ਆਉਣ ਵਾਲੇ ਦੋ ਹਫਤਿਆਂ 'ਚ ਤੇਜ਼ੀ ਨਾਲ ਫੈਲੇਗਾ ਕੋਰੋਨਾ, ਮਾਹਿਰਾਂ ਦੀ ਚੇਤਾਵਨੀ
ਅੱਜ ਦੇਸ਼ 'ਚ ਛੇ ਮਹੀਨੇ ਬਾਅਦ ਪਹਿਲੀ ਵਾਰ ਰਿਕਾਰਡ 81,000 ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਗਏ ਹਨ। 24 ਮਾਰਚ ਤੋਂ ਲਗਾਤਾਰ 50 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਆ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ। ਦੂਜੀ ਲਹਿਰ ਕਾਰਨ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ ਨੂੰ ਲੈਕੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਇਨਫੈਕਸ਼ਨ ਜ਼ਿਆਦਾ ਤੇਜ਼ ਹੋ ਸਕਦੀ ਹੈ। ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਮਣੀਂਦਰ ਅਗਰਵਾਲ ਨੇ ਗਣਿਤ ਮਾਡਲ ਦੇ ਆਧਾਰ 'ਤੇ ਗਿਣਤੀ ਕਰਕੇ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ। ਮਣੀਂਦਰ ਅਗਰਵਾਲ ਨੇ ਦੱਸਿਆ ਕਿ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਮਣੀਂਦਰ ਅਗਰਵਾਲ ਨੇ ਦੱਸਿਆ ਪ੍ਰਤੀ ਦਿਨ 80,000 ਤੋਂ 90,000 ਨਵੇਂ ਮਰੀਜ਼ ਆ ਸਕਦੇ ਹਨ। ਜਲਦ ਹੀ ਇਹ ਅੰਕੜਾ ਉੱਚੇ ਪੱਧਰ 'ਤੇ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਥੋੜੀ ਰਾਹਤ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।
ਉੱਥੇ ਹੀ ਡਾਕਟਰਾਂ ਦੇ ਮੁਤਾਬਕ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕਰੋ ਤੇ ਹੱਥ ਹਮੇਸ਼ਾਂ ਧੋਂਦੇ ਰਹੋ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਕੋਰੋਨਾ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।
ਦੇਸ਼ 'ਚ ਕੋਰੋਨਾ ਦੀ ਸਥਿਤੀ
ਅੱਜ ਦੇਸ਼ 'ਚ ਛੇ ਮਹੀਨੇ ਬਾਅਦ ਪਹਿਲੀ ਵਾਰ ਰਿਕਾਰਡ 81,000 ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਗਏ ਹਨ। 24 ਮਾਰਚ ਤੋਂ ਲਗਾਤਾਰ 50 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਆ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ 81,466 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਤੇ 469 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ 50,356 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਪਹਿਲੀ ਅਕਤੂਬਰ ਨੂੰ 81,484 ਕੇਸ ਆਏ ਸਨ।
ਇਹ ਵੀ ਪੜ੍ਹੋ: Most Expensive Vegetable: ਕਿਸਾਨ ਉਗਾ ਰਿਹਾ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ! ਬਾਜ਼ਾਰ 'ਚ ਵਿਕ ਰਹੀ ਇੱਕ ਲੱਖ ਰੁਪਏ ਕਿੱਲੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )