮਾਮਲਿਆਂ ਦੀ ਪਛਾਣ ਕਰਨ ਤੇ ਸਮੇਂ ਸਿਰ ਉਨ੍ਹਾਂ ਨੂੰ ਵੱਖ ਕਰਨ ਦੇ ਯੋਗ ਬਣਾਇਆ ਹੈ। ਉਮੀਦ ਹੈ ਕਿ 2500 ਤੋਂ ਵੱਧ ਆਬਾਦੀ ਵਾਲੇ ਇਸ ਪਿੰਡ ਵਿੱਚ ਕੋਰੋਨਾ ਦੇ ਪਰਸਾਰ ਨੂੰ ਰੋਕਿਆ ਜਾਵੇ।
ਮੁਹਾਲੀ 'ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜ ਲੋਕ ਠੀਕ ਵੀ ਹੋਏ ਹਨ। ਇਸ ਦੌਰਾਨ ਪਠਾਨਕੋਟ ਤੋਂ ਵੀ ਅੱਠ ਲੋਕਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਖਬਰ ਆਈ ਹੈ। ਇਨ੍ਹਾਂ 'ਚ ਸੱਤ ਲੋਕ ਕੋਰੋਨਾ ਨਾਲ ਮਾਰਨ ਵਾਲੀ ਔਰਤ ਦੇ ਸੰਪਰਕ 'ਚ ਸਨ। ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 150 ਦੇ ਕਰੀਬ ਪਹੁੰਚ ਗਿਆ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)