ਪੜਚੋਲ ਕਰੋ
Advertisement
ਹਵਾ ਪ੍ਰਦੂਸ਼ਣ ਕਰਕੇ ਭਾਰਤ 'ਚ 12 ਲੱਖ ਮੌਤਾਂ, ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
ਨਵੀਂ ਦਿੱਲੀ: ਭਾਰਤ ਵਿੱਚ ਬੀਤੇ ਸਾਲ ਕਰੀਬ 12 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈ। ਹਵਾ ਪ੍ਰਦੂਸ਼ਣ 'ਤੇ ਆਈ ਕੌਮਾਂਤਰੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟ ਆਫ ਗਲੋਬਲ ਈਅਰ 2019 ਮੁਤਾਬਕ ਲੰਮੇ ਸਮੇਂ ਤਕ ਘਰੋਂ ਬਾਹਰ ਰਹਿਣ ਜਾਂ ਘਰ ਵਿੱਚ ਹੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2017 ਵਿੱਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦਾ ਕੈਂਸਰ ਜਾਂ ਪੁਰਾਣੀ ਬਿਮਾਰੀਆਂ ਨਾਲ ਕਰੀਬ ਪੂਰੀ ਦੁਨੀਆ ਵਿੱਚ 50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ 30 ਲੱਖ ਮੌਤਾਂ ਸਿੱਧੀਆਂ ਪੀਐਮ 2.5 ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਵੀ ਅੱਧਿਆਂ ਦੀ ਮੌਤ ਭਾਰਤ ਤੇ ਚੀਨ ਵਿੱਚ ਹੋਈ ਹੈ। ਸਾਲ 2017 ਵਿੱਚ ਇਨ੍ਹਾਂ ਦੋਵਾਂ ਮੁਲਕਾਂ ਵਿੱਚ ਹਵਾ ਪ੍ਰਦੂਸ਼ਣ ਨਾਲ 12-12 ਲੱਖ ਲੋਕਾਂ ਦੀ ਮੌਤ ਹੋਈ।
ਅਮਰੀਕਾ ਦੀ ਹੈਲਥ ਇਫੈਕਟਸ ਇੰਸਟੀਚਿਊਟ (ਐਚਈਆਈ) ਨੇ ਬੁੱਧਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਭਾਰਤ ਵਿੱਚ ਸਿਹਤ ਸਬੰਧੀ ਖ਼ਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਹਵਾ ਪ੍ਰਦੂਸ਼ਣ ਤੇ ਸਿਗਰਟਨੋਸ਼ੀ ਹੈ।
ਰਿਪੋਰਟ ਮੁਤਾਬਕ ਇਸ ਵਜ੍ਹਾ ਕਰਕੇ ਦੱਖਣ ਏਸ਼ੀਆ ਵਿੱਚ ਮੌਜੂਦਾ ਸਥਿਤੀ ਵਿੱਚ ਜਨਮ ਲੈਣ ਵਾਲੇ ਬੱਚਿਆਂ ਦਾ ਜੀਵਨ ਢਾਈ ਸਾਲ ਘਟ ਜਾਏਗਾ। ਇਸ ਦੇ ਨਾਲ ਹੀ ਆਲਮੀ ਜੀਵਨ ਵਿੱਚ 20 ਮਹੀਨਿਆਂ ਦੀ ਕਮੀ ਆਏਗੀ।
ਰਿਪੋਰਟ ਜਾਰੀ ਕਰਨ ਵਾਲੀ ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਉਜਵਲ ਯੋਜਨਾ, ਘਰੇਲੂ ਐਲਪੀਜੀ ਪ੍ਰੋਗਰਾਮ, ਸਵੱਛ ਵਾਹਨ ਮਾਣਕ ਤੇ ਨਵਾਂ ਰਾਸ਼ਟਰੀ ਸਵੱਸ਼ ਵਾਯੂ ਪ੍ਰੋਗਰਾਮ ਤੋਂ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਨੂੰ ਅਹਿਮ ਲਾਭ ਮਿਲਣਗੇ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement