Vegetable: ਮੀਟ ਤੋਂ ਵੀ ਜ਼ਿਆਦਾ ਤਾਕਤਵਰ ਸਬਜ਼ੀ, ਸਿਰਫ 90 ਦਿਨ ਹੀ ਬਾਜ਼ਾਰ 'ਚ ਮਿਲਦੀ, 5 ਬੀਮਾਰੀਆਂ ਲਈ ਰਾਮਬਾਣ
Gourd Kantola: ਮੀਟ ਤੋਂ ਵੀ ਜ਼ਿਆਦਾ ਤਾਕਤਵਰ ਇੱਕ ਸਬਜ਼ੀ ਬਾਜ਼ਾਰ ਵਿੱਚ ਸਿਰਫ 90 ਦਿਨ ਹੀ ਮਿਲਦੀ ਹੈ। ਸਿਹਤ ਮਾਹਿਰਾਂ ਨੇ ਵੀ ਇਸ ਸਬਜ਼ੀ ਨੂੰ 5 ਬੀਮਾਰੀਆਂ ਲਈ ਰਾਮਬਾਣ ਇਲਾਜ ਦੱਸਿਆ ਹੈ।
Benefits Spiny Gourd Kantola: ਮੀਟ ਤੋਂ ਵੀ ਜ਼ਿਆਦਾ ਤਾਕਤਵਰ ਇੱਕ ਸਬਜ਼ੀ ਬਾਜ਼ਾਰ ਵਿੱਚ ਸਿਰਫ 90 ਦਿਨ ਹੀ ਮਿਲਦੀ ਹੈ। ਸਿਹਤ ਮਾਹਿਰਾਂ ਨੇ ਵੀ ਇਸ ਸਬਜ਼ੀ ਨੂੰ 5 ਬੀਮਾਰੀਆਂ ਲਈ ਰਾਮਬਾਣ ਇਲਾਜ ਦੱਸਿਆ ਹੈ। ਇਸ ਸਬਜ਼ੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕਾਕੋਰਾ, ਕੰਟੋਲਾ, ਚਡੈਲ, ਮਿੱਠਾ ਕਰੇਲਾ, ਕਿਕੋੜਾ, ਕਾਂਟੀਲਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਦੱਸ ਦਈਏ ਕਿ ਇਹ ਸਬਜ਼ੀ ਵੇਖਣ ਵਿੱਚ ਗੋਲ-ਮਟੋਲ ਤੇ ਦਿੱਖ ਵਿੱਚ ਸਪਾਇਸੀ ਹੁੰਦੀ ਹੈ। ਇਸ ਦਾ ਆਕਾਰ ਲੀਚੀ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ ਪਰ ਇਸ 'ਤੇ ਕੰਢੇ ਨਿਕਲੇ ਹੁੰਦੇ ਹਨ। ਇਸ ਦਾ ਰੰਗ ਹਰਾ ਹੁੰਦਾ ਹੈ। ਇੱਕ ਤਰ੍ਹਾਂ ਨਾਲ ਇਹ ਕਰੇਲੇ ਵਰਗੀ ਲੱਗਦੀ ਹੈ। ਇਹ ਸਬਜ਼ੀ ਹੀ ਨਹੀਂ ਸਗੋਂ ਦਵਾਈ ਦਾ ਕੰਮ ਕਰਦੀ ਹੈ। ਜਾਣ ਕੇ ਹੈਰਾਨੀ ਹੋਏਗੀ ਕਿ ਕੰਟੋਲਾ ਮਾਸ ਨਾਲੋਂ ਜ਼ਿਆਦਾ ਤਾਕਤ ਦਿੰਦਾ ਹੈ।
ਸਿਹਤ ਮਾਹਿਰਾਂ ਮੁਤਾਬਕ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੰਟੋਲਾ ਰਾਮਬਾਣ ਸਾਬਤ ਹੁੰਦਾ ਹੈ। ਕੰਟੋਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਲੇਵੋਨਾਈਡ ਹੁੰਦਾ ਹੈ ਜੋ ਦਿਲ ਦੇ ਰੋਗ, ਕੈਂਸਰ, ਚਮੜੀ ਰੋਗ, ਅੱਖਾਂ ਦੀਆਂ ਬੀਮਾਰੀਆਂ ਤੇ ਲੀਵਰ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਕੰਟੋਲਾ ਜਾਂ ਕਕੋੜਾ ਮੌਨਸੂਨ ਦੇ ਮਹੀਨੇ ਵਿੱਚ ਸਿਰਫ਼ 90 ਦਿਨਾਂ ਲਈ ਉਪਲਬਧ ਹੁੰਦਾ ਹੈ। ਇਸ ਲਈ ਇਹ ਸਬਜ਼ੀ ਮਾਨਸੂਨ ਵਿੱਚ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਠੀਕ ਕਰਦੀ ਹੈ।
ਕੰਟੋਲਾ ਦੇ ਹੈਰਾਨੀਜਨਕ ਫਾਇਦੇ
1. ਭਾਰ ਘਟਾਉਣ 'ਚ
ਇੰਡੀਅਨ ਐਕਸਪ੍ਰੈਸ ਨੇ ਫੋਰਟਿਸ ਹਸਪਤਾਲ 'ਚ ਨਿਊਟ੍ਰੀਸ਼ਨਿਸਟ ਸੀਮਾ ਸਿੰਘ ਦੇ ਹਵਾਲੇ ਨਾਲ ਕਿਹਾ ਹੈ ਕਿ ਕੰਟੋਲਾ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। ਕੰਟੋਲਾ 'ਚ ਫਾਈਟੋਨਿਊਟ੍ਰੀਐਂਟਸ ਤੇ ਫਾਈਬਰ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। 100 ਗ੍ਰਾਮ ਕੰਟੋਲਾ 'ਚ ਸਿਰਫ 17 ਕੈਲੋਰੀ ਹੁੰਦੀ ਹੈ। ਇਸ ਲਈ ਇਹ ਭਾਰ ਘਟਾਉਣ 'ਚ ਬਹੁਤ ਫਾਇਦੇਮੰਦ ਹੈ।
2. ਮੌਸਮੀ ਜ਼ੁਕਾਮ ਤੇ ਖਾਂਸੀ ਤੋਂ ਬਚਾਅ
ਕੰਟੋਲਾ ਮਾਨਸੂਨ ਦੇ ਮੌਸਮ 'ਚ ਹੀ ਮਿਲਦਾ ਹੈ। ਇਸ ਲਈ ਇਹ ਮਾਨਸੂਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਕੰਟੋਲਾ ਐਂਟੀ-ਐਲਰਜੀ ਹੈ। ਇਹ ਮੌਸਮੀ ਖਾਂਸੀ, ਜ਼ੁਕਾਮ, ਬਲਗਮ ਆਦਿ ਤੋਂ ਦੂਰ ਰੱਖਦਾ ਹੈ।
3. ਬਲੱਡ ਸ਼ੂਗਰ ਕੰਟਰੋਲ
ਕੰਟੋਲਾ ਦੀ ਸਬਜ਼ੀ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਹੈ। ਕੰਟੋਲਾ ਨੂੰ ਇਨਸੁਲਿਨ ਪਲਾਂਟ ਵੀ ਕਿਹਾ ਜਾਂਦਾ ਹੈ। ਕੋਈ ਵੀ ਸਬਜ਼ੀ ਜਿਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ, ਉਹ ਸ਼ੂਗਰ ਦੀ ਖੁਰਾਕ ਵਜੋਂ ਬਹੁਤ ਫਾਇਦੇਮੰਦ ਹੁੰਦੀ ਹੈ। ਕੰਟੋਲਾ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਐਂਟੀ-ਡਾਇਬੀਟਿਕ ਸਬਜ਼ੀ ਹੈ।
4. ਕੈਂਸਰ ਤੋਂ ਬਚਾਅ
ਕੰਟੋਲਾ 'ਚ ਕੈਰੋਟੋਨਾਈਡ, ਲਿਊਟੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ। ਇੰਨਾ ਹੀ ਨਹੀਂ ਕੰਟੋਲਾ ਦੇ ਸੇਵਨ ਨਾਲ ਕੈਂਸਰ ਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਤੇ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚੋਂ ਫ੍ਰੀ ਰੈਡੀਕਲ ਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੇ ਹਨ। ਇਸ ਲਈ ਇਹ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
5. ਚਮੜੀ 'ਚ ਚਮਕ
ਕੰਟੋਲਾ ਦਾ ਸੇਵਨ ਕਰਨ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ। ਇਸ 'ਚ ਕਈ ਤਰ੍ਹਾਂ ਦੇ ਫਲੇਵੋਨੋਇਡਸ ਜਿਵੇਂ ਬੀਟਾ ਕੈਰੋਟੀਨ, ਲੂਟੀਨ, ਜ਼ੈਕਸੈਂਥਿਨ ਆਦਿ ਪਾਏ ਜਾਂਦੇ ਹਨ, ਜੋ ਚਮੜੀ 'ਚੋਂ ਗੰਦਗੀ ਨੂੰ ਸਾਫ ਕਰਦੇ ਹਨ ਤੇ ਚਮੜੀ 'ਤੇ ਨਿਖਾਰ ਲਿਆਉਂਦੇ ਹਨ। ਕੰਟੋਲਾ ਵਿੱਚ ਐਂਟੀ-ਏਜਿੰਗ ਗੁਣ ਵੀ ਹੁੰਦੇ ਹਨ। ਸੀਮਾ ਸਿੰਘ ਦੇ ਮੁਤਾਬਕ ਕੰਟੋਲਾ 'ਚ ਮੌਜੂਦ ਐਂਟੀਆਕਸੀਡੈਂਟ ਪ੍ਰਦੂਸ਼ਣ ਤੇ ਉਮਰ ਕਾਰਨ ਸੈੱਲਾਂ 'ਚ ਬਣਨ ਵਾਲੇ ਫ੍ਰੀ ਰੈਡੀਕਲਸ ਨੂੰ ਖਤਮ ਕਰਦੇ ਹਨ, ਜਿਸ ਕਾਰਨ ਉਮਰ ਦਾ ਅਸਰ ਘੱਟ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )