Rice Benefits: ਕੈਂਸਰ, ਹਾਈਪਰਟੈਂਸ਼ਨ...ਕਈ ਬਿਮਾਰੀਆਂ 'ਚ ਕਾਰਗਰ ਹੈ ਚਾਵਲਾਂ ਦੀ ਇਹ ਕਿਸਮ, ਇੱਕ ਵਾਰ ਡਾਈਟ 'ਚ ਸ਼ਾਮਲ ਕਰਕੇ ਤਾਂ ਦੇਖੋ
ਕਈ ਲੋਕ ਚਾਵਲ ਖਾਣ ਦੇ ਸ਼ੌਕੀਨ ਹੁੰਦੇ ਹਨ। ਬ੍ਰਾਊਨ ਰਾਈਸ ਚਾਵਲਾਂ ਦੀ ਅਜਿਹੀ ਇੱਕ ਕਿਸਮ ਹੈ, ਜੋ ਕਿ ਖਾਣ ਵਿੱਚ ਬਹੁਤ ਸਵਾਦ ਲੱਗਦੀ ਹੈ। ਇਸ ਦੇ ਨਾਲ ਹੀ ਇਹ ਕਈ ਬਿਮਾਰੀਆਂ ਵਿੱਚ ਦਵਾਈ ਦਾ ਕੰਮ ਕਰਦਾ ਹੈ।
Brown RIce benefits: ਅਨਾਜ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਬਿਮਾਰੀਆਂ ਵਿੱਚ ਲਾਭਕਾਰੀ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ। ਦੱਖਣੀ ਭਾਰਤ ਸਮੇਤ ਕਈ ਰਾਜਾਂ ਵਿੱਚ ਚਾਵਲਾਂ ਦੀ ਵਰਤੋਂ ਭੋਜਨ ਵਜੋਂ ਕੀਤੀ ਜਾਂਦੀ ਹੈ। ਚਾਵਲਾਂ ਨੂੰ ਸਾਉਣੀ ਦੀ ਮੁੱਖ ਫ਼ਸਲ ਵਜੋਂ ਦੇਖਿਆ ਜਾਂਦਾ ਹੈ।
ਡਾਇਬਟੀਜ਼ ਨੂੰ ਕਾਬੂ ਕਰਨ ਵਿੱਚ ਕਾਰਗਰ
ਮਾਹਰਾਂ ਦਾ ਕਹਿਣਾ ਹੈ ਕਿ ਬ੍ਰਾਊਨ ਰਾਈਸ ਸ਼ੂਗਰ ਨੂੰ ਕੰਟਰੋਲ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਭਾਰਤ ਵਿੱਚ ਆਮ ਤੌਰ 'ਤੇ ਟਾਈਪ 2 ਸ਼ੂਗਰ ਦੇ ਮਰੀਜ਼ ਜ਼ਿਆਦਾ ਹਨ। ਬ੍ਰਾਊਨ ਰਾਈਸ ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਕਾਰਨ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਬ੍ਰਾਊਨ ਰਾਈਸ ਖਾਣ ਦੀ ਸਲਾਹ ਦਿੰਦੇ ਹਨ।
ਕੈਂਸਰ ਤੋਂ ਵੀ ਕਰਦਾ ਹੈ ਬਚਾਅ
ਬ੍ਰਾਊਨ ਰਾਈਸ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ 'ਚ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਹ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਨਿਯਮਤ ਤੌਰ 'ਤੇ ਬ੍ਰਾਊਨ ਰਾਈਸ ਦਾ ਸੇਵਨ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਦੂਜਿਆਂ ਨਾਲੋਂ ਘੱਟ ਹੁੰਦੀ ਹੈ। ਇਹ ਚੌਲ ਦਿਲ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ।
ਇਹ ਵੀ ਪੜ੍ਹੋ: ਸਿਹਤ ਲਈ ਰਾਮਬਾਨ ਹੈ ਖਸਖਸ, ਇੱਕ ਗਲਾਸ ਦੁੱਧ 'ਚ ਮਿਲਾ ਕੇ ਪੀਓ, ਅਸਰ ਵੇਖ ਹੋ ਜਾਓਗੇ ਹੈਰਾਨ
ਇਮਿਊਨ ਸਿਸਟਮ ਕਰਦਾ ਹੈ ਮਜ਼ਬੂਤ
ਕਿਸੇ ਵੀ ਬਿਮਾਰੀ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰੱਥਾ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ 'ਚ ਵਿਟਾਮਿਨ, ਖਣਿਜ ਅਤੇ ਹੋਰ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਸ ਦੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਗੁਣਾਂ ਦੇ ਕਾਰਨ, ਇਹ ਕਈ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ।
ਭਾਰ ਘਟਾਉਣ ਵਿੱਚ ਮਦਦ ਕਰਦਾ ਹੈ
ਚਾਵਲਾਂ ਨੂੰ ਆਮ ਤੌਰ 'ਤੇ ਭਾਰ ਵਧਣ ਦਾ ਮੁੱਖ ਕਾਰਕ ਮੰਨਿਆ ਜਾਂਦਾ ਹੈ। ਪਰ ਬ੍ਰਾਊਨ ਰਾਈਸ ਦੇ ਨਾਲ ਅਜਿਹਾ ਨਹੀਂ ਹੈ। ਚਾਵਲਾਂ ਦੀ ਇਹ ਕਿਸਮ ਭਾਰ ਘਟਾਉਣ ਲਈ ਲਾਭਦਾਇਕ ਹੈ। ਅਸਲ ਵਿੱਚ, ਇਸ ਵਿੱਚ ਬਹੁਤ ਸਾਰੇ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ। ਫਾਈਬਰ ਜ਼ਿਆਦਾ ਹੋਣ ਕਾਰਨ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ: ਲੰਮੇ ਸਮੇਂ ਤੋਂ ਐਸੀਡਿਟੀ ਕਰ ਰਹੀ ਹੈ ਪਰੇਸ਼ਾਨ, ਤਾਂ ਇਸ ਨੁਸਖੇ ਨਾਲ ਮਿੰਟਾਂ 'ਚ ਦੂਰ ਹੋਵੇਗੀ ਮੁਸ਼ਕਿਲ
Check out below Health Tools-
Calculate Your Body Mass Index ( BMI )