ਪੜਚੋਲ ਕਰੋ

Dengue fever- ਸਾਵਧਾਨ! ਬਾਲਗਾਂ ਨਾਲੋਂ ਬੱਚਿਆਂ ਲਈ ਵੱਧ ਖਤਰਨਾਕ ਹੈ ਡੇਂਗੂ, ਜਾਣੋ ਕਾਰਨ ਤੇ ਲੱਛਣ...

Dengue fever- ਮੱਛਰਾਂ ਤੋਂ ਹੋਣ ਵਾਲੀਆਂ ਇਹ ਬਿਮਾਰੀਆਂ ਬਹੁਤ ਗੰਭੀਰ ਹਨ। ਸਿਹਤ ਦਾ ਨੁਕਸਾਨ ਕਰਨ ਦੇ ਨਾਲ ਨਾਲ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ। ਬਾਲਗਾਂ ਨਾਲੋਂ ਬੱਚਿਆਂ ਲਈ ਡੇਂਗੂ ਵੱਧ ਨੁਕਸਾਨਦਾਇਕ ਹੁੰਦਾ ਹੈ।

Dengue fever- ਮੱਛਰਾਂ ਤੋਂ ਹੋਣ ਵਾਲੀਆਂ ਇਹ ਬਿਮਾਰੀਆਂ ਬਹੁਤ ਗੰਭੀਰ ਹਨ। ਸਿਹਤ ਦਾ ਨੁਕਸਾਨ ਕਰਨ ਦੇ ਨਾਲ ਨਾਲ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ। ਬਾਲਗਾਂ ਨਾਲੋਂ ਬੱਚਿਆਂ ਲਈ ਡੇਂਗੂ ਵੱਧ ਨੁਕਸਾਨਦਾਇਕ ਹੁੰਦਾ ਹੈ। ਡੇਂਗੂ ਹੋਣ ਉਪਰੰਤ ਬੱਚਿਆਂ ਵਿਚ ਮੌਤ ਦਾ ਖਤਰਾ ਵੀ ਵਧੇਰੇ ਹੁੰਦਾ ਹੈ। ਇਸ ਲਈ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਾਇੰਸ ਡਾਇਰੈਕਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਡੇਂਗੂ ਤੋਂ ਪੀੜਤ 80 ਫੀਸਦੀ ਤੋਂ ਵੱਧ ਬੱਚੇ 9 ਸਾਲ ਤੋਂ ਘੱਟ ਉਮਰ ਦੇ ਹਨ। 

ਦਰਅਸਲ 5 ਤੋਂ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਡੇਂਗੂ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਅਤੇ ਇਸ ਇਹ ਜਾਨਲੇਵਾ ਵੀ ਹੋ ਸਕਦਾ ਹੈ। ਵਿਸ਼ਵ ਪੱਧਰ ਉੱਤੇ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਵਧੇਰੇ ਹਨ। ਇਸ ਸੰਬੰਧੀ ਹੋਏ ਅਧਿਐਨਾਂ ਵਿਚ ਦਰਸਾਇਆ ਗਿਆ ਹੈ ਕਿ ਬੱਚਿਆਂ ਵਿੱਚ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਾਲਗਾਂ ਦੇ ਮੁਕਾਬਲੇ 4 ਗੁਣਾ ਵੱਧ ਹੈ। WHO ਦੇ ਅਨੁਸਾਰ ਬੱਚਿਆਂ ਵਿਚ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ, ਡੇਂਗੂ ਮੌਤ ਦੇ ਕੁੱਲ ਕੇਸਾਂ ਦਾ ਲਗਭਗ 5 ਪ੍ਰਤੀਸ਼ਤ ਹੈ। ਹਾਲਾਂਕਿ ਜੇਕਰ ਸਹੀ ਸਮੇਂ ‘ਤੇ ਇਲਾਜ ਮੁਹੱਈਆ ਕਰਵਾਇਆ ਜਾਵੇ ਤਾਂ ਇਸ ਨੂੰ 1 ਫੀਸਦੀ ਤੱਕ ਹੇਠਾਂ ਲਿਆਂਦਾ ਜਾ ਸਕਦਾ ਹਨ।

ਬੱਚਿਆਂ ਵਿਚ ਡੇਂਗੂ ਦੇ ਲੱਛਣ

ਤੇਜ਼ ਬੁਖਾਰ, ਉਲਟੀ ਆਉਣਾ, ਦਸਤ ਲੱਗਣਾ, ਸਰੀਰ ਵਿਚ ਦਰਦ, ਸਰੀਰ ਉੱਤੇ ਧੱਫੜ ਹੋਣਾ ਆਦਿ ਬੱਚਿਆਂ ਵਿਚ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦਿਖਾਈ ਦੇਣ ਉਪਰੰਤ ਤਰੁੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਥੋੜੀ ਜਿਹੀ ਅਣਗਹਿਲੀ ਤੁਹਾਡੇ ਬੱਚੇ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਬੱਚਿਆਂ ਲਈ ਕਿਉਂ ਹੈ ਵਧੇਰੇ ਖਤਰਨਾਕ
MCD ਦਿੱਲੀ ਦੇ ਨੋਡਲ ਅਫਸਰ ਦੇ ਪਦ ਤੋਂ ਸੇਵਾਮੁਕਤ ਹੋਏ ਡਾਕਟਰ ਸਤਪਾਲ ਦੇ ਅਨੁਸਾਰ ਬੱਚਿਆਂ ਵਿਚ ਵਿਚ ਡੇਂਗੂ ਦਾ ਵਧੇਰੇ ਖਤਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਜ਼ਿਆਦਾਤਰ ਮੌਤਾਂ ਡੇਂਗੂ ਸਦਮਾ ਸਿੰਡਰੋਮ ਕਾਰਨ ਹੁੰਦੀਆਂ ਹਨ। ਸਦਮੇ ਕਾਰਨ ਬੱਚਿਆਂ ਵਿੱਚ ਅੰਗ ਫੇਲ੍ਹ ਹੋਣ ਦੀ ਸੰਭਾਵਨਾ ਵਧਾ ਜਾਂਦੀ ਹੈ। ਇਸਦੇ ਇਲਾਵਾ ਡੇਂਗੂ ਹੈਮੋਰੈਜਿਕ ਸਿੰਡਰੋਮ ਬਜ਼ੁਰਗਾਂ ਲਈ ਵੀ ਘਾਤਕ ਹੁੰਦਾ ਹੈ। ਬੱਚਿਆਂ ਵਿਚ ਡੇਂਗੂ ਦੇ ਵਧੇਰੇ ਨੁਕਸਾਨ ਹੋਣ ਦੇ ਕਈ ਕਾਰਨ ਹਨ, ਜੋ ਕਿ ਹੇਠਾਂ ਦਿੱਤੇ ਗਏ ਹਨ।

ਘੱਟ ਪ੍ਰਤੀਰੋਧਕ ਸ਼ਕਤੀ

ਬੱਚਿਆ ਦਾ ਇਮਿਊਨ ਸਿਸਟਮ ਵੱਡਿਆਂ ਦੇ ਮੁਕਾਬਲੇ ਕਮਜ਼ੋਰ ਹੁੰਦਾ ਹੈ। ਇਸ ਕਰਕੇ ਡੇਂਗੂ ਉਨ੍ਹਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। ਸਰੀਰ ਦੀ ਕਮਜ਼ੋਰੀ ਕਾਰਨ ਉਹ ਡੇਂਗੂ ਜਿਹੀ ਗੰਭੀਰ ਬਿਮਾਰੀ ਨੂੰ ਸਹਿਣ ਕਰਨ ਤੋਂ ਅਸਮਰੱਥ ਹੁੰਦੇ ਹਨ।

ਡੇਂਗੂ ਦਾ ਪਤਾ ਲੱਗਣ ਵਿਚ ਦੇਰੀ

ਡੇਂਗੂ ਦਾ ਪ੍ਰਮੁੱਖ ਲੱਛਣ ਬੁਖਾਰ ਹੈ। ਕਈ ਵਾਰ ਬੱਚਿਆਂ ਵਿਚ ਸਮੇਂ ਸਿਰ ਡੇਂਗੂ ਦਾ ਪਤਾ ਨਹੀਂ ਲੱਗ ਪਾਉਂਦਾ। ਜਿਸ ਕਾਰਨ ਡੇਂਗੂ ਉਨ੍ਹਾਂ ਨੂੰ ਹੋਰ ਵੱਧ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ। ਦੇਰੀ ਨਾਲ ਪਤਾ ਲੱਗਣ ਕਾਰਨ ਉਹ ਵਧੇਰੇ ਬਿਮਾਰ ਹੋ ਜਾਂਦੇ ਹਨ।

ਮੱਛਰਾਂ ਦਾ ਵਧੇਰੇ ਕੱਟਣਾ

ਛੋਟੇ ਬੱਚੇ ਮੱਛਰਾਂ ਪ੍ਰਤੀ ਸੁਚੇਤ ਨਹੀਂ ਹੁੰਦੇ। ਜਿਸ ਕਾਰਨ ਉਨ੍ਹਾਂ ਨੂੰ ਮੱਛਰ ਵਧੇਰੇ ਕੱਟਦੇ ਹਨ। ਮੱਛਰਾਂ ਦੇ ਵਧੇਰੇ ਕੱਟਣ ਨਾਲ ਬੱਚਿਆਂ ਨੂੰ ਡੇਂਗੂ ਹੋਣ ਆਸਾਰ ਵੀ ਵਧ ਜਾਂਦੇ ਹਨ।

ਜਾਂਚ ਵਿਚ ਦੇਰੀ

ਕਈ ਵਾਰ ਘਰਦੇ ਬੱਚਿਆਂ ਵਿਚ ਡੇਂਗੂ ਦੇ ਲੱਛਣਾਂ ਨੂੰ ਪਹਿਚਾਣ ਨਹੀਂ ਪਾਉਂਦੇ। ਉਹ ਬੱਚੇ ਨੂੰ ਹੋਣ ਵਾਲੇ ਬੁਖਾਰ ਨੂੰ ਆਮ ਬੁਖਾਰ ਸਮਝ ਕੇ ਦਿਵਾਈ ਦਵਾਉਂਦੇ ਰਹਿੰਦੇ ਹਨ। ਡੇਂਗੂ ਟੈਸਟ ਵਿਚ ਹੋਈ ਦੇਰੀ ਵੀ ਬੱਚੇ ਲਈ ਮੌਤ ਦਾ ਕਾਰਨ ਬਣ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Advertisement
for smartphones
and tablets

ਵੀਡੀਓਜ਼

Ishq connects Mahi with books, Mahi reads all Comments ਇਸ਼ਕ ਨੇ ਮਾਹੀ ਨੂੰ ਕਿਤਾਬਾਂ ਨਾਲ ਜੋੜ ਦਿੱਤਾ , ਮਾਹੀ ਪੜ੍ਹਦੀ ਹੈ ਸਾਰੇ CommentsDeep loves are never fulfilled: Mahi Sharma ਡੂੰਘੀਆਂ ਮੁਹੱਬਤਾਂ ਕਦੇ ਪੂਰੀਆਂ ਨਹੀਂ ਹੁੰਦੀਆਂ : ਮਾਹੀ ਸ਼ਰਮਾHow difficult would it be for an actor to ask for money? Mahi Sharmaਅਦਾਕਾਰ ਲਈ ਪੈਸੇ ਮੰਗਣਾ ਕਿੰਨਾ ਔਖਾ ਹੁੰਦਾ ? ਮਾਹੀ ਸ਼ਰਮਾSunanda rocked Cannes in a Punjabi suit ਪੰਜਾਬੀ ਸੂਟ 'ਚ ਸੁਨੰਦਾ ਨੇ ਪਾਈ Cannes ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Embed widget