Earbuds side effects: ਸਾਵਧਾਨ! ਤੁਸੀਂ ਵੀ ਦਿਨ ਭਰ ਲਾਈ ਰੱਖਦੇ ਹੋ ਈਅਰਬਡਸ? ਭਿਆਨਕ ਸਿੱਟਿਆਂ ਲਈ ਹੋ ਜਾਓ ਤਿਆਰ...
ਇਸ ਲਈ ਅੱਜ ਦੇ ਸਮੇਂ ਵਿੱਚ ਤੁਸੀਂ ਆਮ ਹੀ ਲੋਕਾਂ ਨੂੰ ਈਅਰਬਡਸ ਲਾਈ ਵੇਖ ਸਕਦੇ ਹੋ। ਜ਼ਿਆਦਾਤਰ ਲੋਕ ਵਰਕਆਊਟ, ਯਾਤਰਾ ਜਾਂ ਵੀਡੀਓ ਸ਼ੂਟ ਕਰਦੇ ਸਮੇਂ ਈਅਰਬਡਸ ਦੀ ਵਰਤੋਂ ਕਰਦੇ ਹਨ।
Earbuds side effects: ਮੋਬਾਈਲ ਫੋਨ ਹੁਣ ਹਰ ਕਿਸੇ ਦੇ ਹੱਥ ਵਿੱਚ ਹੈ। ਇਸ ਲਈ ਮੋਬਾਈਲ ਫੋਨ 'ਤੇ ਗੱਲਬਾਤ ਕਰਨ, ਮਿਊਜ਼ਿਕ ਸੁਣਨ ਜਾਂ ਕੋਈ ਹੋਰ ਵੀਡੀਓ ਆਦਿ ਵੇਖਣ ਲਈ ਈਅਰਬਡਸ ਵਰਤਣ ਦਾ ਰੁਝਾਨ ਵਧ ਗਿਆ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਤੁਸੀਂ ਆਮ ਹੀ ਲੋਕਾਂ ਨੂੰ ਈਅਰਬਡਸ ਲਾਈ ਵੇਖ ਸਕਦੇ ਹੋ। ਜ਼ਿਆਦਾਤਰ ਲੋਕ ਵਰਕਆਊਟ, ਯਾਤਰਾ ਜਾਂ ਵੀਡੀਓ ਸ਼ੂਟ ਕਰਦੇ ਸਮੇਂ ਈਅਰਬਡਸ ਦੀ ਵਰਤੋਂ ਕਰਦੇ ਹਨ।
ਵੈਸੇ ਤਾਂ ਈਅਰਬਡਸ ਦੀ ਵਰਤੋਂ ਆਮ ਰੁਟੀਨ ਵਿੱਚ ਕੀਤੀ ਜਾਂਦੀ ਹੈ। ਕਈ ਈਅਰਬਡਸ 'ਚ ਸ਼ੋਰ ਕੈਂਸਲੇਸ਼ਨ ਦਾ ਵਿਕਲਪ ਵੀ ਹੁੰਦਾ ਹੈ, ਜਿਸ ਕਾਰਨ ਤੁਹਾਨੂੰ ਬਾਹਰੀ ਰੌਲੇ-ਰੱਪੇ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਈਅਰਬਡਸ ਨਾਲ ਗਾਣੇ ਸੁਣਨਾ ਬਹੁਤ ਮਜ਼ੇਦਾਰ ਹੁੰਦਾ ਹੈ ਪਰ ਕੀ ਤੁਸੀਂ ਇਸ ਦੇ ਨੁਕਸਾਨ ਬਾਰੇ ਜਾਣਦੇ ਹੋ। ਜੀ ਹਾਂ, Earbuds ਦੇ ਤੁਹਾਡੀ ਸਿਹਤ ‘ਤੇ ਬਹੁਤ ਸਾਰੇ ਬੁਰੇ ਪ੍ਰਭਾਵ ਹਨ। ਆਓ ਜਾਣਦੇ ਹਾਂ ਇਸ ਦੇ ਮਾੜੇ ਪ੍ਰਭਾਵਾਂ ਬਾਰੇ...
1. ਬੋਲਾਪਨ:
ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਕਰਨ ਨਾਲ ਤੁਸੀਂ ਬੋਲੇਪਣ ਦਾ ਸ਼ਿਕਾਰ ਵੀ ਹੋ ਸਕਦੇ ਹੋ। ਦਰਅਸਲ, ਏਅਰ ਫੋਨ ਨੂੰ ਜ਼ਿਆਦਾ ਦੇਰ ਤੱਕ ਲਾਈ ਰੱਖਣ ਨਾਲ ਕੰਨਾਂ ਦੀਆਂ ਨਸਾਂ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਨਸਾਂ ਦੀ ਸੋਜ ਦੀ ਸਮੱਸਿਆ ਵਧ ਜਾਂਦੀ ਹੈ। ਵਾਈਬ੍ਰੇਸ਼ਨ ਕਾਰਨ ਸੁਣਨ ਵਾਲੇ ਸੈਲ ਸੰਵੇਦਨਸ਼ੀਲ ਹੋ ਜਾਂਦੇ ਹਨ, ਜਿਸ ਕਾਰਨ ਤੁਸੀਂ ਬੋਲ਼ੇ ਵੀ ਹੋ ਸਕਦੇ ਹੋ। ਇੱਕ ਅਧਿਐਨ ਮੁਤਾਬਕ ਕੰਨਾਂ ਦੀ ਸੁਣਨ ਦੀ ਸਮਰੱਥਾ ਸਿਰਫ 90 ਡੈਸੀਬਲ ਹੁੰਦੀ ਹੈ, ਜੋ ਲਗਾਤਾਰ ਗੀਤ ਸੁਣਨ ਨਾਲ ਸਮੇਂ ਦੇ ਨਾਲ 40-50 ਡੈਸੀਬਲ ਤੱਕ ਘੱਟ ਜਾਂਦੀ ਹੈ, ਜਿਸ ਕਾਰਨ ਵਿਅਕਤੀ ਨੂੰ ਦੂਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।
2. ਲਾਗ:
ਜਦੋਂ ਅਸੀਂ ਲੰਬੇ ਸਮੇਂ ਤੱਕ ਈਅਰਫੋਨ ਲਾਈ ਰੱਖਦੇ ਹਾਂ, ਤਾਂ ਉਨ੍ਹਾਂ ਦੇ ਬਲੌਬ ਵਿੱਚ ਕੰਨਾਂ ਦੀ ਮੈਲ ਤੇ ਹੋਰ ਗੰਦਗੀ ਇਕੱਠੀ ਹੋ ਜਾਂਦੀ ਹੈ। ਲੰਬੇ ਸਮੇਂ ਤੱਕ ਬਿਨਾਂ ਸਫਾਈ ਕੀਤੇ ਈਅਰ ਫੋਨ ਦੀ ਵਰਤੋਂ ਕਰਨ ਨਾਲ ਕੰਨਾਂ ਦੇ ਅੰਦਰ ਫੰਗਲ ਤੇ ਬੈਕਟੀਰੀਆ ਦੀ ਲਾਗ ਹੋ ਸਕਦੀ ਹੈ। ਇਸ ਦੇ ਨਾਲ ਹੀ ਕਈ ਵਾਰ ਅਸੀਂ ਈਅਰਫੋਨ ਸ਼ੇਅਰ ਵੀ ਕਰਦੇ ਹਾਂ, ਜਿਸ ਕਾਰਨ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ।
3. ਸਿਰ ਦਰਦ:
ਈਅਰ ਫੋਨ 'ਚੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਕਾਰਨ ਵਿਅਕਤੀ ਦੇ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਉਸ ਨੂੰ ਸਿਰਦਰਦ ਜਾਂ ਨੀਂਦ ਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਲੰਬੇ ਸਮੇਂ ਤੱਕ ਉੱਚੀ ਆਵਾਜ਼ ਵਿੱਚ ਗਾਣੇ ਸੁਣਨ ਨਾਲ ਤੁਹਾਡੇ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
4. ਦਿਮਾਗ ਨੂੰ ਨੁਕਸਾਨ:
ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਕਰਨ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਈਅਰ ਫੋਨ ਜਾਂ ਹੈੱਡਫੋਨ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਸਾਡੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਇਸ ਤੋਂ ਇਲਾਵਾ ਉੱਚੀ ਆਵਾਜ਼ 'ਚ ਸੰਗੀਤ ਕਾਰਨ ਦਿਮਾਗ ਦੇ ਸੈੱਲਾਂ ਦੀ ਉਪਰਲੀ ਪਰਤ ਨਸ਼ਟ ਹੋ ਜਾਂਦੀ ਹੈ, ਜਿਸ ਕਾਰਨ ਕੰਨ ਤੇ ਦਿਮਾਗ ਦਾ ਸੰਪਰਕ ਕਮਜ਼ੋਰ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )