Woolen clothes Allergy: ਗਰਮ ਕੱਪੜੇ ਪਾਉਣ ਤੋਂ ਪਹਿਲਾਂ ਚਮੜੀ 'ਤੇ ਲਗਾਓ ਇਹ 5 ਕੁਦਰਤੀ ਚੀਜ਼ਾਂ, ਨਹੀਂ ਹੋਵੇਗੀ ਖੁਜਲੀ ਅਤੇ ਐਲਰਜੀ
Home Remedies: ਬਹੁਤ ਸਾਰੇ ਲੋਕਾਂ ਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਉੱਨੀ ਕੱਪੜੇ ਪਾਉਣ ਕਰਕੇ ਸਕਿਨ ਐਲਰਜੀ ਹੋ ਜਾਂਦੀ ਹੈ। ਜਿਵੇਂ ਹੀ ਉਹ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਨੇ ਤਾਂ...
Woolen clothes Allergy Home Remedies: ਬਹੁਤ ਸਾਰੇ ਲੋਕਾਂ ਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਉੱਨੀ ਕੱਪੜੇ ਪਾਉਣ ਕਰਕੇ ਸਕਿਨ ਐਲਰਜੀ ਹੋ ਜਾਂਦੀ ਹੈ। ਜਿਵੇਂ ਹੀ ਉਹ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਨੇ ਤਾਂ ਉਨ੍ਹਾਂ ਦੇ ਸਰੀਰ ਉੱਤੇ ਫੋੜੇ ਅਤੇ ਖਾਰਸ਼ ਹੋਣ ਲੱਗ ਜਾਂਦੀ ਹੈ। ਜਿਸ ਨੂੰ ਉੱਨੀ ਐਲਰਜੀ (Woolen Allergy) ਕਹਿ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਕੁੱਝ ਆਸਾਨ ਉਪਾਅ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਸਕਿਨ ਨੂੰ ਫਾਇਦਾ ਮਿਲੇਗਾ, ਆਓ ਜਾਣਦੇ ਹਾਂ...
ਉੱਨੀ ਐਲਰਜੀ ਲਈ ਨਾਰੀਅਲ ਤੇਲ ਦੀ ਵਰਤੋਂ ਕਰੋ
ਉੱਨ ਦੀ ਐਲਰਜੀ ਤੋਂ ਬਚਣ ਲਈ ਚਮੜੀ 'ਤੇ ਨਾਰੀਅਲ ਤੇਲ ਲਗਾਓ। ਇਸ ਤਰ੍ਹਾਂ ਤੁਸੀਂ ਉੱਨ ਦੀ ਐਲਰਜੀ ਤੋਂ ਬਚ ਸਕਦੇ ਹੋ। ਨਾਰੀਅਲ ਤੇਲ ਚਮੜੀ ਨੂੰ ਨਮੀ ਪ੍ਰਦਾਨ ਕਰੇਗਾ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੋਵੇਗੀ।
ਬਦਾਮ ਦਾ ਤੇਲ ਲਾਹੇਵੰਦ
ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਤੁਸੀਂ ਬਦਾਮ ਦਾ ਤੇਲ ਵੀ ਲਗਾ ਸਕਦੇ ਹੋ। ਆਪਣੀ ਕਰੀਮ ਜਾਂ ਲੋਸ਼ਨ ਵਿੱਚ ਬਦਾਮ ਦੇ ਤੇਲ ਨੂੰ ਮਿਲਾ ਕੇ ਚਮੜੀ 'ਤੇ ਲਗਾਉਣ ਨਾਲ ਚਮੜੀ ਨੂੰ ਸੁਰੱਖਿਆ ਦੀ ਇੱਕ ਪਰਤ ਮਿਲਦੀ ਹੈ ਅਤੇ ਧੱਫੜ ਅਤੇ ਖੁਜਲੀ ਵਰਗੇ ਲੱਛਣ ਨਜ਼ਰ ਨਹੀਂ ਆਉਂਦੇ। ਜੇਕਰ ਤੁਸੀਂ ਸਰਦੀਆਂ ਵਿੱਚ ਆਪਣੀ ਚਮੜੀ 'ਤੇ ਬਦਾਮ ਦਾ ਤੇਲ ਲਗਾਓ ਤਾਂ ਤੁਹਾਡੀ ਚਮੜੀ ਖੁਸ਼ਕ ਨਹੀਂ ਹੋਵੇਗੀ।
ਐਲੋਵੇਰਾ ਜੈੱਲ ਲਗਾਓ
ਜੇਕਰ ਤੁਹਾਨੂੰ ਉੱਨ ਤੋਂ ਐਲਰਜੀ ਹੈ ਤਾਂ ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਐਲੋਵੇਰਾ ਜੈੱਲ ਲਗਾਓ। ਐਲੋਵੇਰਾ ਜੈੱਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਐਲਰਜੀ ਜਲਦੀ ਠੀਕ ਹੋ ਜਾਂਦੀ ਹੈ। ਦਰਦ ਅਤੇ ਜਲਨ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਡੇ ਕੋਲ ਐਲੋਵੇਰਾ ਦਾ ਪੌਦਾ ਹੈ ਤਾਂ ਤੁਸੀਂ ਐਲੋਵੇਰਾ ਜੈੱਲ ਨੂੰ ਤਾਜ਼ੇ ਪੱਤਿਆਂ ਤੋਂ ਕੱਢ ਕੇ ਇਸ ਦੀ ਵਰਤੋਂ ਕਰੋ। ਇਸ ਨਾਲ ਸਕਿਨ ਨੂੰ ਕਾਫੀ ਫਾਇਦੇ ਮਿਲੇਗਾ।
ਉੱਨੀ ਐਲਰਜੀ ਲਈ ਵਿਟਾਮਿਨ-ਈ ਤੇਲ
ਖਾਰਸ਼ ਅਤੇ ਧੱਫੜ ਤੋਂ ਬਚਣ ਲਈ, ਗਰਮ ਕੱਪੜੇ ਪਹਿਨਣ ਤੋਂ ਪਹਿਲਾਂ ਵਿਟਾਮਿਨ ਈ ਦਾ ਤੇਲ ਲਗਾਓ। ਵਿਟਾਮਿਨ-ਈ ਤੇਲ ਨੂੰ ਕਰੀਮ, ਲੋਸ਼ਨ ਜਾਂ ਮਾਇਸਚਰਾਈਜ਼ਰ ਵਿੱਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।
ਨਿੰਮ ਦੇ ਪੱਤੇ ਉੱਨੀ ਐਲਰਜੀ ਲਈ
ਜੇਕਰ ਤੁਸੀਂ ਉੱਨ ਦੀ ਐਲਰਜੀ ਤੋਂ ਬਚਣਾ ਚਾਹੁੰਦੇ ਹੋ ਤਾਂ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਜਦੋਂ ਪਾਣੀ ਦਾ ਤਾਪਮਾਨ ਨਾਰਮਲ ਹੋ ਜਾਵੇ ਤਾਂ ਇਸ ਨੂੰ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਕੇ ਨਹਾਓ। ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਲਰਜੀ, ਜਲਣ, ਖਾਰਸ਼ ਜਾਂ ਧੱਫੜ ਤੋਂ ਬਚ ਸਕੋਗੇ। ਨਿੰਮ ਦੀਆਂ ਪੱਤੀਆਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )