Almond: ਇਹ 5 ਲੋਕ ਗਲਤੀ ਨਾਲ ਵੀ ਨਾ ਖਾਣ ਬਦਾਮ, ਵਿਗੜ ਸਕਦੀ ਸਿਹਤ
Health News: ਬਦਾਮ ਵਿੱਚ ਪ੍ਰੋਟੀਨ, ਵਿਟਾਮਿਨ, ਓਮੇਗਾ 3 ਫੈਟੀ ਐਸਿਡ, ਕੈਲਸ਼ੀਅਮ, ਵਿਟਾਮਿਨ ਅਤੇ ਫਾਈਬਰ ਸਮੇਤ ਹਰ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ।
Almond Side Effects: ਬਦਾਮ ਖਾਣ ਨਾਲ ਸਰੀਰ ਬਿਲਕੁਲ ਫਿੱਟ ਰਹਿੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ, ਓਮੇਗਾ 3 ਫੈਟੀ ਐਸਿਡ, ਕੈਲਸ਼ੀਅਮ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਸਮੇਤ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਇਹ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਬਦਾਮ (Almond) ਸ਼ੂਗਰ ਨੂੰ ਕੰਟਰੋਲ ਕਰਨ, ਭਾਰ ਘਟਾਉਣ, ਬੀਪੀ ਨੂੰ ਕੰਟਰੋਲ ਕਰਨ, ਕੈਂਸਰ ਨੂੰ ਰੋਕਣ ਅਤੇ ਵਾਲਾਂ ਅਤੇ ਚਮੜੀ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ ਬਦਾਮ ਤੋਂ ਦੂਰ ਰਹਿਣਾ ਚਾਹੀਦਾ ਹੈ (don't eat almonds)। ਜੀ ਹਾਂ ਇਸਦੇ ਨਾ ਸਿਰਫ ਫਾਇਦੇ ਹਨ, ਇਸਦੇ ਨੁਕਸਾਨ ਵੀ ਹੋ ਸਕਦੇ ਹਨ।
ਬਦਾਮ ਖਾਣ ਨਾਲ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਕੁਝ ਲੋਕਾਂ ਨੂੰ ਬਦਾਮ ਖਾਣ ਤੋਂ ਦੂਰ ਰਹਿਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਪੱਥਰੀ ਹੁੰਦੀ ਹੈ ਉਨ੍ਹਾਂ ਨੂੰ ਬਦਾਮ ਤੋਂ ਦੂਰ ਰਹਿਣਾ ਚਾਹੀਦਾ ਹੈ।
ਪੇਟ ਦੀ ਜਲਣ ਤੋਂ ਪੀੜਤ ਲੋਕਾਂ ਨੂੰ ਵੀ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਕਾਰਨ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਬਦਾਮ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੌਸ਼ਟਿਕ ਤੱਤ ਲੈਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਦਿਨ 'ਚ ਇਸ ਦੀਆਂ ਸਿਰਫ 2 ਗੀਰੀਆਂ ਖਾਣੀਆਂ ਚਾਹੀਦੀਆਂ ਹਨ।
ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਵਿਚ ਭਾਰੀਪਨ ਅਤੇ ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋਣਗੀਆਂ। ਜਿਨ੍ਹਾਂ ਦਾ ਪੇਟ ਖਰਾਬ ਹੈ, ਉਨ੍ਹਾਂ ਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ।
ਜਿਨ੍ਹਾਂ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬਦਾਮ ਵਿੱਚ ਹਾਈਡ੍ਰੋਕਾਇਨਿਕ ਐਸਿਡ ਹੁੰਦਾ ਹੈ ਜੋ ਸਾਹ ਦੇ ਰੋਗੀਆਂ ਲਈ ਖਤਰਨਾਕ ਹੁੰਦਾ ਹੈ।
ਕੱਚੇ ਬਦਾਮ ਜ਼ਿਆਦਾ ਨਹੀਂ ਖਾਣੇ ਚਾਹੀਦੇ। ਕਿਉਂਕਿ ਬਹੁਤ ਜ਼ਿਆਦਾ ਬਦਾਮ ਖਾਣ ਨਾਲ ਮੂੰਹ ਦੀ ਐਲਰਜੀ, ਗਲੇ ਦੀ ਖਰਾਸ਼ ਅਤੇ ਬੁੱਲ੍ਹਾਂ ਦੀ ਸੋਜ ਦੀ ਸਮੱਸਿਆ ਹੋ ਸਕਦੀ ਹੈ। ਕਈ ਹੋਰ ਮਾੜੇ ਪ੍ਰਭਾਵ ਵੀ ਦੇਖੇ ਜਾ ਸਕਦੇ ਹਨ।
ਹੋਰ ਪੜ੍ਹੋ : ਸਾਵਧਾਨ! ਸਾਰੀ ਰਾਤ ਸੌਣ ਤੋਂ ਬਾਅਦ ਵੀ ਦਿਨ 'ਚ ਆਉਂਦੀ ਨੀਂਦ, ਤਾਂ ਹੋ ਸਕਦੈ ਨਿਊਰੋਲੋਜੀ ਡਿਸਆਰਡਰ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )