Brinjal side effects: ਬੈਂਗਣ ਦੇ ਸ਼ੌਕੀਨ ਸਾਵਧਾਨ! ਇਹ ਲੋਕ ਗਲਤੀ ਨਾਲ ਵੀ ਨਾ ਖਾਣ ਬੈਂਗਣ...ਨਹੀਂ ਤਾਂ...
Brinjal side effects: ਕਈ ਲੋਕ ਬੈਂਗਣ ਖਾਣਾ ਬਹੁਤ ਪਸੰਦ ਕਰਦੇ ਹਨ। ਬੈਂਗਣ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਮੌਸਮ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿੱਚ ਬੈਂਗਣ ਖਾਣ ਦੇ ਆਪਣੇ ਹੀ ਫਾਇਦੇ ਹਨ।
Brinjal side effects: ਕਈ ਲੋਕ ਬੈਂਗਣ ਖਾਣਾ ਬਹੁਤ ਪਸੰਦ ਕਰਦੇ ਹਨ। ਬੈਂਗਣ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਮੌਸਮ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿੱਚ ਬੈਂਗਣ ਖਾਣ ਦੇ ਆਪਣੇ ਹੀ ਫਾਇਦੇ ਹਨ। ਬੈਂਗਣ ਖਾਣ ਨਾਲ ਦਿਲ ਦੇ ਰੋਗ ਨਹੀਂ ਹੁੰਦੇ ਤੇ ਬਲੱਡ ਸ਼ੂਗਰ ਹਮੇਸ਼ਾ ਕੰਟਰੋਲ 'ਚ ਰਹਿੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੈਂਗਣ ਖਾਣ ਨਾਲ ਭਾਰ ਵੀ ਘਟਦਾ ਹੈ ਪਰ ਕੁਝ ਲੋਕਾਂ ਨੂੰ ਬੈਂਗਣ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
1. ਗੈਸ ਤੇ ਪੇਟ ਦੀ ਸਮੱਸਿਆ ਵਾਲੇ ਲੋਕ ਬੈਂਗਣ ਨਾ ਖਾਣ
ਜਿਨ੍ਹਾਂ ਵਿਅਕਤੀਆਂ ਨੂੰ ਅਕਸਰ ਪੇਟ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਕਦੇ ਵੀ ਬੈਂਗਣ ਨਹੀਂ ਖਾਣੇ ਚਾਹੀਦੇ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਵੀ ਬੈਂਗਣ ਨਹੀਂ ਖਾਣੇ ਚਾਹੀਦੇ।
2. ਐਲਰਜੀ ਵਾਲੇ ਲੋਕ ਵੀ ਬੈਂਗਣਾਂ ਤੋਂ ਰਹਿਣ ਦੂਰ
ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਐਲਰਜੀ ਹੈ ਤਾਂ ਉਸ ਨੂੰ ਵੀ ਬੈਂਗਣ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਬੈਂਗਣ ਖਾਣ ਨਾਲ ਤੁਹਾਡੀ ਐਲਰਜੀ ਵਧ ਸਕਦੀ ਹੈ।
3. ਡਿਪ੍ਰੈਸ਼ਨ ਦੇ ਮਰੀਜ਼
ਜੇਕਰ ਕੋਈ ਵਿਅਕਤੀ ਡਿਪ੍ਰੈਸ਼ਨ ਦੀ ਦਵਾਈ ਲੈ ਰਿਹਾ ਹੈ ਜਾਂ ਕਿਸੇ ਤਰ੍ਹਾਂ ਦੇ ਤਣਾਅ ਨਾਲ ਜੂਝ ਰਿਹਾ ਹੈ ਤਾਂ ਉਸ ਨੂੰ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬੈਂਗਣ ਖਾਣ ਨਾਲ ਦਵਾਈ ਦਾ ਅਸਰ ਘੱਟ ਹੋ ਸਕਦਾ ਹੈ।
4. ਅਨੀਮੀਆ (ਖੂਨ ਦੀ ਕਮੀ)
ਜੇਕਰ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਗਲਤੀ ਨਾਲ ਵੀ ਬੈਂਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਖੂਨ ਬਣਨ ਵਿੱਚ ਮੁਸ਼ਕਲ ਪੈਦਾ ਕਰਦੇ ਹਨ।
5. ਅੱਖ ਦੀ ਜਲਣ
ਜਿਨ੍ਹਾਂ ਲੋਕਾਂ ਨੂੰ ਅੱਖਾਂ 'ਚ ਜਲਨ ਜਾਂ ਸੋਜ ਵਰਗੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਬੈਂਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਦਿਨ-ਬ-ਦਿਨ ਹੋਰ ਵਧ ਸਕਦੀ ਹੈ।
6. ਬਵਾਸੀਰ ਦੇ ਮਰੀਜ਼
ਬਵਾਸੀਰ ਤੋਂ ਪੀੜਤ ਲੋਕ ਵੀ ਬੈਂਗਣ ਤੋਂ ਦੂਰ ਰਹਿਣ। ਬੈਂਗਣ ਖਾਣ ਨਾਲ ਬਵਾਸੀਰ ਦੀ ਸਮੱਸਿਆ ਵਧ ਸਕਦੀ ਹੈ।
7. ਪੱਥਰੀ
ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗਲਤੀ ਨਾਲ ਵੀ ਬੈਂਗਣ ਨਹੀਂ ਖਾਣਾ ਚਾਹੀਦਾ ਕਿਉਂਕਿ ਬੈਂਗਣ ਵਿੱਚ ਪਾਇਆ ਜਾਣ ਵਾਲਾ ਆਕਸਲੇਟ ਪੱਥਰੀ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )