Frequent Sleepiness: ਸਾਵਧਾਨ! ਸਾਰੀ ਰਾਤ ਸੌਣ ਤੋਂ ਬਾਅਦ ਵੀ ਦਿਨ 'ਚ ਆਉਂਦੀ ਨੀਂਦ, ਤਾਂ ਹੋ ਸਕਦੈ ਨਿਊਰੋਲੋਜੀ ਡਿਸਆਰਡਰ
Health: ਜੇ ਰਾਤ ਨੂੰ ਚੰਗੀ ਨੀਂਦ ਲੈਣ ਦੇ ਬਾਵਜੂਦ ਤੁਹਾਨੂੰ ਅਕਸਰ ਦਿਨ ਵੇਲੇ ਨੀਂਦ ਆਉਂਦੀ ਹੈ, ਤਾਂ ਤੁਸੀਂ "ਇਡੀਓਪੈਥਿਕ ਹਾਈਪਰਸੋਮਨੀਆ" ਨਾਮਕ ਨਿਊਰੋਲੋਜੀਕਲ ਨੀਂਦ ਵਿਕਾਰ ਤੋਂ ਪੀੜਤ ਹੋ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ..
Frequent Sleepiness: ਰਾਤ ਨੂੰ ਚੰਗੀ ਨੀਂਦ ਲੈਣਾ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ। ਜੇਕਰ ਤੁਸੀਂ ਆਪਣੀ 7-8 ਘੰਟਿਆਂ ਵਾਲੀ ਨੀਂਦ ਪੂਰੀ ਕਰਦੇ ਹੋ ਤਾਂ ਇਸ ਨਾਲ ਸਿਹਤ ਠੀਕ ਰਹਿੰਦੀ ਹੈ ਤੇ ਤੁਸੀਂ ਮਾਨਸਿਕ ਤਣਾਅ ਤੋਂ ਮੁਕਤ ਰਹਿੰਦੇ ਹੋ। ਪਰ ਬਹੁਤ ਜ਼ਿਆਦਾ ਨੀਂਦ ਆਉਣਾ ਇੱਕ ਆਮ ਸਮੱਸਿਆ ਹੈ। ਜੇਕਰ ਤੁਸੀਂ ਚੰਗੀ ਨੀਂਦ (good sleep) ਲੈਣ ਤੋਂ ਬਾਅਦ ਵੀ ਦਿਨ ਵਿੱਚ ਵਾਰ-ਵਾਰ ਸੌਣਾ ਸ਼ੁਰੂ ਕਰ ਦਿੰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ "ਇਡੀਓਪੈਥਿਕ ਹਾਈਪਰਸੋਮਨੀਆ" ਨਾਮਕ ਨਿਊਰੋਲੋਜੀਕਲ ਨੀਂਦ ਵਿਕਾਰ ਹੋ ਸਕਦਾ ਹੈ। ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ sleep deprived ਹੈ ਜਾਂ ਨੀਂਦ ਟੁੱਟਣ ਤੋਂ ਬਾਅਦ ਵੀ ਉਹ ਉਲਝੇ ਰਹਿੰਦੇ ਹਨ। ਇੱਕ ਤਾਜ਼ਾ ਖੋਜ ਦੇ ਅਨੁਸਾਰ, ਇਹ ਬਿਮਾਰੀ ਪਹਿਲਾਂ ਨਾਲੋਂ ਜ਼ਿਆਦਾ ਆਮ ਹੋ ਗਈ ਹੈ।
ਇਹ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਕਰਨਾ ਮੁਸ਼ਕਲ ਬਣਾਉਂਦਾ ਹੈ ਅਤੇ ਜੀਵਨ ਦੀ ਗੁਣਵੱਤਾ ਨੂੰ ਵਿਗਾੜਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੀ ਪਛਾਣ ਕਰਨਾ ਅਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਅਤੇ ਇਹ ਖੋਜ ਇਸਦੇ ਕਾਰਨਾਂ ਅਤੇ ਨਵੇਂ ਇਲਾਜਾਂ ਨੂੰ ਲੱਭਣ ਵਿੱਚ ਮਦਦ ਕਰੇਗੀ।
ਜਾਣੋ ਖੋਜ ਕੀ ਕਹਿੰਦੀ ਹੈ
"ਵਿਸਕਾਨਸਿਨ ਸਲੀਪ ਕੋਹੋਰਟ ਸਟੱਡੀ ਵਿੱਚ ਪ੍ਰੈਵਲੈਂਸ ਐਂਡ ਕਰਾਸ-ਓਵਰ ਆਫ਼ ਇਡੀਓਪੈਥਿਕ ਹਾਈਪਰਸੋਮਨੀਆ" ਸਿਰਲੇਖ ਦੇ ਇੱਕ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ। ਇਹ ਇਸ ਮਹੀਨੇ ਪ੍ਰਕਾਸ਼ਿਤ ਅਮੈਰੀਕਨ ਅਕੈਡਮੀ ਆਫ ਨਿਊਰੋਲੋਜੀ ਦੇ ਮੈਡੀਕਲ ਜਰਨਲ ਨਿਊਰੋਲੋਜੀ ਦੇ ਆਨਲਾਈਨ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਖੋਜ 'ਚ ਪਾਇਆ ਗਿਆ ਕਿ ਅਜਿਹੀ ਸਥਿਤੀ 'ਇਡੀਓਪੈਥਿਕ ਹਾਈਪਰਸੋਮਨੀਆ' ਨਾਂ ਦੇ ਨਿਊਰੋਲੋਜੀਕਲ ਨੀਂਦ ਵਿਕਾਰ ਦਾ ਸੰਕੇਤ ਹੋ ਸਕਦੀ ਹੈ।
ਇਹ ਬਿਮਾਰੀ ਮਿਰਗੀ ਅਤੇ ਸਿਜ਼ੋਫਰੀਨੀਆ ਵਾਂਗ ਆਮ ਹੈ। ਇਸ ਤੋਂ ਪੀੜਤ ਲੋਕ ਅਕਸਰ ਨੀਂਦ ਦੀ ਕਮੀ ਮਹਿਸੂਸ ਕਰਦੇ ਹਨ। ਇਸ ਵਿਚ 792 ਲੋਕਾਂ ਦੇ ਨੀਂਦ ਦੇ ਅੰਕੜਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਦੀ ਔਸਤ ਉਮਰ 59 ਸਾਲ ਸੀ।
ਹੋਰ ਪੜ੍ਹੋ : ਸੌਣ ਵੇਲੇ ਸਰੀਰ ਨਾਲ ਕੀਤੀ ਜਾਣ ਵਾਲੀ ਇਹ ਗਲਤੀ ਪਏਗੀ ਮਹਿੰਗੀ! ਇਹ ਆਦਤ ਬਣ ਸਕਦੀ ਜਾਨਲੇਵਾ
ਬਿਮਾਰੀ ਬਾਰੇ ਜਾਣੋ
ਇਸ ਅਧਿਐਨ ਦੇ ਮੁੱਖ ਲੇਖਕ ਡੇਵਿਡ ਟੀ. ਪਲਾਂਟ ਨੇ ਕਿਹਾ, "ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ ਕਿ ਇਡੀਓਪੈਥਿਕ ਹਾਈਪਰਸੋਮਨੀਆ ਕਿੰਨਾ ਆਮ ਹੈ ਕਿਉਂਕਿ ਇਸ ਲਈ ਮਹਿੰਗੇ ਸਲੀਪ ਟੈਸਟਾਂ ਦੀ ਲੋੜ ਹੁੰਦੀ ਹੈ ਜੋ ਸਮਾਂ ਲੈਣ ਵਾਲੇ ਵੀ ਹੁੰਦੇ ਹਨ। ਅਸੀਂ ਇੱਕ ਵੱਡੇ ਨੀਂਦ ਅਧਿਐਨ ਦੇ ਡੇਟਾ ਦੀ ਵਰਤੋਂ ਕੀਤੀ। ਵਿਸ਼ਲੇਸ਼ਣ ਨੇ ਖੁਲਾਸਾ ਕੀਤਾ ਕਿ ਇਹ ਬਿਮਾਰੀ ਪਹਿਲਾਂ ਸੋਚੇ ਗਏ ਨਾਲੋਂ ਜ਼ਿਆਦਾ ਆਮ ਹੈ। ਇਹ ਮਿਰਗੀ, ਬਾਇਪੋਲਰ ਡਿਸਆਰਡਰ ਅਤੇ ਸਿਜ਼ੋਫਰੀਨੀਆ ਵਾਂਗ ਆਮ ਹੈ।"
ਜਾਣੋ ਕੀ ਹੈ ਇਲਾਜ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਕਾਰਨਾਂ ਨੂੰ ਜਾਣਨਾ ਅਤੇ ਇਸ ਦਾ ਸਹੀ ਢੰਗ ਨਾਲ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਤਾਂ ਜੋ ਮਰੀਜ਼ਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਇਸ ਦਾ ਸਲੀਪ ਟੈਸਟ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ। ਇਸ ਨੂੰ ਕਈ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਜੋ ਨੀਂਦ ਨੂੰ ਜਗਾਉਣ ਵਿੱਚ ਮਦਦ ਕਰਦੀਆਂ ਹਨ। ਇਹ ਦਵਾਈਆਂ ਮਰੀਜ਼ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )