ਪੜਚੋਲ ਕਰੋ

ਬਹੁਤ ਖ਼ਤਰਨਾਕ ਗਰਭਪਾਤ ਕਰਵਾਉਣਾ...

ਨਵੀਂ ਦਿੱਲੀ: ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਰਹਿਣ ਵਾਲੀ ਕਮਲਾ (ਬਦਲਿਆ ਹੋਇਆ ਨਾਮ) ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਹਾਲੇ ਵਿਆਹ ਨੂੰ ਚਾਰ ਮਹੀਨੇ ਹੀ ਹੋਏ ਸੀ ਤੇ ਕਮਲਾ ਦਾ ਪੀਰੀਅਡ ਮਿਸ ਹੋ ਗਿਆ। ਉਹ ਇੰਨੀ ਜਲਦੀ ਬੱਚਾ ਨਹੀਂ ਚਾਹੁੰਦੀ ਸੀ। ਇਸ ਲਈ ਉਹ ਮਾਨਸਿਕ ਤੇ ਸਰੀਰਿਕ ਤੌਰ 'ਤੇ ਤਿਆਰ ਨਹੀਂ ਸੀ। ਇਸ ਲਈ ਉਹ ਗਰਭਪਾਤ ਕਰਵਾਉਣ ਲਈ ਮਹਿਲਾ ਡਾਕਟਰ ਦੇ ਕਲੀਨਕ ਪਹੁੰਚੀ। ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਨਹੀਂ ਦੱਸਿਆ। ਸੰਸਾਰ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ, ਦੁਨੀਆ ਵਿੱਚ ਹਰ ਸਾਲ 5.6 ਕਰੋੜ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ, ਜਿਨ੍ਹਾਂ ਵਿੱਚੋਂ 45 ਫੀਸਦੀ ਗਰਭਪਾਤ ਅਣਸੁਰੱਖਿਅਤ ਹੁੰਦੇ ਹਨ। ਕਮਲਾ ਨਾਲ ਵੀ ਅਜਿਹਾ ਹੀ ਹੋਇਆ। ਇਕੱਲੀ ਮਹਿਲਾ ਨੂੰ ਗਰਭਪਾਤ ਬਾਰੇ ਗੱਲ ਕਰਦਿਆਂ ਮਹਿਲਾ ਡਾਕਟਰ ਨੇ ਕਿਹਾ, ਜੇਕਰ ਹਸਪਤਾਲ ਵਿੱਚ ਜਾ ਕੇ ਗਰਭਪਾਤ ਕਰਵਾਉਣਾ ਹੈ ਤਾਂ 4000 ਰੁਪਏ ਲੱਗਣਗੇ ਤੇ ਪਤੀ ਨੂੰ ਵੀ ਕਾਗਜ਼ 'ਤੇ ਦਸਤਖਤ ਕਰਨੇ ਪੈਣਗੇ, ਇਸ ਲਈ ਮੈਂ ਇਹ ਸਭ ਕਲੀਨਕ ਵਿੱਚ ਵੀ ਕਰ ਸਕਦੀ ਹਾਂ। ਖਰਚਾ ਥੋੜਾ ਘੱਟ ਹੋਵੇਗਾ ਤੇ ਜਲਦੀ-ਜਲਦੀ ਸਭ ਹੋ ਜੇਵਗਾ। ਕਮਲਾ ਨੂੰ ਪੈਸਿਆਂ ਦੀ ਵੀ ਚਿੰਤਾ ਸੀ ਤੇ ਪਤੀ ਦੀ ਵੀ। ਇਸ ਲਈ ਉਸ ਨੇ ਤੁਰੰਤ ਗਰਭਪਾਤ ਲਈ ਹਾਮੀ ਭਰ ਦਿੱਤੀ। ਅਜਿਹੇ ਗਰਭਪਾਤ ਵਿੱਚ ਅਕਸਰ ਖ਼ਤਰਾ ਰਹਿੰਦਾ ਹੈ। ਅਮਰੀਕਾ ਦੀ ਗੁਟਮਾਕਰ ਯੂਨੀਵਰਸਿਟੀ ਨਾਲ ਮਿਲ ਕੇ ਵਿਸ਼ਵ ਸਿਹਤ ਸੰਸਥਾਨ ਨੇ ਜੋ ਰਿਪੋਰਟ ਜਾਰੀ ਕੀਤੀ ਹੈ, ਉਸ ਮੁਤਾਬਕ ਦੁਨੀਆ ਦੇ 97 ਫੀਸਦੀ ਅਣਸੁਰੱਖਿਅਤ ਗਰਭਪਾਤ ਏਸ਼ੀਆ, ਅਫ਼ਰੀਕਾ ਤੇ ਲੈਟਿਨ ਅਮਰੀਕੀ ਦੇਸ਼ਾਂ ਵਿੱਚ ਹੁੰਦੇ ਹਨ। ਕਮਲਾ ਨੇ ਜਿਸ ਡਾਕਟਰ ਕੋਲੋਂ ਗਰਭਪਾਤ ਕਰਵਾਇਆ ਸੀ, ਉਸ ਨੇ ਆਪਣੇ ਘਰ ਵਿੱਚ ਹੀ ਕਲੀਨਕ ਖੋਲ੍ਹਿਆ ਹੋਇਆ ਸੀ। ਪੂਰੀ ਪ੍ਰਕਿਰਿਆ ਕਰੀਬ ਅੱਧੇ ਘੰਟੇ ਤੱਕ ਚੱਲੀ। ਬਾਅਦ ਵਿੱਚ ਡਾਕਟਰ ਨੇ ਦੋ ਦਿਨ ਬਿਸਤਰ 'ਤੇ ਰਹਿਣ ਦੀ ਸਲਾਹ ਦਿੱਤੀ ਤੇ ਹਫਤੇ ਭਰ ਲਈ ਆਇਰਨ ਦੀ ਗੋਲੀ ਖਾਣ ਨੂੰ ਕਿਹਾ। ਕਮਲਾ ਨੂੰ ਵੀ ਲੱਗਿਆ ਕਿ ਸਭ ਠੀਕ-ਠਾਕ ਹੋ ਗਿਆ ਤੇ ਕਿਸੇ ਨੂੰ ਕੁਝ ਦੱਸਣ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾ ਹੀ ਪੁੱਛਣ ਸੀ। ਤਿੰਨ ਮਹੀਨੇ ਬਾਅਦ ਕਮਲਾ ਨੂੰ ਫਿਰ ਪੀਰੀਅਡ ਵਿੱਚ ਪ੍ਰੇਸ਼ਾਨੀ ਆਈ। ਮਾਮਲਾ ਇਸ ਵਾਰ ਪ੍ਰੈਗਨੈਂਸੀ ਨਾਲ ਜੁੜਿਆ ਨਹੀਂ ਸੀ ਬਲਕਿ ਪਹਿਲਾਂ ਕਰਵਾਏ ਗਏ ਗਰਭਪਾਤ ਨਾਲ ਜੁੜਿਆ ਸੀ। ਦਿੱਕਤ ਵਧੀ ਤਾਂ ਕਮਲਾ ਨੂੰ ਵੱਡੇ ਹਸਪਤਾਲ ਵਿੱਚ ਜਾਣਾ ਪਿਆ ਤੇ ਪਤੀ ਨੂੰ ਪਿਛਲੀ ਕਹਾਣੀ ਦੱਸਣੀ ਪਈ। ਵਿਸ਼ਵ ਸਿਹਤ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਦੁਨੀਆ ਭਰ ਵਿੱਚ ਕਰਵਾਏ ਜਾ ਰਹੇ ਗਰਭਪਾਤ ਨੂੰ ਤਿੰਨ ਹਿਸਿੱਆਂ ਵਿੱਚ ਵੰਡਿਆ ਹੈ। ਸੁਰੱਖਿਅਤ, ਘੱਟ ਸੁਰੱਖਿਅਤ ਗਰਭਪਾਤ ਤੇ ਬਹੁਤ ਘੱਟ ਸੁਰੱਖਿਅਤ ਗਰਭਪਾਤ। ਸੁਰੱਖਿਅਤ ਗਰਭਪਾਤ ਨੂੰ ਦੱਸਦਿਆਂ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਗਰਭਪਾਤ ਮਾਹਿਰ ਡਾਕਟਰਾਂ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਕਰਵਾਏ ਜਾਂਦੇ ਹਨ। ਅੰਕੜਿਆਂ ਮੁਤਾਬਕ ਦੁਨੀਆ ਵਿੱਚ 55 ਫੀਸਦੀ ਗਰਭਪਾਤ ਸੁਰੱਖਿਅਤ ਗਰਭਪਾਤ ਵਿੱਚ ਆਉਂਦੇ ਹਨ। ਘੱਟ ਸੁਰੱਖਿਅਤ ਗਰਭਪਾਤ ਵੀ ਮਾਹਿਰ ਡਾਕਟਰਾਂ ਵੱਲੋਂ ਹੀ ਕਰਵਾਏ ਜਾਂਦੇ ਹਨ। ਇਸ ਵਿੱਚ ਕਿਸੇ ਵਜ੍ਹਾ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂਦਾ। ਇਸ ਰਿਪੋਰਟ ਮੁਤਾਬਕ 31 ਫੀਸਦੀ ਗਰਭਪਾਤ ਘੱਟ ਸੁਰੱਖਿਅਤ ਮੰਨੇ ਗਏ ਹਨ। ਬਹੁਤ ਘੱਟ ਸੁਰੱਖਿਅਤ ਗਰਭਪਾਤ ਵਿੱਚ ਨਾ ਤਾਂ ਡਾਕਟਰ ਮਾਹਿਰ ਹੁੰਦੇ ਹਨ ਤੇ ਨਾ ਹੀ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਨੂੰ ਮੰਨਿਆ ਜਾਂਦਾ ਹੈ। ਰਿਪੋਰਟ ਵਿੱਚ ਅਜਿਹੇ ਗਾਰਭਪਾਤਾਂ ਦੀ ਗਿਣਤੀ 14 ਫੀਸਦੀ ਦੱਸੀ ਗਈ ਹੈ। ਰਿਪੋਰਟ ਵਿੱਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਤੇ ਵੀ ਵੱਖਰੇ ਅੰਕੜੇ ਦਿੱਤੇ ਗਏ ਹਨ। ਇਸ ਮੁਤਾਬਕ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ 50 ਫੀਸਦੀ ਤੱਕ ਅਣਸੁਰੱਖਿਅਤ ਗਰਭਪਾਤ ਹੁੰਦੇ ਹਨ। ਇਸ ਪਿੱਛੇ ਕਈ ਕਾਰਨਾਂ ਦੇ ਨਾਲ ਇੱਕ ਗਰਭਪਾਤ ਨਾਲ ਜੁੜਿਆ ਕ਼ਾਨੂੰਨ ਵੀ ਹੈ। ਭਾਰਤ ਵਿੱਚ ਮੌਜੂਦਾ ਕਾਨੂੰਨ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ ਕਿ ਕਮਲਾ ਨੂੰ ਗਰਭਪਾਤ ਕਰਵਾਉਣ ਵੇਲੇ ਕਾਗਜ਼ ਤੇ ਪਤੀ ਦੇ ਦਸਤਖ਼ਤ ਕਰਵਾਉਣ ਦੀ ਲੋੜ ਪੈਂਦੀ ਪਰ ਡਾਕਟਰ ਨੇ ਫਿਰ ਵੀ ਅਜਿਹਾ ਕੀਤਾ। ਇਸ ਲਈ ਭਾਰਤ ਵਿੱਚ ਵੀ ਗਰਭਪਾਤ ਕਾਨੂੰਨ ਵਿੱਚ ਬਦਲਾਅ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਮੌਜੂਦਾ ਕਾਨੂੰਨ ਵਿੱਚ ਸ਼ਾਦੀਸ਼ੁਦਾ ਮਹਿਲਾਵਾਂ ਨੂੰ ਗਰਭਪਾਤ ਕਰਵਾਉਣ ਦੀ ਇਜ਼ਾਜ਼ਤ ਹੈ। ਇਸ ਲਈ ਅਕਸਰ ਅਣਵਿਆਹੀਆਂ ਲੜਕੀਆਂ ਡਾਕਟਰਾਂ ਦੇ ਕੋਲ ਜਾ ਕੇ ਗਰਭਪਾਤ ਕਰਵਾਉਣ ਤੋਂ ਬਚਦੀਆਂ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Jaggery Benefits : ਸਰਦੀਆਂ 'ਚ ਗੁੜ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਤੇ ਨੁਕਸਾਨ
Jaggery Benefits : ਸਰਦੀਆਂ 'ਚ ਗੁੜ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਫਾਇਦੇ ਤੇ ਨੁਕਸਾਨ
 Health Tips : ਸਰਦੀਆਂ 'ਚ ਕਬਜ਼ ਦੀ ਸਮੱਸਿਆ ਕਿਉਂ ਵਧ ਜਾਂਦੀ ਹੈ? ਕਿਤੇ ਤੁਹਾਡੀਆਂ ਇਹ 5 ਆਦਤਾਂ ਤਾਂ ਨਹੀਂ ਜ਼ਿੰਮੇਵਾਰ!
 Health Tips : ਸਰਦੀਆਂ 'ਚ ਕਬਜ਼ ਦੀ ਸਮੱਸਿਆ ਕਿਉਂ ਵਧ ਜਾਂਦੀ ਹੈ? ਕਿਤੇ ਤੁਹਾਡੀਆਂ ਇਹ 5 ਆਦਤਾਂ ਤਾਂ ਨਹੀਂ ਜ਼ਿੰਮੇਵਾਰ!
Health Tips : ਸਰਦੀਆਂ 'ਚ ਸਵੇਰੇ ਉੱਠਦੇ ਹੀ ਨਾ ਕਰੋ ਇਹ 5 ਗਲਤੀਆਂ! ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ
Health Tips : ਸਰਦੀਆਂ 'ਚ ਸਵੇਰੇ ਉੱਠਦੇ ਹੀ ਨਾ ਕਰੋ ਇਹ 5 ਗਲਤੀਆਂ! ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ
Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!
Heart Attack : ਠੰਢ 'ਚ ਦਿਲ ਦੇ ਮਰੀਜ਼ ਰੱਖਣ ਸਾਵਧਾਨੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Embed widget