ਪੜਚੋਲ ਕਰੋ

24 ਘੰਟਿਆ 'ਚ ਕੋਰੋਨਾ ਦੇ 693 ਨਵੇਂ ਮਾਮਲੇ, 1445 ਕੇਸ ਤਬਲੀਗੀ ਜਮਾਤ ਨਾਲ ਸਬੰਧਤ

ਦੇਸ਼ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 693 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਕਾਰਨ 109 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 693 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਕਾਰਨ 109 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਐਤਵਾਰ ਨੂੰ 30 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚੋਂ 63 ਫੀਸਦ ਉਹ ਲੋਕ ਹਨ ਜਿਨ੍ਹਾਂ ਦੀ ਉਮਰ ਸੱਠ ਸਾਲ ਤੋਂ ਉਪਰ ਹੈ।30 ਫੀਸਦ ਉਹ ਲੋਕ ਹਨ ਜਿਨ੍ਹਾਂ ਦੀ ਉਮਰ ਚਾਲੀ ਤੇ ਸੱਠ ਸਾਲਾਂ ਦੇ ਵਿਚਕਾਰ ਹੈ ਤੇ ਸੱਤ ਫੀਸਦ ਉਹ ਲੋਕ ਹਨ ਜਿਨ੍ਹਾਂ ਦੀ ਉਮਰ ਚਾਲੀ ਸਾਲ ਤੋਂ ਘੱਟ ਹੈ। ਸ਼ਾਮ ਚਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 4067 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 1445 ਕੇਸ ਤਬਲੀਗੀ ਜਮਾਤ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਪੁਣਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ 25000 ਤੋਂ ਵੱਧ ਤਬਲੀਗੀ ਜਮਾਤ ਅਤੇ ਉਨ੍ਹਾਂ ਦੇ ਸੰਪਰਕਾਂ ਨੂੰ ਅਲੱਗ ਕਰ ਦਿੱਤਾ ਹੈ। ਹਰਿਆਣਾ ਦੇ ਪੰਜ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਲਵ ਅਗਰਵਾਲ ਨੇ ਕਿਹਾ ਕਿ 
" 76 ਫੀਸਦ ਕੇਸ ਪੁਰਸ਼ਾਂ ਦੇ ਹਨ ਅਤੇ 24 ਫੀਸਦ ਔਰਤਾਂ ਦੇ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਪਿਛਲੇ 13 ਦਿਨਾਂ ਵਿੱਚ, ਭਾਰਤੀ ਰੇਲਵੇ ਨੇ 1340 ਵੈਗਨਾਂ ਰਾਹੀਂ ਖੰਡ, 958 ਵੈਗਨਾਂ ਰਾਹੀਂ ਨਮਕ, 316 ਵੈਗਨਾਂ ਜਾਂ ਟੈਂਕੀਆਂ ਰਾਹੀਂ ਤੇਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭੇਜਿਆ ਗਿਆ ਹੈ। ਤਾਲਾਬੰਦੀ ਦੌਰਾਨ ਹੁਣ ਤੱਕ 16.94 ਲੱਖ ਮੀਟ੍ਰਿਕ ਟਨ ਅਨਾਜ ਭਾਰਤ ਭਰ ਵਿੱਚ ਲਿਜਾਇਆ ਜਾ ਚੁੱਕਾ ਹੈ। 13 ਰਾਜਾਂ ਵਿੱਚ 1.3 ਲੱਖ ਮੀਟ੍ਰਿਕ ਟਨ ਕਣਕ ਤੇ 8 ਰਾਜਾਂ ਵਿੱਚ 1.32 ਲੱਖ ਮੀਟ੍ਰਿਕ ਟਨ ਝੋਨਾ ਅਲਾਟ ਕੀਤਾ ਗਿਆ ਹੈ। "
-
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਫੰਡ ਵਿਚੋਂ 1100 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਅੱਜ 3000 ਕਰੋੜ ਰੁਪਏ ਦੀ ਵਾਧੂ ਰਕਮ ਜਾਰੀ ਕੀਤੀ ਗਈ ਹੈ। ਲਵ ਅਗਰਵਾਲ ਨੇ ਕਿਹਾ ਕਿ ਅਸੀਂ ਕੋਵਿਡ-19 ਦੇ ਮਰੀਜ਼ਾਂ ਜਾਂ ਮਰੀਜ਼ਾਂ ਦੇ ਉੱਚ-ਜੋਖਮ ਵਾਲੇ ਸੰਪਰਕਾਂ ਨਾਲ ਸੰਬੰਧਤ ਸਿਹਤ ਕਰਮਚਾਰੀਆਂ ਲਈ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਦੀ ਆਗਿਆ ਦਿੱਤੀ ਹੈ, ਹਾਲਾਂਕਿ ਇਸਦੇ ਪ੍ਰਭਾਵ ਦੇ ਸੀਮਤ ਪ੍ਰਮਾਣ ਹਨ। ਕਮਿਊਨਿਟੀ ਪੱਧਰ 'ਤੇ ਇਸ ਦੇ ਵਰਤੋਂ ਦੇ ਪੁਖਤਾ ਸਬੂਤ ਨਹੀਂ ਹਨ। ਇਸ ਦੇ ਨਾਲ ਹੀ ਆਈਸੀਐਮਆਰ ਦੇ ਪ੍ਰਧਾਨ ਆਰ ਗੰਗਾਖੇਡਕਰ ਨੇ ਕਿਹਾ ਕਿ ਪੰਜ ਲੱਖ ਕੋਵਿਡ-19 ਟੈਸਟਿੰਗ ਕਿੱਟਾਂ ਦੇ ਆਦੇਸ਼ ਦਿੱਤੇ ਗਏ ਹਨ। 8-9 ਅਪ੍ਰੈਲ ਦੇ ਵਿਚਕਾਰ, 2.5 ਲੱਖ ਟੈਸਟਿੰਗ ਕਿੱਟਾਂ ਉਪਲਬਧ ਹੋਣਗੀਆਂ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?

ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ

ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Embed widget