Covid-19: ਪਹਿਲਾਂ ਤੋਂ ਵੀ ਖਤਰਨਾਕ ਹੋਇਆ ਕੋਰੋਨਾ, ਪ੍ਰੋਟੈਕਸ਼ਨ ਲਈ ਲਾਓ ਡਬਲ ਮਾਸਕ
ਭਾਰਤ 'ਚ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਡਬਲ ਮਾਸਕ ਨੂੰ ਪ੍ਰਭਾਵੀ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਜ਼ੋਰ ਦਿੱਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਇਨਫੈਕਸ਼ਨ ਰੋਕਣ 'ਚ ਅਜਮਾਏ ਜਾ ਰਹੇ ਸਭ ਤੋਂ ਸੌਖੇ ਉਪਾਅ ਨੂੰ ਵੀ ਹੁਣ ਮਜਬੂਤ ਕਰਨ ਦਾ ਸਮਾਂ ਆ ਗਿਆ ਹੈ। ਜਾਣਕਾਰ ਦੱਸ ਰਹੇ ਹਨ ਕਿ ਕੋਰੋਨਾ ਦਾ ਦੂਜਾ ਤੇ ਤੀਜਾ ਮਿਊਟੈਂਟ ਬਹੁਤ ਖਤਰਨਾਕ ਹੈ। ਅਜਿਹੇ 'ਚ ਸਾਨੂੰ ਸਭ ਨੂੰ ਡਬਲ ਲੇਅਰ ਮਾਸਕ ਪਹਿਨਣਾ ਚਾਹੀਦਾ ਹੈ।
ਅਮਰੀਕਾ 'ਚ ਵੀ ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਸੀ ਤਾਂ ਉੱਥੋਂ ਦੇ ਮਾਹਿਰਾਂ ਨੇ ਡਬਲ ਮਾਸਕਿੰਗ ਤੇ ਜ਼ੋਰ ਦਿੱਤਾ ਸੀ। ਭਾਰਤ 'ਚ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਡਬਲ ਮਾਸਕ ਨੂੰ ਪ੍ਰਭਾਵੀ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਜ਼ੋਰ ਦਿੱਤਾ ਹੈ।
ਡਬਲ ਮਾਸਕਿੰਗ ਕੀ ਹੈ?
ਡਬਲ ਮਾਸਕਿੰਗ ਕੋਈ ਅਜੂਬਾ ਸ਼ਬਦ ਨਹੀਂ ਹੈ। ਇਕ ਦੇ ਬਦਲੇ ਦੋ ਮਾਸਕ ਪਹਿਣ ਨੂੰ ਡਬਲ ਮਾਸਕ ਕਹਿੰਦੇ ਹਨ। ਹਾਲਾਂਕਿ ਡਬਲ ਮਾਸਕਿੰਗ ਦਾ ਵੀ ਇਕ ਖਾਸ ਤਰੀਕਾ ਹੁੰਦਾ ਹੈ। ਅਜਿਹਾ ਨਹੀਂ ਹੈ ਕਿ ਤੁਸੀਂ ਇਕ ਦੇ ਉੱਪਰ ਦੋ ਕੱਪੜਿਆਂ ਦਾ ਮਾਸਕ ਪਹਿਨ ਲਓ। ਡਬਲ ਮਾਸਕਿੰਗ 'ਚ ਪਹਿਲਾਂ ਸਰਜੀਕਲ ਮਾਸਕ ਤੇ ਫਿਰ ਕੱਪੜੇ ਦਾ ਮਾਸਕ ਪਹਿਣਨਾ ਹੁੰਦਾ ਹੈ। ਸਰਜੀਕਲ ਮਾਸਕ ਨਾ ਹੋਵੇ ਤਾਂ ਕੱਪੜੇ ਦੇ ਦੋ ਮਾਸਕ ਵੀ ਪਹਿਨੇ ਜਾ ਸਕਦੇ ਹਨ। ਇਹ ਸਿੰਗਲ ਮਾਸਕ ਤੋਂ ਜ਼ਿਆਦਾ ਪ੍ਰਭਾਵੀ ਹੈ।
ਡਬਲ ਮਾਸਕਿੰਗ ਦੇ ਫਾਇਦੇ
ਡਬਲ ਮਾਸਕਿੰਗ ਦੇ ਦੋ ਫਾਇਦੇ ਹਨ। ਮਾਸਕ ਚਿਹਰੇ 'ਤੇ ਬਿਹਤਰ ਤਰੀਕੇ ਨਾਲ ਫਿੱਟ ਹੋ ਜਾਂਦਾ ਹੈ। ਡਬਲ ਮਾਸਕਿੰਗ ਨਾਲ ਨਾ ਤਾਂ ਖੁਦ ਨੂੰ ਤੇ ਨਾ ਹੀ ਦੂਜਿਆਂ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਖਤਰਾ ਰਹਿੰਦਾ ਹੈ। ਇਕ ਦੇ ਉੱਪਰ ਇਕ ਮਾਸਕ ਨਾਲ ਚਿਹਰਾ ਸੀਲ ਹੋ ਜਾਂਦਾ ਹੈ। ਉੱਥੇ ਹੀ ਡਬਲ ਮਾਸਕਿੰਗ ਨਾਲ ਬਾਹਰ ਦੀ ਹਵਾ ਫਿਲਟਰ ਹੋ ਕੇ ਨੱਕ 'ਚ ਜਾਂਦੀ ਹੈ। CDC ਨੇ ਡਬਲ ਮਾਸਕਿੰਗ ਤੇ ਖੋਜ ਕੀਤੀ। ਸਟੱਡੀ 'ਚ ਪਾਇਆ ਗਿਆ ਕਿ ਡਬਲ ਮਾਸਕ 'ਚ ਹਵਾ 85.4 ਫੀਸਦ ਤਕ ਫਿਲਟਰ ਹੋ ਜਾਂਦੀ ਹੈ। ਉੱਥੇ ਹੀ ਸਿਰਫ ਸਰਜੀਕਲ ਮਾਸਕ ਪਹਿਣ ਨਾਲ 56.1 ਫੀਸਦ ਜਦਕਿ ਕੱਪੜੇ ਦਾ ਮਾਸਕ ਪਹਿਣਨ ਨਾਲ ਇਹ 51.5 ਫੀਸਦ ਰਹਿ ਜਾਂਦੀ ਹੈ।
ਇਸ ਤਰ੍ਹਾਂ ਪਹਿਨੋ ਡਬਲ ਮਾਸਕ
CDC ਦੇ ਮੁਤਾਬਕ ਇਕ ਸਰਜੀਕਲ ਮਾਸਕ ਤੇ ਇਕ ਸਧਾਰਨ ਜਾਂ ਕੱਪੜੇ ਦਾ ਮਾਸਕ ਹੋਣਾ ਚਾਹੀਦਾ ਹੈ। ਪਹਿਲਾਂ ਸਰਜੀਕਲ ਮਾਸਕ ਲਓ ਤੇ ਫਿਰ ਦੋਵੇਂ ਕੰਨਾਂ 'ਤੇ ਛੋਟੀਆਂ ਗੰਢਾਂ ਦੇ ਲਓ। ਹੁਣ ਮਾਸਕ ਪੂਰਾ ਖੋਲ ਕੇ ਨੱਕ ਦੇ ਉੱਪਰੀ ਹਿੱਸੇ ਤੋਂ ਲੈਂਦਿਆਂ ਠੋਡੀ ਤਕ ਫੈਲਾਓ। ਹੁਣ ਇਸ 'ਤੇ ਲਗਪਗ ਇਕੋ ਜਿਹੀ ਚੌੜਾਈ ਦਾ ਕੱਪੜੇ ਦਾ ਮਾਸਕ ਪਾ ਲਓ।
Check out below Health Tools-
Calculate Your Body Mass Index ( BMI )