Health Tips: ਚਾਹ ਦੇ ਨਾਲ ਨਮਕੀਨ ਜਾਂ ਪਕੌੜੇ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਹੋ ਸਕਦੇ ਵੱਡੇ ਨੁਕਸਾਨ
Health News : ਭਾਵੇਂ ਇਸ ਸਮੇਂ ਭਾਰਤ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਪਰ ਫਿਰ ਵੀ ਲੋਕ ਚਾਹ ਦਾ ਸੇਵਨ ਘੱਟ ਨਹੀਂ ਕਰਦੇ ਹਨ। ਚਾਹ ਭਾਰਤ ਦੇ ਵਿੱਚ ਪਸੰਦੀਦਾ ਡਰਿੰਕ ਹੈ, ਬਹੁਤ ਸਾਰੇ ਲੋਕਾਂ ਦੀ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਹੀ ਹੁੰਦੀ ਹੈ।
Bad Combination With Tea: ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਚਾਹ ਪੀਣਾ ਪਸੰਦ ਕਰਦੇ ਹਨ। ਭਾਵੇਂ ਗਰਮੀ ਦਾ ਮੌਸਮ ਹੈ ਪਰ ਫਿਰ ਵੀ ਲੋਕ ਚਾਹ ਦੀਆਂ ਚੁਸਕੀਆਂ ਲੈਣੀਆਂ ਨਹੀਂ ਛੱਡਦੇ ਹਨ। ਅਜਿਹੇ ਵਿੱਚ ਕੁੱਝ ਲੋਕ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹਨ। ਚਾਹ ਦੇ ਨਾਲ ਨਮਕੀਨ, ਬਿਸਕੁਟ ਅਤੇ ਪਕੌੜੇ ਵਰਗੇ ਕਈ ਸਨੈਕਸ ਖਾਧੇ ਜਾਂਦੇ ਹਨ। ਇਹ ਸਵਾਦ ਨੂੰ ਵੀ ਵਧਾਉਂਦਾ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਕਦੇ ਵੀ ਚਾਹ (tea) ਦੇ ਨਾਲ ਨਹੀਂ ਲੈਣੀਆਂ ਚਾਹੀਦੀਆਂ। ਸਿਹਤ ਮਾਹਿਰਾਂ ਅਨੁਸਾਰ ਚਾਹ ਦੇ ਨਾਲ ਕੁੱਝ ਚੀਜ਼ਾਂ ਦਾ ਸੇਵਨ ਬੈਡ ਫੂਡ ਕੰਬੀਨੇਸ਼ਨ ਹਨ, ਜਿਸ ਕਰਕੇ ਸਿਹਤ ਲਈ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਚਾਹ ਦੇ ਨਾਲ ਕਿਹੜਾ ਮਿਸ਼ਰਣ ਸਿਹਤ ਲਈ ਚੰਗਾ ਨਹੀਂ ਹੁੰਦਾ...
ਬੇਸਨ (Besan)
ਜੇਕਰ ਤੁਸੀਂ ਚਾਹ ਦੇ ਨਾਲ ਬੇਸਨ ਤੋਂ ਤਿਆਰ ਕੀਤੇ ਪਕੌੜੇ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਪਾਚਨ ਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ। ਬੇਸਨ ਅਤੇ ਚਾਹ ਦੇ ਮਿਸ਼ਰਣ ਨੂੰ ਮਾੜਾ ਮੰਨਿਆ ਜਾਂਦਾ ਹੈ। ਇਸ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਚਾਹ ਦੇ ਨਾਲ ਮਿਲਾ ਕੇ ਖਾਣ ਨਾਲ ਪੇਟ ਦੀ ਸਿਹਤ ਖਰਾਬ ਹੋ ਸਕਦੀ ਹੈ।
ਪਾਣੀ (Water)
ਚਾਹ ਦੇ ਨਾਲ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ। ਸਿਹਤ ਮਾਹਿਰਾਂ ਮੁਤਾਬਕ ਚਾਹ ਅਤੇ ਪਾਣੀ ਇਕੱਠਾ ਪੀਣਾ ਪਾਚਨ ਤੰਤਰ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਕਾਰਨ ਬਦਹਜ਼ਮੀ, ਖੱਟਾ ਡਕਾਰ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਕਾਫੀ ਵੱਧ ਸਕਦੀਆਂ ਹਨ।
ਨਮਕੀਨ (Namkeen snack)
ਚਾਹ ਅਤੇ ਸਨੈਕਸ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਅਤੇ ਨਮਕੀਨ ਵਰਗੇ ਸਨੈਕਸ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਚਾਹ ਵਿੱਚ ਟੈਨਿਨ ਹੁੰਦਾ ਹੈ, ਜਿਸ ਨੂੰ ਨਮਕ ਦੇ ਨਾਲ ਮਿਲਾ ਕੇ ਇਸ ਦੇ ਪੌਸ਼ਟਿਕ ਮੁੱਲ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਨੁਕਸਾਨਦੇਹ ਬਣ ਜਾਂਦਾ ਹੈ।
ਨਿੰਬੂ (Lemon)
ਨਿੰਬੂ ਅਤੇ ਚਾਹ ਦਾ ਮਿਸ਼ਰਨ ਵੀ ਨੁਕਸਾਨਦੇਹ ਹੋ ਸਕਦਾ ਹੈ। ਚਾਹ ਅਤੇ ਨਿੰਬੂ ਨੂੰ ਇਕੱਠੇ ਨਹੀਂ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਨਿੰਬੂ ਦਾ ਤੇਜ਼ਾਬ ਤੱਤ ਪੇਟ 'ਚ ਤੇਜ਼ਾਬ ਬਣਾਉਂਦਾ ਹੈ ਅਤੇ ਸੋਜ, ਹਾਰਟ ਬਰਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਅੰਡੇ (Eggs)
ਜੇਕਰ ਤੁਸੀਂ ਅੰਡਾ ਖਾਂਦੇ ਹੋ ਤਾਂ ਚਾਹ ਨਾਲ ਪਰਹੇਜ਼ ਕਰੋ। ਨਾਸ਼ਤੇ ਵਿੱਚ ਚਾਹ, ਆਮਲੇਟ ਜਾਂ ਸੈਂਡਵਿਚ ਖਾਣ ਵਾਲਿਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਬਲੇ ਹੋਏ ਅੰਡੇ ਅਤੇ ਚਾਹ ਨੂੰ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਜਿੰਨਾ ਹੋ ਸਕੇ ਇਸ ਤੋਂ ਬਚੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )