Boiled egg water benefits: ਕੀ ਤੁਸੀਂ ਵੀ ਰੋੜ੍ਹ ਦਿੰਦੇ ਹੋ ਆਂਡੇ ਉਬਾਲ ਕੇ ਪਾਣੀ, ਹੈਰਾਨੀਜਨਕ ਫਾਇਦੇ ਜਾਣ ਨਹੀਂ ਕਰੋਗੇ ਗਲਤੀ
Boiled egg water: ਇਸ ਬਾਰੇ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਪਰ ਇਹ ਸੌ ਫੀਸਦੀ ਸੱਚ ਹੈ। ਆਓ ਜਾਣਦੇ ਹਾਂ ਕਿ ਤੁਸੀਂ ਨਾ ਸਿਰਫ਼ ਆਂਡੇ ਸਗੋਂ, ਉਨ੍ਹਾਂ ਨੂੰ ਉਬਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਵਰਤੋਂ ਕਰਕੇ ਆਪਣੀਆਂ ਕਈ ਸਮੱਸਿਆਵਾਂ ਨੂੰ ਕਿਵੇਂ ਹੱਲ ਕਰ ਸਕਦੇ ਹੋ।
Boiled egg water benefits: ਤੁਸੀਂ ਅੱਜ ਤੱਕ ਸਿਹਤ ਲਈ ਆਂਡੇ ਖਾਣ ਦੇ ਬਹੁਤ ਸਾਰੇ ਫਾਇਦੇ ਸੁਣੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਆਂਡੇ ਹੀ ਨਹੀਂ ਬਲਕਿ ਉਨ੍ਹਾਂ ਨੂੰ ਉਬਾਲਣ ਲਈ ਵਰਤਿਆ ਜਾਣ ਵਾਲਾ ਪਾਣੀ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਬਾਰੇ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਪਰ ਇਹ ਸੌ ਫੀਸਦੀ ਸੱਚ ਹੈ। ਆਓ ਜਾਣਦੇ ਹਾਂ ਕਿ ਤੁਸੀਂ ਨਾ ਸਿਰਫ਼ ਆਂਡੇ ਸਗੋਂ, ਉਨ੍ਹਾਂ ਨੂੰ ਉਬਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਵਰਤੋਂ ਕਰਕੇ ਆਪਣੀਆਂ ਕਈ ਸਮੱਸਿਆਵਾਂ ਨੂੰ ਕਿਵੇਂ ਹੱਲ ਕਰ ਸਕਦੇ ਹੋ।
ਉਬਲੇ ਹੋਏ ਆਂਡੇ ਦੇ ਬਚੇ ਹੋਏ ਪਾਣੀ ਦੇ ਫਾਇਦੇ
1. ਪੌਸ਼ਟਿਕ ਤੱਤ
ਦਰਅਸਲ ਆਂਡੇ ਦੇ ਛਿਲਕਿਆਂ ਵਿੱਚ ਕਾਫੀ ਮਾਤਰਾ 'ਚ ਕੈਲਸ਼ੀਅਮ, ਪੋਟਾਸ਼ੀਅਮ ਤੇ ਥੋੜ੍ਹੀ ਮਾਤਰਾ ਵਿੱਚ ਫਾਸਫੋਰਸ, ਮੈਗਨੀਸ਼ੀਅਮ ਤੇ ਸੋਡੀਅਮ ਪਾਇਆ ਜਾਂਦਾ ਹੈ। ਅਜਿਹੇ 'ਚ ਜਦੋਂ ਤੁਸੀਂ ਅੰਡੇ ਨੂੰ ਉਬਾਲਦੇ ਹੋ ਤਾਂ ਇਹ ਤੱਤ ਪਾਣੀ 'ਚ ਮਿਲ ਜਾਂਦੇ ਹਨ। ਇਹ ਸਾਰੇ ਤੱਤ ਪੌਦਿਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪੌਦਿਆਂ ਨੂੰ ਆਪਣੇ ਸੈੱਲਾਂ ਦੇ ਵਿਕਾਸ ਲਈ ਇਨ੍ਹਾਂ ਸਾਰੇ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਇਹ ਪਾਣੀ ਗਮਲਿਆਂ ਤਾਂ ਬਗੀਚੀ ਵਿੱਚ ਪੌਦਿਆਂ ਲਈ ਵਰਤਿਆ ਜਾ ਸਕਦਾ ਹੈ।
2. ਖਾਦ ਦਾ ਕੰਮ
ਉਬਲੇ ਹੋਏ ਆਂਡੇ ਦਾ ਪਾਣੀ ਜਾਂ ਆਂਡੇ ਦਾ ਛਿਲਕਾ ਪੌਦਿਆਂ ਲਈ ਖਾਦ ਦਾ ਕੰਮ ਕਰਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਹ ਅਧਿਐਨ ਹੈਮਿਲਟਨ ਦੇ ਮਾਸਟਰ ਗਾਰਡਨਰ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਅਧਿਐਨ ਦੀ ਰਿਪੋਰਟ ਮੁਤਾਬਕ ਜਿਸ ਪਾਣੀ 'ਚ ਤੁਸੀਂ ਆਂਡੇ ਉਬਾਲਦੇ ਹੋ, ਉਸ ਪਾਣੀ 'ਚ ਆਂਡੇ ਨੂੰ ਉਬਾਲਣ ਤੋਂ ਬਾਅਦ ਕੁਝ ਪੋਸ਼ਕ ਤੱਤ ਨਿਕਲਦੇ ਹਨ, ਜੋ ਪੌਦਿਆਂ ਲਈ ਖਾਦ ਦਾ ਕੰਮ ਕਰਦੇ ਹਨ।
3. ਟਮਾਟਰ ਦੇ ਪੌਦਿਆਂ ਲਈ ਫਾਇਦੇਮੰਦ
ਉਬਲੇ ਹੋਏ ਆਂਡੇ ਦਾ ਪਾਣੀ ਅਜਿਹੇ ਪੌਦਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੋ ਅਕਸਰ ਸੂਰਜ ਦੀ ਰੌਸ਼ਨੀ ਦੀ ਕਮੀ ਕਾਰਨ ਖਰਾਬ ਹੋ ਜਾਂਦੇ ਹਨ। ਇਹ ਪਾਣੀ ਟਮਾਟਰ ਤੇ ਮਿਰਚ ਦੇ ਬੂਟਿਆਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ।
Check out below Health Tools-
Calculate Your Body Mass Index ( BMI )