ਪੜਚੋਲ ਕਰੋ

ਐਵੇਂ ਨਾ ਜਾਣੋ ਕਿੱਕਰ ਦੇ ਦਰੱਖਤ ਨੂੰ, ਫਾਇਦੇ ਉੱਡਾ ਦੇਣਗੇ ਹੋਸ਼..

ਕਿੱਕਰ ਦੀ ਦਾਤਣ ਤੁਸੀਂ ਅਕਸਰ ਕੀਤੀ ਹੋਵੇਗੀ। ਇਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸੰਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ਕਿੱਕਰ ਕਫ਼ ਅਤੇ ਪਿੱਤ ਦਾ ਨਾਸ਼ ਕਰਦੀ ਹੈ।

ਚੰਡੀਗੜ੍ਹ: ਕਿੱਕਰ ਦੀ ਦਾਤਣ ਤੁਸੀਂ ਅਕਸਰ ਕੀਤੀ ਹੋਵੇਗੀ। ਇਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸੰਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ਕਿੱਕਰ ਕਫ਼ ਅਤੇ ਪਿੱਤ ਦਾ ਨਾਸ਼ ਕਰਦੀ ਹੈ। ਇਸ ਦੀ ਗੂੰਦ ਪਿੱਤ ਅਤੇ ਵੱਤ ਖ਼ਤਮ ਕਰਦੀ ਹੈ। ਇਸ ਤੋਂ ਇਲਾਵਾ ਇਹ ਜਲਨ ਨੂੰ ਦੂਰ ਕਰਨ ਵਾਲਾ, ਜ਼ਖਮ ਭਰਨ ਵਾਲਾ ਅਤੇ ਖ਼ੂਨ ਦੀ ਸਫ਼ਾਈ ਕਰਦਾ ਹੈ। ਗੱਲ ਕੀ ਇਸ ਦੀਆਂ ਪੱਤੀਆਂ, ਗੂੰਦ ਅਤੇ ਛਿੱਲ ਸਭ ਕੰਮ ਦੀਆਂ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਹੋਰ ਕੀ ਲਾਭ ਹਨ।

1. ਡਾਇਰੀਏ 'ਚ ਆਰਾਮ

ਕਿੱਕਰ ਦੇ ਵੱਖ-ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਦੀਆਂ ਤਾਜ਼ੀਆਂ ਪੱਤੀਆਂ ਨੂੰ ਸਫ਼ੇਦ ਅਤੇ ਕਾਲੇ ਜ਼ੀਰੇ ਨਾਲ ਪੀਸ ਕੇ ਦਿਨ 'ਚ ਤਿੰਨ ਵਾਰ ਇਸ ਦੀ 12 ਗਰਾਮ ਮਾਤਰਾ ਖਾਣ ਨਾਲ ਡਾਇਰੀਆ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਨਾਲ ਬਣਿਆ ਕਾੜ੍ਹਾ ਦਿਨ 'ਚ 3 ਵਾਰ ਪੀਣ ਨਾਲ ਫ਼ਾਇਦਾ ਮਿਲਦਾ ਹੈ।

2. ਦੰਦਾਂ ਦੀ ਸਮੱਸਿਆ ਕਰੇ ਦੂਰ
ਰੋਜ਼ਾਨਾ ਕਿੱਕਰ ਭਾਵ ਬਬੂਲ ਦੀ ਛਿੱਲ ਨੂੰ ਦਾਤਣ ਬਣਾ ਕੇ ਚਿੱਥਣ ਨਾਲ ਲਾਭ ਮਿਲਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਸੜਨ ਅਤੇ ਦੰਦਾਂ 'ਚੋਂ ਖ਼ੂਨ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਦੰਦਾਂ ਦੀ ਸਫ਼ਾਈ ਲਈ 60 ਗਰਾਮ ਬਬੂਲ ਦਾ ਕੋਲ਼ਾ, 24 ਗਰਾਮ ਰੋਸਟ ਕੀਤੀ ਫਟਕੜੀ ਅਤੇ 12 ਗਰਾਮ ਕਾਲਾ ਨਮਕ ਮਿਲਾ ਕੇ ਮੰਜਨ ਕਰੋ।

3. ਐਗਜ਼ਿਮਾ

25 ਗਰਾਮ ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ 'ਚ ਉਬਾਲ ਕੇ ਐਗਜ਼ਿਮਾ ਵਾਲੇ ਹਿੱਸੇ ਨੂੰ ਭਾਫ਼ ਨਾਲ ਸੇਕ ਦਿਓ। ਸੇਕ ਤੋਂ ਬਾਅਦ ਉਸ ਹਿੱਸੇ 'ਤੇ ਘਿਉ ਲੱਗਾ ਲਓ। ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ਿਮਾ ਤੋਂ ਪੀੜਤ ਚਮੜੀ 'ਤੇ ਲਗਾਉਣ ਨਾਲ ਵੀ ਲਾਭ ਮਿਲਦਾ ਹੈ।

4. ਟਾਂਸਿਲ

ਕਿੱਕਰ ਦੀ ਛਿੱਲ ਦੇ ਗਰਮ ਕਾੜ੍ਹੇ 'ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਟਾਂਸਿਲ ਤੁਰੰਤ ਠੀਕ ਹੁੰਦਾ ਹੈ।

5. ਕੰਜ਼ਕਟੀਵਾਇਟਿਸ

ਰਾਤ ਨੂੰ ਸੌਣ ਤੋਂ ਪਹਿਲਾਂ ਕੰਜ਼ਕਟੀਵਾਇਟਿਸ ਵਾਲੀਆਂ ਅੱਖਾਂ 'ਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਅਤੇ ਇਸ ਨੂੰ ਕਿਸੇ ਸਾਫ਼ ਕੱਪੜੇ ਨਾਲ ਬੰਨ੍ਹ ਦਿਓ। ਅਗਲੇ ਦਿਨ ਅੱਖਾਂ 'ਚੋਂ ਲਾਲਗੀ ਅਤੇ ਦਰਦ ਦੂਰ ਹੋ ਜਾਏਗਾ।

6. ਅੱਖਾਂ 'ਚੋਂ ਪਾਣੀ ਆਉਣਾ

250 ਗਰਾਮ ਬਬੂਲ ਦੀਆਂ ਪੱਤੀਆਂ ਨੂੰ ਪਾਣੀ 'ਚ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਇੱਕ ਚੌਥਾਈ ਨਾ ਰਹਿ ਜਾਏ। ਫਿਰ ਇਸ ਪਾਣੀ 'ਚ ਹੋਰ ਸਾਫ਼ ਪਾਣੀ ਮਿਲਾ ਕੇ ਕਿਸੇ ਬੋਤਲ 'ਚ ਭਰ ਕੇ ਰੱਖ ਲਓ। ਰੋਜ਼ ਸਵੇਰੇ-ਸ਼ਾਮ ਇਸ ਪਾਣੀ ਨਾਲ ਅੱਖਾਂ ਦੀਆਂ ਪਲਕਾਂ ਧੋਵੋ ਅਤੇ ਫ਼ਰਕ ਦੇਖੋ।

7. ਲਿਊਕੋਰੀਆ 'ਚ ਦੇਵੇ ਲਾਭ

ਔਰਤਾਂ ਨੂੰ ਆਮ ਤੌਰ 'ਤੇ ਲਿਊਕੋਰੀਆ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਇਲਾਜ ਲਈ ਕਿੱਕਰ ਦੀ ਛਿੱਲ ਦਾ ਕਾੜ੍ਹਾ ਬਣਾ ਕੇ ਪੀਓ।

8. ਖਾਂਸੀ 'ਚ ਲਾਭਦਾਇਕ

ਕਿੱਕਰ ਦੀਆਂ ਮੁਲਾਇਮ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਦਿਨ 'ਚ ਤਿੰਨ ਵਾਰ ਪੀਣ ਨਾਲ ਖਾਂਸੀ ਅਤੇ ਛਾਤੀ ਦਾ ਦਰਦ ਠੀਕ ਹੁੰਦਾ ਹੈ। ਚਾਹੋ ਤਾਂ ਇਸ ਦੀ ਗੂੰਦ ਨੂੰ ਮੂੰਹ 'ਚ ਰੱਖ ਕੇ ਚੂਸ ਵੀ ਸਕਦੇ ਹੋ।

9. ਸੱਟ ਜਾਂ ਸੜਨ 'ਤੇ ਵੀ ਲਾਭਦਾਇਕ

ਬਬੂਲ ਦੀਆਂ ਪੱਤੀਆਂ ਨੂੰ ਜ਼ਖਮ 'ਤੇ ਜਾਂ ਸੜੀ ਥਾਂ 'ਤੇ ਲਗਾਉਣ ਲਈ ਵਰਤਿਆ ਜਾਂਦਾ ਹੈ। ਇਹ ਦਾਗ਼ ਲੱਗਣ ਤੋਂ ਰੋਕਦਾ ਹੈ। ਇਸ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਹਿੱਸਾ ਸੜ ਜਾਏ ਤਾਂ ਉਸ ਥਾਂ 'ਤੇ ਬਬੂਲ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ। ਆਰਾਮ ਮਿਲੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Embed widget