Wheat Grass Juice: ਕੁਦਰਤੀ ਵਰਦਾਨ ਮੰਨਿਆ ਜਾਂਦਾ ਕਣਕ ਦੇ ਪੱਤਿਆਂ ਦਾ ਜੂਸ, ਤੁਹਾਡੀ ਸਿਹਤ ਦੀ ਕਰ ਦੇਵੇਗਾ ਕਾਇਆ-ਕਲਪ?
Wheat Grass Juice: ਰੋਜ਼ਾਨਾ ਵ੍ਹੀਟਗ੍ਰਾਸ ਜੂਸ ਪੀਣ ਨਾਲ ਸਰੀਰ 'ਚ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਇਹ ਜੂਸ ਕਣਕ ਦੇ ਤਾਜ਼ੇ ਪੱਤਿਆਂ ਤੋਂ ਤਿਆਰ ਕੀਤਾ ਜਾਂਦਾ ਹੈ
Wheat Grass Juice: ਰੋਜ਼ਾਨਾ ਵ੍ਹੀਟਗ੍ਰਾਸ ਜੂਸ ਪੀਣ ਨਾਲ ਸਰੀਰ 'ਚ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਇਹ ਜੂਸ ਕਣਕ ਦੇ ਤਾਜ਼ੇ ਪੱਤਿਆਂ ਤੋਂ ਤਿਆਰ ਕੀਤਾ ਜਾਂਦਾ ਹੈ। ਵ੍ਹੀਟਗ੍ਰਾਸ 'ਚ ਵਿਟਾਮਿਨ, ਪ੍ਰੋਟੀਨ, ਖਣਿਜ, ਫਾਈਬਰ ਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ 'ਚ ਕਲੋਰੋਫਿਲ, ਫਲੇਵੋਨੋਇਡਸ, ਵਿਟਾਮਿਨ-ਸੀ ਤੇ ਵਿਟਾਮਿਨ-ਈ ਵੀ ਹੁੰਦੇ ਹਨ।
ਵਧਦੇ ਭਾਰ ਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਵ੍ਹੀਟਗ੍ਰਾਸ ਬਹੁਤ ਫ਼ਾਇਦੇਮੰਦ ਹੈ। ਵ੍ਹੀਟਗ੍ਰਾਸ ਦੀ ਵਰਤੋਂ ਨਾਲ ਕੈਂਸਰ, ਚਮੜੀ ਰੋਗ, ਗੁਰਦੇ ਤੇ ਢਿੱਡ ਨਾਲ ਸਬੰਧਤ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਇੰਸਟੈਂਟ ਐਨਰਜੀ ਲਈ ਤੁਸੀਂ ਵ੍ਹੀਟਗ੍ਰਾਸ ਪੀ ਸਕਦੇ ਹੋ। ਡੇਂਗੂ 'ਚ ਘੱਟ ਹੋਣ ਵਾਲੇ ਪਲੇਟਲੈਟਸ 'ਚ ਵੀ ਸੁਧਾਰ ਲਿਆਉਂਦਾ ਹੈ। ਜਾਣੋ ਵ੍ਹੀਟਗ੍ਰਾਸ ਦੇ ਫ਼ਾਇਦੇ।
1. ਬਲੱਡ ਸ਼ੂਗਰ ਕੰਟਰੋਲ ਕਰਦਾ - ਵ੍ਹੀਟਗ੍ਰਾਸ ਜੂਸ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਜੇਕਰ ਡਾਇਬਟੀਜ਼ ਦੇ ਰੋਗੀ ਵ੍ਹੀਟਗ੍ਰਾਸ ਦਾ ਨਿਯਮਤ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਫ਼ਾਇਦੇ ਹੁੰਦੇ ਹਨ। ਜਦੋਂ ਬਲੱਡ ਸ਼ੂਗਰ ਵੱਧ ਜਾਂਦੀ ਹੈ ਤਾਂ ਸਰੀਰ 'ਚ ਕਈ ਗੰਭੀਰ ਸਮੱਸਿਆਵਾਂ ਹੋਣ ਲੱਗਦੀਆਂ ਹਨ।
2. ਕੋਲੈਸਟ੍ਰਾਲ ਨੂੰ ਘੱਟ ਕਰਦਾ- ਵ੍ਹੀਟਗ੍ਰਾਸ ਜੂਸ ਪੀਣ ਨਾਲ ਕੋਲੈਸਟ੍ਰਾਲ ਵੀ ਘੱਟ ਹੁੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।
3. ਡੇਂਗੂ 'ਚ ਪਲੇਟਲੈਟਸ ਵਧਾਉਂਦਾ - ਵ੍ਹੀਟਗ੍ਰਾਸ ਮੌਸਮੀ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਕਰਦਾ ਹੈ। ਬਰਸਾਤ ਦੇ ਮੌਸਮ 'ਚ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ 'ਚ ਇਹ ਲਾਭਦਾਇਕ ਹੈ। ਵ੍ਹੀਟਗ੍ਰਾਸ ਡੇਂਗੂ 'ਚ ਪਲੇਟਲੈਟਸ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
4. ਮੋਟਾਪਾ ਘਟਾਉਂਦਾ- ਵ੍ਹੀਟਗ੍ਰਾਸ ਦਾ ਜੂਸ ਪੀਣ ਨਾਲ ਮੋਟਾਪੇ ਦੀ ਸਮੱਸਿਆ ਘੱਟ ਹੁੰਦੀ ਹੈ। ਵ੍ਹੀਟਗ੍ਰਾਸ 'ਚ ਭਰਪੂਰ ਫਾਈਬਰ ਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ 'ਚ ਤੁਸੀਂ ਜ਼ਿਆਦਾ ਖਾਣ ਤੋਂ ਬਚੋ। ਵ੍ਹੀਟਗ੍ਰਾਸ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਮੋਟਾਪੇ ਦੀ ਸਮੱਸਿਆ ਘੱਟ ਹੁੰਦੀ ਹੈ।
5. ਸਰੀਰ ਨੂੰ ਡੀਟੌਕਸ ਕਰਦਾ- ਵ੍ਹੀਟਗ੍ਰਾਸ 'ਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ 'ਚ ਪਾਇਆ ਜਾਣ ਵਾਲਾ ਕਲੋਰੋਫਿਲ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਿਹਤਮੰਦ ਲੀਵਰ ਫੰਕਸ਼ਨ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਸਰੀਰ ਦੇ ਡੀਟੌਕਸ ਤੋਂ ਬਾਅਦ ਊਰਜਾ 'ਚ ਵੀ ਸੁਧਾਰ ਆਉਂਦਾ ਹੈ।
Check out below Health Tools-
Calculate Your Body Mass Index ( BMI )