Chilblains: ਕੀ ਸਰਦੀਆਂ ਵਿੱਚ ਚਮੜੀ 'ਤੇ ਹੁੰਦੀ ਖੁਜਲੀ ? ਹੱਥਾਂ-ਪੈਰਾਂ ਦਾ ਹੋ ਜਾਂਦਾ ਬੁਰਾ ਹਾਲ, ਇਸ ਦੇ ਪਿੱਛੇ ਇਹ ਗੰਭੀਰ ਕਾਰਨ
Health Tips: ਕੁਝ ਲੋਕ ਅਕਸਰ ਸਰਦੀਆਂ ਵਿੱਚ ਇਸ ਬਿਮਾਰੀ ਦੀ ਸ਼ਿਕਾਇਤ ਕਰਦੇ ਹਨ। ਸਰਦੀਆਂ ਵਿੱਚ ਇਸ ਰੋਗ ਦੇ ਰੋਗੀ ਦੀ ਤਕਲੀਫ ਹੋਰ ਵੱਧ ਜਾਂਦੀ ਹੈ। ਇਸ ਦੇ ਲੱਛਣ ਹੱਥਾਂ ਅਤੇ ਪੈਰਾਂ ਵਿੱਚ ਸਭ ਤੋਂ ਵੱਧ ਦਿਖਾਈ ਦਿੰਦੇ ਹਨ।
Chilblains: ਕੁਝ ਲੋਕ ਅਕਸਰ ਸਰਦੀਆਂ (winter) ਵਿੱਚ ਇਸ ਬਿਮਾਰੀ ਦੀ ਸ਼ਿਕਾਇਤ ਕਰਦੇ ਹਨ। ਸਰਦੀਆਂ ਵਿੱਚ ਇਸ ਰੋਗ ਦੇ ਰੋਗੀ ਦੀ ਤਕਲੀਫ ਹੋਰ ਵੱਧ ਜਾਂਦੀ ਹੈ। ਇਸ ਦੇ ਲੱਛਣ ਹੱਥਾਂ ਅਤੇ ਪੈਰਾਂ ਵਿੱਚ ਸਭ ਤੋਂ ਵੱਧ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ 'ਚ ਹੱਥਾਂ ਦੀਆਂ ਉਂਗਲਾਂ ਲਾਲ ਜਾਂ ਬੈਂਗਣੀ ਹੋਣ ਲੱਗਦੀਆਂ ਹਨ। ਠੰਡ ਦੇ ਕਾਰਨ ਪੈਰਾਂ 'ਤੇ ਲਾਲ ਧੱਫੜ ਨਜ਼ਰ ਆਉਣ ਲੱਗਦੇ ਹਨ। ਇੰਨਾ ਹੀ ਨਹੀਂ ਉਂਗਲਾਂ 'ਚ ਤੇਜ਼ ਦਰਦ ਅਤੇ ਖਾਰਸ਼ ਹੁੰਦੀ ਹੈ। ਬਹੁਤ ਸਾਰੇ ਲੋਕਾਂ ਲਈ ਸਰਦੀ ਸਿਰ ਦਰਦ ਬਣ ਜਾਂਦੀ ਹੈ। ਕਿਉਂਕਿ ਇਸ ਮੌਸਮ ਦੇ ਵਿੱਚ ਉਨ੍ਹਾਂ ਦੇ ਹੱਥਾਂ-ਪੈਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ (bad condition of feet and hands in winter)। ਕਈ ਵਾਰ ਇਹ ਜਲਨ ਇੰਨੀ ਵੱਧ ਜਾਂਦੀ ਹੈ ਕਿ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਚਿਲਬਲੇਨਸ (Chilblains) ਬਿਮਾਰੀ ਦੇ ਲੱਛਣ ਹਨ। ਆਓ ਜਾਣਦੇ ਹਾਂ ਇਸ ਬਿਮਾਰੀ ਦੇ ਲੱਛਣ, ਕਾਰਨ ਅਤੇ ਰੋਕਥਾਮ ਦੇ ਤਰੀਕੇ।
ਚਿਲਬਲੇਨ ਦੀ ਬਿਮਾਰੀ ਕੀ ਹੈ?
ਚਿਲਬਲੇਨਸ (Chilblains)ਰੋਗ ਵਿੱਚ ਹੱਥਾਂ ਅਤੇ ਪੈਰਾਂ ਵਿੱਚ ਸੋਜ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਹੱਥਾਂ-ਪੈਰਾਂ ਵਿੱਚ ਸੋਜ ਅਤੇ ਧੱਬੇ ਨਜ਼ਰ ਆਉਣ ਲੱਗਦੇ ਹਨ। ਇਹ ਸਮੱਸਿਆ ਠੰਡੀ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਸ਼ੁਰੂ ਹੁੰਦੀ ਹੈ। ਚਿਲਬਲੇਨ ਚਮੜੀ ਦੇ ਸੁੱਜੇ, ਖਾਰਸ਼, ਨੀਲੇ, ਚਿੱਟੇ ਅਤੇ ਜਾਮਨੀ ਧੱਬੇ ਦਾ ਕਾਰਨ ਬਣਦੇ ਹਨ। ਜੋ ਠੰਡੇ ਮੌਸਮ ਵਿੱਚ ਖਰਾਬ ਹੋਣ ਲੱਗ ਜਾਂਦੇ ਹਨ।
ਚਿਲਬਲੇਨ ਦਾ ਕਾਰਨ
ਸਰਦੀਆਂ ਦੇ ਮੌਸਮ ਵਿੱਚ ਨੰਗੇ ਪੈਰ ਨਾ ਰਹੋ ਅਤੇ ਠੰਡੇ ਪਾਣੀ ਦੀ ਵਰਤੋਂ ਘੱਟ ਕਰੋ। ਹੋ ਸਕਦੇ ਤਾਂ ਠੰਡੇ ਪਾਣੀ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਹੀ ਕਰੋ।
ਛੋਟੇ ਆਕਾਰ ਦੀਆਂ ਜੁੱਤੀਆਂ ਅਤੇ ਗਿੱਲੀਆਂ ਜੁਰਾਬਾਂ ਦੀ ਵਰਤੋਂ ਨਾ ਕਰੋ। ਜਿਸ ਕਾਰਨ ਪੈਰਾਂ ਦੀਆਂ ਉਂਗਲਾਂ ਦਾ ਖੂਨ ਸੰਚਾਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ।
ਠੰਡੇ ਵਿਚ ਸਰੀਰ ਨੂੰ ਗਰਮ ਰੱਖੋ।
ਸਰਦੀਆਂ ਵਿੱਚ ਆਪਣੀ ਚਮੜੀ ਦਾ ਖਾਸ ਖਿਆਲ ਰੱਖੋ। ਤਾਂ ਜੋ ਤੁਸੀਂ ਇਸ ਬਿਮਾਰੀ ਤੋਂ ਬਚੋ। ਸਰਦੀਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਉਂਗਲਾਂ ਸੁੱਜੀਆਂ ਅਤੇ ਦਰਦ ਹੋਣ ਲੱਗਦੀਆਂ ਹਨ।
ਸਰਦੀਆਂ ਵਿੱਚ ਟਾਈਟ-ਫਿਟਿੰਗ ਵਾਲੇ ਕੱਪੜੇ ਜਾਂ ਜੁੱਤੀਆਂ ਨਾ ਪਹਿਨਣ ਨਾਲ ਚਿਲਬਲੇਨ ਦਾ ਖ਼ਤਰਾ ਵੱਧ ਜਾਂਦਾ ਹੈ।
ਚਿਲਬਲੇਨਸ ਦੇ ਲੱਛਣ
ਹੱਥਾਂ ਅਤੇ ਪੈਰਾਂ ਵਿੱਚ ਖੁਜਲੀ ਅਤੇ ਧੱਫੜ
ਫੋੜੇ
ਪੈਰਾਂ ਅਤੇ ਹੱਥਾਂ ਵਿੱਚ ਸੋਜ
ਲੱਤ ਜਾਂ ਬਾਂਹ ਵਿੱਚ ਗੰਭੀਰ ਦਰਦ
ਚਮੜੀ ਦੇ ਰੰਗ ਵਿੱਚ ਤਬਦੀਲੀ
ਚਿਲਬਲੇਨਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਚਿਲਬਲੇਨਸ 2-3 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਜੇਕਰ ਮੌਸਮ ਗਰਮ ਹੈ ਤਾਂ ਜਲਦੀ ਠੀਕ ਹੋ ਜਾਵੇਗਾ। ਸਰਦੀਆਂ 'ਚ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਠੰਡ ਤੋਂ ਬਚੋ ਅਤੇ ਪੂਰੇ ਕੱਪੜੇ ਪਾਓ। ਜੇਕਰ ਤੁਸੀਂ ਇਸ ਨੂੰ ਢੱਕ ਕੇ ਰੱਖੋਗੇ ਤਾਂ ਇਹ ਜਲਦੀ ਠੀਕ ਹੋ ਜਾਵੇਗਾ। ਜੇ ਲੋੜ ਪਵੇ ਤਾਂ ਸਕਿਨ ਵਾਲੇ ਡਾਕਟਰ ਦੀ ਸਲਾਹ ਜ਼ਰੂਰ ਲਵੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )