Benefits of butter: ਭੱਜ-ਦੌੜ ਦੀ ਜ਼ਿੰਦਗੀ 'ਚ ਭੁੱਲ ਗਏ ਮੱਖਣ ਬਣਾਉਣਾ! ਹੈਰਾਨ ਕਰ ਦੇਣਗੇ ਚਿੱਟੇ ਮੱਖਣ ਦੇ ਫਾਇਦੇ
Health News: ਇਸ ਦਾ ਕਾਰਨ ਇਹ ਹੈ ਕਿ ਮੱਖਣ ਬਣਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ ਤੇ ਸ਼ਹਿਰਾਂ ਵਿੱਚ ਭੱਜ-ਦੌੜ ਦੀ ਜ਼ਿੰਦਗੀ ਵਿੱਚ ਸਮਾਂ ਹੀ ਨਹੀਂ ਮਿਲਦਾ।
Benefits of white butter: ਪੁਰਾਣੇ ਸਮਿਆਂ ਵਿੱਚ ਕਿਹਾ ਜਾਂਦਾ ਸੀ ਕਿ ਮਾਂ ਨੇ ਆਪਣਾ ਪੁੱਤ ਦੁੱਧ-ਮੱਖਣ ਨਾਲ ਪਾਲਿਆ ਹੈ। ਬੇਸ਼ੱਕ ਦੁੱਧ ਤਾਂ ਅੱਜ ਵੀ ਤਕਰੀਬਨ ਹਰ ਪੰਜਾਬੀ ਦੀ ਡਾਇਟ ਵਿੱਚ ਸ਼ਾਮਲ ਹਨ ਪਰ ਮੱਖਣ ਲੋਪ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੱਖਣ ਬਣਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ ਤੇ ਸ਼ਹਿਰਾਂ ਵਿੱਚ ਭੱਜ-ਦੌੜ ਦੀ ਜ਼ਿੰਦਗੀ ਵਿੱਚ ਸਮਾਂ ਹੀ ਨਹੀਂ ਮਿਲਦਾ। ਖੈਰ ਅੱਜ ਅਸੀਂ ਤੁਹਾਨੂੰ ਚਿੱਟੇ ਮੱਖਣ ਦੇ ਅਜਿਹੇ ਫਾਇਦੇ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਦਰਅਸਲ ਸਫੈਦ ਮੱਖਣ ਖਾਣ ਨਾਲ ਨਾ ਸਿਰਫ ਸਰੀਰ ਤੋਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ, ਸਗੋਂ ਅੱਖਾਂ ਦੀ ਰੌਸ਼ਨੀ ਤੇ ਯਾਦਦਾਸ਼ਤ ਵੀ ਵਧਦੀ ਹੈ। ਪੀਲੇ ਮੱਖਣ ਦੇ ਮੁਕਾਬਲੇ ਚਿੱਟਾ ਮੱਖਣ ਆਸਾਨੀ ਨਾਲ ਪਚ ਜਾਂਦਾ ਹੈ।
ਹਾਲਾਂਕਿ ਬਾਜ਼ਾਰ 'ਚ ਕਈ ਬ੍ਰਾਂਡੇਡ ਪੈਕ (Branded Pack) ਕੀਤੇ ਮੱਖਣ ਉਪਲਬਧ ਹਨ ਪਰ ਬਾਜ਼ਾਰ 'ਚ ਮਿਲਣ ਵਾਲੇ ਮੱਖਣ 'ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਘਰ 'ਚ ਬਣੇ ਸਫੇਦ ਮੱਖਣ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਸਫੇਦ ਮੱਖਣ ਦੇ ਫਾਇਦੇ ਤੇ ਇਸ ਨੂੰ ਬਣਾਉਣ ਦਾ ਤਰੀਕਾ ਦੱਸ ਰਹੇ ਹਾਂ।
ਚਿੱਟੇ ਮੱਖਣ ਦੇ ਫਾਇਦੇ
1. ਸਫੇਦ ਮੱਖਣ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਮੱਖਣ ਵਿੱਚ ਆਇਓਡੀਨ ਥਾਇਰਾਇਡ (Iodine Thyroid) ਹੁੰਦਾ ਹੈ ਜੋ ਗਲੈਂਡਜ਼ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।
2. ਸਫੇਦ ਮੱਖਣ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਤੇ ਕੋਲੈਸਟ੍ਰੋਲ (Cholesterol) ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ। ਸਫੇਦ ਮੱਖਣ ਵਿੱਚ ਮੌਜੂਦ ਵਿਟਾਮਿਨ ਤੇ ਸੇਲੇਨਿਅਮ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।
3. ਕਮਜ਼ੋਰ ਦਿਲ ਨੂੰ ਮਜ਼ਬੂਤ ਕਰਨ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚਿੱਟਾ ਮੱਖਣ ਜ਼ਰੂਰ ਪਿਲਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬੱਚਾ ਸਿਹਤਮੰਦ ਰਹੇਗਾਅਤੇ ਉਸ ਦੀ ਨਜ਼ਰ ਵੀ ਤੇਜ਼ ਹੋਵੇਗੀ।
4. ਹੱਡੀਆਂ ਨੂੰ ਮਜ਼ਬੂਤਰੱਖਣ ਦੇ ਨਾਲ-ਨਾਲ ਸਫੇਦ ਮੱਖਣ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ 'ਚ ਵੀ ਰਾਹਤ ਮਿਲਦੀ ਹੈ। ਸਫੇਦ ਮੱਖਣ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
5. ਰੋਜ਼ਾਨਾ ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
6. ਵਜ਼ਨ ਘਟਾਉਣ ਲਈ ਸਫੇਦ ਮੱਖਣ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਫੇਦ ਮੱਖਣ ਵਿੱਚ ਟਰਾਂਸ ਫੈਟ ਮੌਜੂਦ ਹੁੰਦਾ ਹੈ, ਜਿਸ ਦੀ ਮਦਦ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।
ਚਿੱਟਾ ਮੱਖਣ ਕਿਵੇਂ ਬਣਾਉਣਾ
ਘਰ 'ਚ ਸਫੈਦ ਮੱਖਣ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ 'ਚ ਦੁੱਧ ਦੀ ਕਰੀਮ ਕੱਢ ਲਓ। ਇਸ ਤੋਂ ਬਾਅਦ ਇਸ ਨੂੰ ਡੂੰਘੇ ਬਾਊਲ 'ਚ ਪਾਓ ਤੇ ਇਸ ਨੂੰ ਕੜਛੀ ਦੀ ਮਦਦ ਨਾਲ ਕੁਝ ਦੇਰ ਤਕ ਜ਼ੋਰ ਨਾਲ ਘੁਮਾਓ। ਅਜਿਹਾ ਕਰਨ ਨਾਲ ਕਰੀਮ ਗਾੜ੍ਹੀ ਹੁੰਦੀ ਦਿਖਾਈ ਦੇਵੇਗੀ। ਕਰੀਮ ਨੂੰ ਲਗਾਤਾਰ ਘੁਮਾਉਣ ਨਾਲ ਮੱਖਣ ਦੁੱਧ ਵਿੱਚ ਪਾਣੀ ਤੋਂ ਵੱਖ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਇਸ ਸਫੈਦ ਮੱਖਣ ਨੂੰ ਇੱਕ ਵੱਖਰੇ ਬਾਊਲ 'ਚ ਕੱਢ ਲਓ ਤੇ ਜਿਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਖਾਓ।
Check out below Health Tools-
Calculate Your Body Mass Index ( BMI )