ਸਾਵਧਾਨ! ਜ਼ਿਆਦਾ ਦੇਰ ਪੱਖੇ ਹੇਠ ਸੌਣਾ ਹੋ ਸਕਦਾ ਖਤਰਨਾਕ ਸਾਬਤ, ਤੁਰੰਤ ਇਨ੍ਹਾਂ ਗੱਲਾਂ ਵੱਲ ਦਿਓ ਧਿਆਨ
ਭਾਵ ਦਿਨ-ਰਾਤ ਪੱਖੇ ਹੇਠ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਤੱਕ ਪੱਖਾ ਚਲਾਉਣਾ ਜਾਂ ਪੱਖੇ ਹੇਠਾਂ ਸੌਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
Health Tips: ਗਰਮੀਆਂ 'ਚ ਪੱਖੇ ਦੀ ਵਰਤੋਂ ਕਾਫੀ ਵਧ ਜਾਂਦੀ ਹੈ ਕਿਉਂਕਿ ਕੜਾਕੇ ਦੀ ਗਰਮੀ 'ਚ ਹਵਾ ਲਈ ਲੋਕ ਪੱਖਿਆਂ ਦਾ ਹੀ ਸਹਾਰਾ ਲੈਂਦੇ ਹਨ। ਬਹੁਤੇ ਲੋਕ ਤਾਂ 24 ਘੰਟੇ ਪੱਖੇ ਦੀ ਹਵਾ ਹੇਠ ਰਹਿੰਦੇ ਹਨ। ਭਾਵ ਦਿਨ-ਰਾਤ ਪੱਖੇ ਹੇਠ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਤੱਕ ਪੱਖਾ ਚਲਾਉਣਾ ਜਾਂ ਪੱਖੇ ਹੇਠਾਂ ਸੌਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਜੇਕਰ ਨੀਂਦ ਦੇ ਮਾਹਿਰ ਤੇ MattressNextDay ਦੇ CEO ਮਾਰਟਿਨ ਸੀਲ ਦੀ ਮੰਨੀਏ ਤਾਂ ਪੂਰੀ ਰਾਤ ਪੱਖੇ ਨੂੰ ਚਾਲੂ ਰੱਖਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਮੁਤਾਬਕ ਇਸ ਨਾਲ ਅਗਲੇ ਦਿਨ ਤੁਹਾਡੇ ਸਰੀਰ 'ਚ ਦਰਦ ਹੋ ਸਕਦਾ ਹੈ। ਇੰਨਾ ਹੀ ਨਹੀਂ ਮਾਰਟਿਨ ਦਾ ਇਹ ਵੀ ਕਹਿਣਾ ਹੈ ਕਿ ਪੱਖੇ ਦੀ ਹਵਾ ਕਾਰਨ ਤੁਹਾਡੀਆਂ ਮਾਸਪੇਸ਼ੀਆਂ ਵੀ ਖਿੱਚ ਸਕਦੀਆਂ ਹਨ ਤੇ ਇਸ ਨਾਲ ਤੁਹਾਡੇ ਸਰੀਰ 'ਚ ਜ਼ਿਆਦਾ ਦਰਦ ਹੋ ਸਕਦਾ ਹੈ।
ਇੰਨਾ ਹੀ ਨਹੀਂ, ਇਸ ਕਾਰਨ ਤੁਹਾਡੀ ਗਰਦਨ ਵਿੱਚ ਵੀ ਦਰਦ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਦਮੇ ਦੇ ਮਰੀਜ਼ਾਂ ਨੂੰ ਪੂਰੀ ਰਾਤ ਪੱਖੇ ਹੇਠ ਨਹੀਂ ਸੌਣਾ ਚਾਹੀਦਾ। ਇਸ ਤੋਂ ਇਲਾਵਾ ਇਸ ਕਾਰਨ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ, ਜ਼ੁਕਾਮ ਤੇ ਫਲੂ ਵੀ ਹੋ ਸਕਦਾ ਹੈ। ਇਸ ਲਈ ਮਹਿਰਾਂ ਦਾ ਕਹਿਣਾ ਹੈ ਕਿ ਪੂਰੀ ਰਾਤ ਪੱਖੇ ਹੇਠ ਸੌਣ ਤੋਂ ਬਚੋ ਤੇ ਕਮਰੇ ਦੇ ਨਾਲ-ਨਾਲ ਆਪਣੇ ਆਪ ਨੂੰ ਠੰਢਾ ਰੱਖਣ ਲਈ ਇਨ੍ਹਾਂ ਵਿਕਲਪਾਂ 'ਤੇ ਧਿਆਨ ਦਿਓ।
ਰਾਤ ਨੂੰ ਸੌਂਦੇ ਸਮੇਂ ਤੁਹਾਨੂੰ ਸੂਤੀ ਬੈੱਡਸ਼ੀਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਿਰਫ ਸੂਤੀ ਕੱਪੜੇ ਹੀ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਮਰੇ ਨੂੰ ਠੰਢਾ ਰੱਖਣ ਲਈ ਕਮਰੇ ਵਿੱਚ ਪੌਦੇ, ਪਰਦੇ ਤੇ ਕੂਲਿੰਗ ਗੱਦੇ ਲਾਉਣੇ ਚਾਹੀਦੇ ਹਨ। ਇੰਨਾ ਹੀ ਨਹੀਂ ਦਿਨ ਵੇਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿਓ ਤੇ ਕਮਰੇ ਦੀ ਹਵਾ ਨੂੰ ਬਾਹਰ ਆਉਣ ਦਿਓ।
ਇਸ ਸਭ ਤੋਂ ਇਲਾਵਾ, ਜਦੋਂ ਵੀ ਤੁਸੀਂ ਗੱਦਾ ਖਰੀਦਦੇ ਹੋ, ਸਿਰਫ ਇੱਕ ਕੂਲਿੰਗ ਗੱਦਾ ਖਰੀਦੋ ਤੇ ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖੋ। ਸਿਹਤ ਮਾਹਿਰ ਦਿਨ ਵੇਲੇ ਕਮਰੇ ਦੇ ਅੰਦਰ ਸੂਤੀ ਪਰਦੇ ਤੇ ਕਮਰੇ ਦੇ ਬਾਹਰ ਕਾਲੇ ਪਰਦੇ ਲਾਉਣ ਦੀ ਸਲਾਹ ਦਿੰਦੇ ਹਨ।
Check out below Health Tools-
Calculate Your Body Mass Index ( BMI )