ਮਿਲਾਵਟ ਤੋਂ ਬਚੋ: ਘਰ ‘ਚ ਬਣਾਓ ਤਾਜ਼ਾ ਪਨੀਰ, ਜਾਣੋ 1 ਲੀਟਰ ਦੁੱਧ ਤੋਂ ਕਿੰਨਾ ਪਨੀਰ ਹੋ ਜਾਂਦਾ ਤਿਆਰ
ਪਨੀਰ ਦੀ ਸਬਜ਼ੀ ਹਰ ਕਿਸੇ ਨੂੰ ਖੂਬ ਪਸੰਦ ਹੁੰਦੀ ਹੈ। ਸਬਜ਼ੀ ਤੋਂ ਇਲਾਵਾ ਕੱਚਾ ਪਨੀਰ ਵੀ ਖਾਇਆ ਜਾ ਸਕਦਾ ਹੈ। ਪਰ ਅੱਜ ਕੱਲ ਨਕਲੀ ਪਨੀਰ ਧੜੱਲੇ ਦੇ ਨਾਲ ਬਾਜ਼ਾਰਾਂ 'ਚ ਵਿਕ ਰਿਹਾ ਹੈ, ਜੋ ਕਿ ਸਿਹਤ ਲਈ ਘਾਤਕ ਹੈ। ਆਓ ਜਾਣਦੇ ਹਾਂ ਘਰ 'ਚ ਕਿਵੇਂ..

ਪਨੀਰ ਖਾਣ ਵਿੱਚ ਸੁਆਦਿਸ਼ਟ ਤੇ ਸਿਹਤ ਲਈ ਲਾਹੇਵੰਦ ਹੁੰਦਾ ਹੈ, ਪਰ ਜੇ ਨਕਲੀ ਪਨੀਰ ਖਾ ਲਿਆ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜਕੱਲ੍ਹ ਮਾਰਕੀਟ ਵਿੱਚ ਨਕਲੀ ਪਨੀਰ ਦੀ ਵਿਕਰੀ ਬਹੁਤ ਵੱਧ ਰਹੀ ਹੈ। FSSAI ਵੱਲੋਂ ਪਿਛਲੇ ਦਿਨੀਂ ਲਈਆਂ ਗਈਆਂ ਜਾਂਚ ਵਿੱਚ 80 ਪ੍ਰਤੀਸ਼ਤ ਪਨੀਰ ਨਕਲੀ ਤੇ ਮਿਲਾਵਟੀ ਪਾਇਆ ਗਿਆ। ਇਸ ਲਈ ਜੇ ਤੁਸੀਂ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਘਰ ਵਿੱਚ ਦੁੱਧ ਨਾਲ ਪਨੀਰ ਬਣਾਕੇ ਖਾਓ। ਘਰ ਵਿੱਚ ਪਨੀਰ ਬਣਾਉਣਾ ਬਹੁਤ ਆਸਾਨ ਹੈ। ਖ਼ਾਸ ਕਰਕੇ ਪਰਾਂਠਿਆਂ ਜਾਂ ਪਨੀਰ ਭੁਰਜੀ ਲਈ ਪਨੀਰ ਦੀ ਕੋਈ ਖ਼ਾਸ ਸ਼ਕਲ ਦੀ ਲੋੜ ਨਹੀਂ ਹੁੰਦੀ। ਇਸ ਲਈ ਤੁਸੀਂ ਦੁੱਧ ਤੋਂ ਘਰ ‘ਚ ਪਨੀਰ ਬਣਾਕੇ ਵਰਤ ਸਕਦੇ ਹੋ। ਜੇ ਤੁਸੀਂ ਪਨੀਰ ਨੂੰ ਚੰਗੀ ਸ਼ਕਲ ਦੇਣੀ ਚਾਹੁੰਦੇ ਹੋ ਤਾਂ ਉਸਨੂੰ ਸਾਫ਼ ਕਪੜੇ ਵਿੱਚ ਬੰਨ੍ਹ ਕੇ ਰੱਖ ਦਿਓ, ਇਸ ਨਾਲ ਪਨੀਰ ਬਹੁਤ ਵਧੀਆ ਤਰ੍ਹਾਂ ਸੈੱਟ ਹੋ ਜਾਵੇਗਾ। ਆਓ ਜਾਣੀਏ 1 ਲੀਟਰ ਦੁੱਧ ਤੋਂ ਕਿੰਨਾ ਪਨੀਰ ਬਣਦਾ ਹੈ ਅਤੇ ਘਰ ਵਿੱਚ ਪਨੀਰ ਬਣਾਉਣ ਦਾ ਆਸਾਨ ਤਰੀਕਾ ਕੀ ਹੈ।
ਪਹਿਲਾ ਕਦਮ – ਪਨੀਰ ਬਣਾਉਣ ਲਈ 1 ਲੀਟਰ ਦੁੱਧ ਲਓ। ਜੇ ਤੁਸੀਂ ਮਲਾਈਦਾਰ ਪਨੀਰ ਚਾਹੁੰਦੇ ਹੋ ਤਾਂ ਫੁੱਲ ਕ੍ਰੀਮ ਦੁੱਧ ਵਰਤੋ, ਤੇ ਜੇ ਘੱਟ ਚਰਬੀ ਵਾਲਾ ਪਨੀਰ ਚਾਹੁੰਦੇ ਹੋ ਤਾਂ ਲੋ-ਫੈਟ ਦੁੱਧ ਲਓ। ਦੁੱਧ ਨੂੰ ਕਿਸੇ ਪਤੀਲੇ ਵਿੱਚ ਪਾ ਕੇ ਗਰਮ ਕਰਨ ਲਈ ਰੱਖ ਦਿਓ। ਜਦੋਂ ਦੁੱਧ ਵਿੱਚ ਉਬਾਲ ਆ ਜਾਵੇ, ਤਾਂ ਇਸ ਵਿੱਚ ਥੋੜ੍ਹਾ ਸਫੈਦ ਸਿਰਕਾ ਜਾਂ ਨਿੰਬੂ ਦਾ ਰਸ ਪਾ ਦਿਓ ਅਤੇ ਇੱਕ ਉਬਾਲ ਆਉਣ ਦਿਓ।
ਦੂਜਾ ਕਦਮ – ਦੁੱਧ ਨੂੰ ਫਾੜਣ ਲਈ ਤੁਸੀਂ ਸਿਰਕੇ, ਟਾਟਰੀ ਜਾਂ ਨਿੰਬੂ ਦਾ ਰਸ ਵਰਤ ਸਕਦੇ ਹੋ। ਨਿੰਬੂ ਦੇ ਰਸ ਨਾਲ ਪਨੀਰ ਆਸਾਨੀ ਨਾਲ ਬਣ ਜਾਂਦਾ ਹੈ। ਹੁਣ ਦੁੱਧ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਜਦੋਂ ਤੱਕ ਉਹ ਪੂਰੀ ਤਰ੍ਹਾਂ ਫਟ ਨਾ ਜਾਵੇ, ਫਿਰ ਗੈਸ ਬੰਦ ਕਰ ਦਿਓ। ਹੁਣ ਕਿਸੇ ਮਲਮਲ ਦੇ ਕਪੜੇ ਨੂੰ ਛਾਣਣੀ ‘ਤੇ ਵਿਛਾਓ ਅਤੇ ਫਟਿਆ ਹੋਇਆ ਦੁੱਧ ਉਸ ਵਿੱਚ ਪਾ ਕੇ ਛਾਣ ਲਵੋ। ਇਸ ਨਾਲ ਸਾਰੀ ਲੱਸੀ ਵਰਗਾ ਪਾਣੀ ਨਿਕਲ ਜਾਵੇਗਾ ਅਤੇ ਪਨੀਰ ਕਪੜੇ ਵਿੱਚ ਰਹਿ ਜਾਵੇਗਾ।
ਤੀਜਾ ਕਦਮ – ਕਪੜੇ ਵਿੱਚ ਪਏ ਪਨੀਰ ਨੂੰ 2 ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ, ਤਾਂ ਜੋ ਪਨੀਰ ਵਿੱਚ ਨਿੰਬੂ ਜਾਂ ਸਿਰਕੇ ਦੀ ਖਟਾਸ ਤੇ ਸੁਗੰਧ ਨਾ ਰਹਿ ਜਾਵੇ। ਹੁਣ ਕੱਪੜੇ ਨੂੰ ਟਿੱਬ ਕੇ ਮੋੜੋ ਅਤੇ ਪੂਰਾ ਪਾਣੀ ਨਿਕਾਲ ਦਿਓ। ਫਿਰ ਪਨੀਰ ਨੂੰ ਉਸੇ ਕਪੜੇ ਸਮੇਤ ਕਿਸੇ ਪਲੇਟ ‘ਤੇ ਰੱਖੋ ਅਤੇ ਉੱਪਰੋਂ ਕੋਈ ਭਾਰੀ ਚੀਜ਼ ਰੱਖ ਦਿਓ। ਪਨੀਰ ਨੂੰ 1–2 ਘੰਟੇ ਲਈ ਸੈੱਟ ਹੋਣ ਦਿਓ।
ਚੌਥਾ ਕਦਮ – ਹੁਣ ਕਪੜੇ ਵਿੱਚੋਂ ਪਨੀਰ ਨੂੰ ਕੱਢ ਲਵੋ। ਤਿਆਰ ਹੈ ਘਰ ਦਾ ਬਣਿਆ ਤਾਜ਼ਾ, ਸੁਆਦਿਸ਼ਟ ਤੇ ਬਿਨਾ ਮਿਲਾਵਟ ਵਾਲਾ ਪਨੀਰ। 1 ਲੀਟਰ ਦੁੱਧ ਤੋਂ ਲਗਭਗ 200 ਗ੍ਰਾਮ ਪਨੀਰ ਬਣ ਜਾਂਦਾ ਹੈ। ਇਸ ਪਨੀਰ ਨਾਲ ਤੁਸੀਂ ਆਸਾਨੀ ਨਾਲ ਪਨੀਰ ਦੇ ਪਰਾਂਠੇ, ਪਨੀਰ ਭੁਰਜੀ ਜਾਂ ਪਨੀਰ ਦੀ ਕੋਈ ਵੀ ਸਬਜ਼ੀ ਬਣਾ ਸਕਦੇ ਹੋ। ਇਹ ਘਰੇਲੂ ਪਨੀਰ ਖਾਣ ਨਾਲ ਸਰੀਰ ਨੂੰ ਫਾਇਦਾ ਮਿਲੇਗਾ ਅਤੇ ਤੁਸੀਂ ਮਿਲਾਵਟੀ ਖਾਣੇ ਤੋਂ ਬਚੇ ਰਹੋਗੇ।
Check out below Health Tools-
Calculate Your Body Mass Index ( BMI )





















