Heart Attack: ਕੀ ਔਰਤਾਂ ਅਤੇ ਮਰਦਾਂ 'ਚ ਅਲੱਗ-ਅਲੱਗ ਹੁੰਦੇ ਹਾਰਟ ਅਟੈਕ ਦੇ ਲੱਛਣ ? ਇੱਥੇ ਜਾਣੋ ਸਹੀ ਜਵਾਬ
ਅੱਜ ਅਸੀਂ ਜਾਣਾਂਗੇ ਕਿ ਔਰਤਾਂ ਅਤੇ ਮਰਦਾਂ ਵਿੱਚ ਹਾਰਟ ਅਟੈਕ ਦੇ ਲੱਛਣ ਕਿਵੇਂ ਵੱਖ-ਵੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ।
Heart Attack: ਦਿਲ ਦਾ ਦੌਰਾ ਇਕ ਗੰਭੀਰ ਸਥਿਤੀ ਹੈ ਅਤੇ ਇਸ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਦਿਲਚਸਪ ਗੱਲ ਇਹ ਹੈ ਕਿ ਔਰਤਾਂ ਅਤੇ ਮਰਦਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ। ਸਹੀ ਜਾਣਕਾਰੀ ਅਤੇ ਸਮੇਂ ਸਿਰ ਇਲਾਜ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਓ ਜਾਣਦੇ ਹਾਂ ਮਰਦਾਂ ਅਤੇ ਔਰਤਾਂ ਵਿੱਚ ਹਾਰਟ ਅਟੈਕ ਦੇ ਲੱਛਣ ਕਿਵੇਂ ਵੱਖਰੇ ਹੁੰਦੇ ਹਨ। ਮਰਦਾਂ ਅਤੇ ਔਰਤਾਂ ਵਿੱਚ ਦਿਲ ਦੇ ਦੌਰੇ ਦੀਆਂ ਦਰਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ।
"ਸੈਂਟਰਸ ਫਾਰ ਡਿਜ਼ਿਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC)" ਦੇ ਅਨੁਸਾਰ 45 ਤੋਂ 64 ਸਾਲ ਦੀ ਉਮਰ ਦੇ ਮਰਦਾਂ ਵਿੱਚ ਦਿਲ ਦੇ ਦੌਰੇ ਦੀ ਦਰ 7.4% ਹੈ। ਉੱਥੇ ਹੀ ਇਸ ਉਮਰ ਦੀਆਂ ਔਰਤਾਂ ਵਿੱਚ ਦਿਲ ਦੇ ਦੌਰੇ ਦੀ ਦਰ 5.7% ਹੈ। ਇਹ ਅੰਕੜੇ ਦੱਸਦੇ ਹਨ ਕਿ ਮਰਦਾਂ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਹਾਲਾਂਕਿ, ਇਹ ਜੋਖਮ ਔਰਤਾਂ ਵਿੱਚ ਵੀ ਮਹੱਤਵਪੂਰਨ ਹੈ। ਇਸ ਲਈ ਦੋਹਾਂ ਲਿੰਗਾਂ ਨੂੰ ਹਾਰਟ ਅਟੈਕ ਦੇ ਲੱਛਣਾਂ ਨੂੰ ਪਛਾਣ ਕੇ ਸਮੇਂ ਸਿਰ ਇਲਾਜ ਕਰਵਾਉਣ ਦੀ ਲੋੜ ਹੈ ਤਾਂ ਜੋ ਉਹ ਇਸ ਗੰਭੀਰ ਸਥਿਤੀ ਤੋਂ ਬਚਿਆ ਜਾਵੇ।
ਮਰਦਾਂ ਵਿੱਚ ਹਾਰਟ ਅਟੈਕ ਦੇ ਲੱਛਣ
ਛਾਤੀ ਵਿੱਚ ਦਰਦ ਜਾਂ ਦਬਾਅ: ਮਰਦਾਂ ਵਿੱਚ ਸਭ ਤੋਂ ਆਮ ਲੱਛਣ ਛਾਤੀ ਵਿੱਚ ਤੇਜ਼ ਦਰਦ ਜਾਂ ਭਾਰੀਪਣ ਮਹਿਸੂਸ ਹੋ ਸਕਦਾ ਹੈ। ਇਹ ਦਰਦ ਖੱਬੀ ਬਾਂਹ, ਗਰਦਨ ਜਾਂ ਜਬਾੜੇ ਤੱਕ ਵੀ ਫੈਲ ਸਕਦਾ ਹੈ।
ਸਾਹ ਲੈਣ ਵਿੱਚ ਤਕਲੀਫ ਹੋਣਾ: ਦਿਲ ਦੇ ਦੌਰੇ ਦੌਰਾਨ ਮਰਦਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਪਸੀਨਾ ਆਉਣਾ: ਅਚਾਨਕ ਠੰਡਾ ਪਸੀਨਾ ਆਉਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।
ਮਤਲੀ ਅਤੇ ਉਲਟੀ: ਕੁਝ ਮਰਦਾਂ ਨੂੰ ਦਿਲ ਦੇ ਦੌਰੇ ਦੌਰਾਨ ਮਤਲੀ ਅਤੇ ਉਲਟੀਆਂ ਵੀ ਆ ਸਕਦੀਆਂ ਹਨ।
ਔਰਤਾਂ ਵਿੱਚ ਹਾਰਟ ਅਟੈਕ ਦੇ ਲੱਛਣ
ਅਸਾਧਾਰਨ ਥਕਾਵਟ: ਔਰਤਾਂ ਵਿੱਚ ਦਿਲ ਦੇ ਦੌਰੇ ਦਾ ਇੱਕ ਆਮ ਲੱਛਣ ਬਹੁਤ ਜ਼ਿਆਦਾ ਥਕਾਵਟ ਹੋਣਾ ਹੋ ਸਕਦਾ ਹੈ, ਜੋ ਬਿਨਾਂ ਕਿਸੇ ਕਾਰਨ ਦੇ ਹੁੰਦਾ ਹੈ।
ਸੌਣ ਵਿੱਚ ਮੁਸ਼ਕਲ ਹੋਣੀ: ਔਰਤਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸੌਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਛਾਤੀ ਵਿੱਚ ਦਰਦ: ਔਰਤਾਂ ਨੂੰ ਵੀ ਛਾਤੀ ਵਿੱਚ ਦਰਦ ਹੁੰਦਾ ਹੈ, ਪਰ ਇਹ ਹਮੇਸ਼ਾ ਛਾਤੀ ਦੇ ਵਿਚਕਾਰ ਨਹੀਂ ਹੁੰਦਾ। ਇਹ ਦਰਦ ਛਾਤੀ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ।
ਗਲੇ ਜਾਂ ਜਬਾੜੇ ਵਿੱਚ ਦਰਦ ਹੋਣਾ: ਔਰਤਾਂ ਵਿੱਚ ਗਲੇ ਜਾਂ ਜਬਾੜੇ ਵਿੱਚ ਦਰਦ ਹੋਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।
ਪੇਟ ਦਰਦ: ਪੇਟ ਦਰਦ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਵੀ ਔਰਤਾਂ ਵਿੱਚ ਹਾਰਟ ਅਟੈਕ ਦਾ ਲੱਛਣ ਹੋ ਸਕਦੀਆਂ ਹਨ।
ਔਰਤਾਂ ਅਤੇ ਮਰਦਾਂ ਵਿੱਚ ਦਿਲ ਦੇ ਦੌਰੇ ਦੇ ਲੱਛਣਾਂ ਵਿੱਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਔਰਤਾਂ ਦੇ ਲੱਛਣ ਅਕਸਰ ਸੂਖਮ ਅਤੇ ਅਸਾਧਾਰਨ ਹੁੰਦੇ ਹਨ। ਔਰਤਾਂ ਅਕਸਰ ਆਪਣੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਕਾਰਨ ਸਮੇਂ ਸਿਰ ਇਲਾਜ ਸੰਭਵ ਨਹੀਂ ਹੁੰਦਾ, ਮਰਦਾਂ ਵਿੱਚ ਲੱਛਣ ਵਧੇਰੇ ਸਪੱਸ਼ਟ ਹੁੰਦੇ ਹਨ, ਜਿਸ ਨਾਲ ਜਲਦੀ ਪਛਾਣ ਅਤੇ ਇਲਾਜ ਸੰਭਵ ਹੋ ਜਾਂਦਾ ਹੈ।
ਕੀ ਕਰਨਾ ਚਾਹੀਦਾ?
ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਪਿਆਰੇ ਵਿਅਕਤੀ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਦਾ ਅਨੁਭਵ ਹੁੰਦਾ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਜਾਂ ਐਂਬੂਲੈਂਸ ਨੂੰ ਕਾਲ ਕਰੋ। ਸਮੇਂ ਸਿਰ ਇਲਾਜ ਕਰਵਾ ਕੇ ਜਾਨ ਬਚਾਈ ਜਾ ਸਕਦੀ ਹੈ। ਸਹੀ ਜਾਣਕਾਰੀ ਅਤੇ ਸਮੇਂ ਸਿਰ ਇਲਾਜ ਨਾਲ ਹਾਰਟ ਅਟੈਕ ਨੂੰ ਰੋਕਿਆ ਜਾ ਸਕਦਾ ਹੈ। ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ।
Check out below Health Tools-
Calculate Your Body Mass Index ( BMI )