Benefits Of Self Hugging: ਇਨਸਾਨ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ, ਖੁਸ਼ੀ ਗ਼ਮੀ- ਜਾਂ ਐਕਸਾਈਟਮੈਂਟ ਵਿਚ ਉਸਨੂੰ ਆਪਣਿਆਂ ਦਾ ਸਾਥ ਚਾਹੀਦਾ ਹੁੰਦਾ ਹੈ। ਤਾਂ ਜੋ ਉਹ ਸਾਹਮਣੇ ਵਾਲੇ ਵਿਅਕਤੀ ਨਾਲ ਆਪਣੀਆਂ ਖੁਸ਼ੀਆਂ, ਤਕਲੀਫਾਂ ਅਤੇ ਚਾਅ ਸਾਂਝੇ ਕਰ ਸਕੇ, ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੂੰ ਉਹ ਜੱਫੀ ਪਾ ਕੇ ਆਪਣੀ ਸਾਰੀ ਗੱਲ ਦੱਸ ਸਕੇ। ਰਿਸਰਚ 'ਚ ਇਹ ਗੱਲ ਵੀ ਸਾਬਤ ਹੋਈ ਹੈ ਕਿ ਜੇਕਰ ਤੁਸੀਂ ਜਾਦੂ ਦੀ ਝੱਪੀ ਲੈਂਦੇ ਹੋ ਤਾਂ ਤੁਹਾਨੂੰ ਅਸਲ 'ਚ ਫਾਇਦਾ ਮਿਲਦਾ ਹੈ। ਤਣਾਅ ਦੂਰ ਹੁੰਦਾ ਹੈ, ਤੁਹਾਡਾ ਮੂਡ ਚੰਗਾ ਹੁੰਦਾ ਹੈ। ਇਕੱਲੇਪਣ ਦਾ ਅਹਿਸਾਸ ਘੱਟ ਹੁੰਦਾ ਹੈ।
ਪਰ ਜੇਕਰ ਤੁਹਾਡੇ ਨੇੜੇ ਤੁਹਾਡਾ ਕੋਈ ਸਾਥੀ ਨਾ ਹੋਵੇ, ਤਾਂ ਫਿਰ ਤੁਸੀਂ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ ਹੈ। ਇਸ ਦਾ ਜਵਾਬ ਬਹੁਤ ਸਰਲ ਹੈ। ਤੁਹਾਡੀ ਤੰਦਰੁਸਤੀ ਵਿੱਚ ਸਭ ਤੋਂ ਵੱਡੀ ਭੂਮਿਕਾ ਤੁਸੀਂ ਖੁਦ ਨਿਭਾਉਂਦੇ ਹੋ... ਜੇਕਰ ਤੁਸੀਂ ਇਕੱਲੇ ਹੋ.. ਖੁਸ਼ ਨਹੀਂ ਹੋ, ਇਕੱਲੇ ਮਹਿਸੂਸ ਕਰਦੇ ਹੋ.. ਤਾਂ ਤੁਸੀਂ ਆਪਣੇ ਆਪ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਕਰੋ। ਸੁਣਨ 'ਚ ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਅਜਿਹਾ ਕਰਨ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਸੈਲਫ ਹੱਗਿੰਗ ਦੇ ਬਹੁਤ ਸਾਰੇ ਫਾਇਦੇ ਹਨ। ਇਹ ਆਪਣੇ ਆਪ ਨੂੰ ਪਿਆਰ ਦੇਣ ਦਾ ਇੱਕ ਬਹੁਤ ਹੀ ਵਿਲੱਖਣ ਤਰੀਕਾ ਹੈ। ਆਓ ਜਾਣਦੇ ਹਾਂ ਸੈਲਫ ਹੱਗਿੰਗ ਦੇ ਕੀ ਫਾਇਦੇ ਹਨ।
- ਖ਼ੁਦ ਨੂੰ ਗਲੇ ਲਗਾ ਕੇ, ਤੁਹਾਨੂੰ ਆਪਣੀ ਤਾਕਤ ਮਹਿਸੂਸ ਹੁੰਦੀ ਹੈ। ਤਾਂ ਖ਼ੁਦ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਤੁਸੀਂ ਕਿਸੇ ਦਾ ਇੰਤਜ਼ਾਰ ਕਿਉਂ ਕਰਦੇ ਹੋ। 2011 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜੱਫੀ ਪਾਉਣ ਨਾਲ ਦਰਦ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।ਇਸ ਅਧਿਐਨ ਵਿੱਚ, ਖੋਜਕਰਤਾਵਾਂ ਨੇ 20 ਲੋਕਾਂ ਨੂੰ ਸੂਈ ਚੁਭਣ ਵਰਗੀ ਸੰਵੇਦਨਾ ਦੇਣ ਲਈ ਇੱਕ ਲੇਜ਼ਰ ਦੀ ਵਰਤੋਂ ਕੀਤੀ। ਜਦੋਂ ਇਹ ਲੋਕ ਕਿਸੇ ਨੂੰ ਜੱਫੀ ਪਾਉਣ ਵਾਂਗ ਆਪਣੀਆਂ ਬਾਹਾਂ ਨੂੰ ਕ੍ਰਾਸ ਕਰਕੇ ਆਪਣੇ ਆਪ ਨੂੰ ਫੜਦੇ ਸਨ, ਤਾਂ ਉਨ੍ਹਾਂ ਨੂੰ ਘੱਟ ਦਰਦ ਮਹਿਸੂਸ ਹੁੰਦਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜਦੋਂ ਕਿਤੇ ਵੀ ਦਰਦ ਹੁੰਦਾ ਹੈ, ਤੁਸੀਂ ਆਪਣੀਆਂ ਬਾਹਾਂ ਨੂੰ ਕ੍ਰਾਸ ਕਰ ਲੈਂਦੇ ਹੋ, ਤਾਂ ਤੁਹਾਡਾ ਦਿਮਾਗ ਉਲਝਣ ਵਿੱਚ ਪੈ ਜਾਂਦਾ ਹੈ ਕਿ ਦਰਦ ਕਿੱਥੇ ਹੈ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲਦੀ ਹੈ।
- ਜਦੋਂ ਤੁਸੀਂ ਮੁਸੀਬਤ ਵਿੱਚ ਜਾਂ ਤਣਾਅ ਵਿੱਚ ਹੁੰਦੇ ਹੋ, ਤਾਂ ਤੁਹਾਡੇ ਨੇੜੇ ਜਿਹੜਾ ਵੀ ਵਿਅਕਤੀ ਹੁੰਦਾ ਹੈ ਤੇ ਉਹ ਤੁਹਾਨੂੰ ਸਪੋਰਟ ਕਰਦਾ ਹੈ, ਤਾਂ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ।ਜਦੋਂ ਕੋਈ ਦੇਖਭਾਲ ਕਰਨ ਵਾਲਾ ਸਾਥੀ ਤੁਹਾਨੂੰ ਜੱਫੀ ਪਾਉਂਦਾ ਹੈ, ਤਾਂ ਤੁਸੀਂ ਆਰਾਮਦਾਇਕ ਅਤੇ ਘੱਟ ਇਕੱਲਾ ਮਹਿਸੂਸ ਕਰਦੇ ਹੋ। ਇਸੇ ਤਰ੍ਹਾਂ, ਆਪਣੇ ਆਪ ਨੂੰ ਜੱਫੀ ਪਾਉਣ ਨਾਲ ਵੀ ਆਰਾਮ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਸ ਲਈ ਜਦੋਂ ਤੁਸੀਂ ਕਦੇ ਪਰੇਸ਼ਾਨ ਹੁੰਦੇ ਹੋ ਅਤੇ ਕਿਸੇ ਨੂੰ ਗਲੇ ਨਹੀਂ ਲਗਾ ਸਕਦੇ ਹੋ, ਤਾਂ ਤੁਸੀਂ ਇਸ ਵਿਕਲਪ ਨੂੰ ਅਜ਼ਮਾ ਸਕਦੇ ਹੋ।
- ਕਿਸੇ ਦਿਨ ਤੁਸੀਂ ਕੰਮ ਕਰਕੇ ਬਹੁਤ ਥੱਕ ਜਾਂਦੇ ਹੋ ਜਾਂ ਉਦਾਸ ਹੋ ਜਾਂਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਗਲੇ ਲਗਾ ਲੈਣਾ ਚਾਹੀਦਾ ਹੈ। ਇਸ ਨਾਲ ਤੁਸੀਂ ਆਰਾਮ ਮਹਿਸੂਸ ਕਰ ਸਕਦੇ ਹੋ, ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਦੇ ਪੱਧਰ ਨੂੰ ਘਟਾਉਂਦਾ ਹੈ।
- ਖੋਜਕਰਤਾਵਾਂ ਦਾ ਮੰਨਣਾ ਹੈ ਕਿ ਆਪਣੇ ਆਪ ਨੂੰ ਜੱਫੀ ਪਾਉਣ ਨਾਲ, ਆਪਣੇ ਆਪ ਨੂੰ ਪਿਆਰ ਕਰਨ ਨਾਲ ਆਪਣੇ ਆਪ ਲਈ ਪਿਆਰ ਦੀ ਭਾਵਨਾ ਵੱਧਦੀ ਹੈ। ਤੁਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਸਵੀਕਾਰ ਕਰਦੇ ਹੋ ਜਿਵੇਂ ਤੁਸੀਂ ਹੋ। ਗਲਤੀਆਂ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਸ਼ਾਂਤ ਕਰਨਾ ਆਸਾਨ ਹੋ ਜਾਂਦਾ ਹੈ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ।
ਇਹ ਵੀ ਪੜ੍ਹੋ: Basi Roti Benefits: ਜੇਕਰ ਬਲੱਡ ਪ੍ਰੈਸ਼ਰ ਕਰਨਾ ਚਾਹੁੰਦੇ ਹੋ ਕੰਟਰੋਲ, ਤਾਂ ਕਰੋ ਇਹ ਕੰਮ, ਨਹੀਂ ਜਾਣਾ ਪਵੇਗਾ ਡਾਕਟਰ ਕੋਲ
Check out below Health Tools-
Calculate Your Body Mass Index ( BMI )
Calculate The Age Through Age Calculator