sugarcane juice :ਗਰਮੀਆਂ ਵਿੱਚ ਮਿਲਣ ਵਾਲੇ ਗੰਨੇ ਦਾ ਰਸ ਦੇ ਇਹ ਹਨ ਗਜ਼ਬ ਦੇ ਫਾਇਦੇ
Health - ਸਰੀਰ ਨੂੰ ਹਾਈਡਰੇਟ ਰੱਖਣ ਅਤੇ ਤੁਰੰਤ ਊਰਜਾ ਦੇਣ ਲਈ ਗੰਨੇ ਦਾ ਜੂਸ ਚੰਗਾ ਹੈ। ਇਹ ਬਹੁਤ ਘੱਟ ਸਮੇਂ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰਦਾ ਹੈ। ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ।
ਗੰਨੇ ਦਾ ਰਸ ਗਰਮੀਆਂ ਵਿੱਚ ਆਮ ਮਿਲਦਾ ਹੈ, ਇਹ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਵੀ ਹੈ। ਬਾਜ਼ਾਰੂ ਕੋਲਜ ਜਰਿੰਕ ਨਾਲੋਂ ਸਾਨੂੰ ਇਹ ਜੂਸ ਪੀਣਾ ਚਾਹੀਦਾ ਹੈ। ਇਹ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਜਿਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ। ਗੰਨੇ ਦਾ ਰਸ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਜ਼ਿੰਕ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਗੰਨੇ ਦਾ ਰਸ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ।
sugarcane juice - ਸਰੀਰ ਨੂੰ ਹਾਈਡਰੇਟ ਰੱਖਣ ਅਤੇ ਤੁਰੰਤ ਊਰਜਾ ਦੇਣ ਲਈ ਗੰਨੇ ਦਾ ਜੂਸ ਚੰਗਾ ਹੈ। ਇਹ ਬਹੁਤ ਘੱਟ ਸਮੇਂ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰਦਾ ਹੈ। ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ। ਗੰਨੇ ਦਾ ਰਸ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਜੂਸ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
ਆਯੁਰਵੇਦ ਅਨੁਸਾਰ ਗੰਨਾ ਪੀਲੀਆ ਦਾ ਸਭ ਤੋਂ ਵਧੀਆ ਇਲਾਜ ਹੈ। ਇਹ ਤੁਹਾਡੇ ਲਿਵਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਗੰਨੇ ਦੇ ਰਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਲਿਵਰ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦੇ ਹਨ। ਇਹ ਬਿਲੀਰੂਬਿਨ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਪੀਲੀਆ ਉਦੋਂ ਹੁੰਦਾ ਹੈ ਜਦੋਂ ਸਰੀਰ ਪ੍ਰੋਟੀਨ ਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਹੈ ਤੇ ਤੁਹਾਡੇ ਖੂਨ ਵਿੱਚ ਬਿਲੀਰੂਬਿਨ ਨੂੰ ਵਧਾਉਂਦਾ ਹੈ। ਗੰਨੇ ਦਾ ਰਸ ਗੁਆਚੇ ਹੋਏ ਪ੍ਰੋਟੀਨ ਦੀ ਮਾਤਰਾ ਨੂੰ ਤੇਜ਼ੀ ਨਾਲ ਭਰਨ ਵਿੱਚ ਮਦਦ ਕਰਦਾ ਹੈ।
ਗੰਨੇ ਦਾ ਰਸ ਪਾਚਨ ਸੰਬੰਧੀ ਪਰੇਸ਼ਾਨੀਆਂ ਲਈ ਟੌਨਿਕ ਦਾ ਕੰਮ ਕਰਦਾ ਹੈ। ਇਸ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਵਿਚ pH ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੀ ਹੈ। ਗੰਨੇ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਸਾਫ਼ ਕਰਦਾ ਹੈ। ਇਹ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ।
ਗਰਭਵਤੀ ਔਰਤਾਂ ਲਈ ਗੰਨੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਫੋਲਿਕ ਐਸਿਡ ਜਾਂ ਵਿਟਾਮਿਨ-ਬੀ9 ਹੁੰਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਖੋਜ ਮੁਤਾਬਕ ਗੰਨੇ ਦਾ ਰਸ ਔਰਤਾਂ 'ਚ ਅੰਡਕੋਸ਼ ਦੀ ਸਮੱਸਿਆ ਨੂੰ ਘੱਟ ਕਰਦਾ ਹੈ, ਜਿਸ ਨਾਲ ਗਰਭ ਅਵਸਥਾ ਦੀ ਸੰਭਾਵਨਾ ਵਧ ਜਾਂਦੀ ਹੈ।
ਅਨੀਮੀਆ ਤੋਂ ਪੀੜਤ ਲੋਕਾਂ ਲਈ ਗੰਨਾ ਅਤੇ ਇਸ ਦਾ ਰਸ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਆਇਰਨ ਹੁੰਦਾ ਹੈ, ਜੋ ਸਰੀਰ ਦੇ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗੰਨੇ ਦਾ ਰਸ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੋ ਜਾਵੇਗੀ।
Check out below Health Tools-
Calculate Your Body Mass Index ( BMI )