Pregnancy: ਪ੍ਰੈਗਨੈਂਸੀ ਦੌਰਾਨ ਕਰਨ ਜਾ ਰਹੇ ਹੋ ਹਵਾਈ ਯਾਤਰਾ? ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Pregnancy: ਗਰਭ ਅਵਸਥਾ ਦੌਰਾਨ ਕਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਭੋਜਨ ਤੋਂ ਲੈ ਕੇ ਆਵਾਜਾਈ ਤੱਕ ਸਭ ਕੁਝ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
Pregnant Ladies: ਗਰਭ ਅਵਸਥਾ ਦੌਰਾਨ ਕਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਹਵਾਈ ਯਾਤਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ, ਨਹੀਂ ਤਾਂ ਤੁਹਾਨੂੰ ਭਵਿੱਖ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਵਾਈ ਸਫ਼ਰ ਨੂੰ ਬਾਕੀ ਸਾਧਨਾ ਦੀ ਤੁਲਨਾ ਨਾਲੋਂ ਜ਼ਿਆਦਾ ਸੁਰੱਖਿਅਤ ਅਤੇ ਸੁਹਾਵਣਾ ਮੰਨਿਆ ਜਾਂਦਾ ਹੈ, ਪਰ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਜਿਸ ਏਅਰਲਾਈਨ ਵਿੱਚ ਤੁਸੀਂ ਸਫ਼ਰ ਕਰਨ ਜਾ ਰਹੇ ਹੋ, ਉਸ ਏਅਰਲਾਈਨ ਵਿੱਚ ਗਰਭਵਤੀ ਔਰਤਾਂ ਲਈ ਕਿਹੜੀਆਂ ਸਹੂਲਤਾਂ ਉਪਲਬਧ ਹਨ।
ਯਾਤਰਾ ਦੀ ਇਜਾਜ਼ਤ
ਕੁਝ ਏਅਰਲਾਈਨਾਂ ਗਰਭ ਅਵਸਥਾ ਦੇ 28ਵੇਂ ਹਫ਼ਤੇ ਤੱਕ ਯਾਤਰਾ ਕਰਨ ਦੀ ਇਜਾਜ਼ਤ ਦਿੰਦੀਆਂ ਹਨ, ਜਦਕਿ ਦੂਜੇ ਪਾਸੇ ਕੁਝ ਏਅਰਲਾਈਨਾਂ ਬਿਨਾਂ ਕਿਸੇ ਪਰੇਸ਼ਾਨੀ ਤੋਂ 36ਵੇਂ ਹਫ਼ਤੇ ਤੱਕ ਯਾਤਰਾ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਸੇ ਤਰ੍ਹਾਂ ਸਾਰੀਆਂ ਏਅਰਲਾਈਨਾਂ ਦੀਆਂ ਕਾਗਜ਼ੀ ਕਾਰਵਾਈਆਂ ਵੱਖਰੀਆਂ ਹੋ ਸਕਦੀਆਂ ਹਨ, ਇਸ ਲਈ ਇੱਕ ਦੀ ਚੋਣ ਕਰਨ ਤੋਂ ਪਹਿਲਾਂ ਸਹੀ ਜਾਣਕਾਰੀ ਪ੍ਰਾਪਤ ਕਰੋ ਅਤੇ ਫਿਰ ਫੈਸਲਾ ਕਰੋ।
ਇਹ ਵੀ ਪੜ੍ਹੋ: Child Misbehave: ਕੀ ਤੁਹਾਡਾ ਬੱਚਾ ਵੀ ਕਰਦੈ ਦੂਜੇ ਲੋਕਾਂ ਦੇ ਨਾਲ ਬਦਤਮੀਜ਼ੀ ? ਇਸ ਤਰ੍ਹਾਂ ਸੁਧਾਰੋ ਇਹ ਆਦਤ
ਸਰਟੀਫਿਕੇਟ ਦੀ ਮੰਗ
ਡਾਕਟਰਾਂ ਮੁਤਾਬਕ ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਵਿੱਚ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਹੁੰਦੀ ਨਹੀਂ ਹੈ। ਇਹ ਵੀ ਯਾਦ ਰੱਖੋ ਕਿ ਟਿਕਟ ਦੀ ਬੁਕਿੰਗ ਕਰਨ ਵੇਲੇ, ਏਅਰਲਾਈਨਜ਼ ਕੰਪਨੀ ਤੁਹਾਡੇ ਡਾਕਟਰ ਦੁਆਰਾ ਜਾਰੀ ਕੀਤੇ ਸਰਟੀਫਿਕੇਟ ਦੀ ਮੰਗ ਕਰਦੀ ਹੈ, ਜਿਸ ਵਿੱਚ ਤੁਹਾਡੀ ਨਿਰਧਾਰਤ ਮਿਤੀ ਅਤੇ ਸਿਹਤ ਸਥਿਤੀ ਬਾਰੇ ਜਾਣਕਾਰੀ ਹੁੰਦੀ ਹੈ।
ਸਹੀ ਸੀਟ ਦੀ ਚੋਣ ਕਰੋ
ਅਜਿਹੀ ਸੀਟ ਚੁਣੋ ਜੋ ਆਰਾਮਦਾਇਕ ਹੋਵੇ ਅਤੇ ਲੱਤਾਂ ਰੱਖਣ ਲਈ ਕਾਫੀ ਜਗ੍ਹਾ ਹੋਵੇ ਅਤੇ ਬਾਕੀ ਯਾਤਰੀਆਂ ਨੂੰ ਪਰੇਸ਼ਾਨ ਕੀਤਿਆਂ ਬਿਨਾਂ ਵਾਸ਼ਰੂਮ ਜਾ ਸਕੋ। ਗਰਭਵਤੀ ਔਰਤ ਲਈ ਇਕ ਹੀ ਪੌਜੀਸ਼ਨ ਵਿਚ ਬੈਠਣਾ ਠੀਕ ਨਹੀਂ ਹੈ, ਇਸ ਲਈ ਜੇਕਰ ਹੋ ਸਕੇ ਤਾਂ ਪੌਜੀਸ਼ਨ ਬਦਲਦੇ ਰਹੋ। ਬਲੱਡ ਸਰਕੁਲੇਸ਼ਨ ਠੀਕ ਰਹੇਗਾ ਅਤੇ ਜੇਕਰ ਤੁਸੀਂ ਥੋੜੀ ਦੇਰ ਸੈਰ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਏਅਰ ਅਥਾਰਟੀ ਨੂੰ ਜ਼ਰੂਰ ਸੂਚਿਤ ਕਰੋ।
ਇਹ ਵੀ ਪੜ੍ਹੋ: Peel Arbi: ਅਰਬੀ ਨੂੰ ਛਿਲਦੇ ਸਮੇਂ ਹੁੰਦੀ ਹੱਥਾਂ ‘ਤੇ ਖਾਰਸ਼, ਤਾਂ ਇਨ੍ਹਾਂ ਟਿਪਸ ਨੂੰ ਅਪਣਾਓ, ਮਿੰਟਾਂ 'ਚ ਹੀ ਦੂਰ ਹੋ ਜਾਵੇਗੀ ਇਹ ਸਮੱਸਿਆ
Check out below Health Tools-
Calculate Your Body Mass Index ( BMI )