Covid Alert: ਕੋਰੋਨਾ ਦਾ ਵੱਡਾ ਸਾਈਡ ਇਫੈਕਟ ਆਇਆ ਸਾਹਮਣੇ, ਲੋਕਾਂ ਨੂੰ ਸੁਣਨ ‘ਚ ਆ ਰਹੀ ਮੁਸ਼ਕਲ, 40% ਮਰੀਜ਼ਾਂ ਦੀ ਇੱਕ ਕੰਨ ਦੀ ਸੁਣਨ ਦੀ ਸਮਰੱਥਾ ਘਟੀ
ਮੁੜ ਤੋਂ ਕੋਰੋਨਾ ਤੇਜ਼ੀ ਦੇ ਨਾਲ ਦੇਜ਼ ਦੇ ਵਿੱਚ ਪੈਰ ਪਸਾਰ ਰਿਹਾ ਹੈ। ਜਿਸ ਕਰਕੇ ਇੱਕ ਹੈਰਾਨ ਕਰਨ ਵਾਲੀ ਰਿਸਰਚ ਸਾਹਮਣੇ ਆਈ ਹੈ। ਜਿਸ ਦੱਸਿਆ ਗਿਆ ਹੈ ਕਿ ਕੋਰੋਨਾ ਦਾ ਵੱਡਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਲੋਕਾਂ ਨੂੰ ਸੁਣਨ ‘ਚ ਆ ਰਹੀ ਮੁਸ਼ਕਲ..

ਕੋਵਿਡ-19 ਦੇ ਮਾਮਲੇ ਦਿਨੋਂਦਿਨ ਵੱਧਦੇ ਜਾ ਰਹੇ ਹਨ। ਇਸ ਸਮੇਂ ਕੋਰੋਨਾ ਦੇ 4 ਨਵੇਂ ਵੇਰੀਅੰਟਸ ਦਾ ਖ਼ਤਰਾ ਪੂਰੀ ਦੁਨੀਆ 'ਚ, ਖ਼ਾਸ ਕਰਕੇ ਏਸ਼ੀਆਈ ਦੇਸ਼ਾਂ ਵਿੱਚ ਵਧ ਰਿਹਾ ਹੈ। Covid-19 ਇੱਕ ਅਜਿਹਾ ਵਾਇਰਸ ਹੈ ਜੋ ਲੋਕਾਂ ਦੀ ਰੋਗ-ਪ੍ਰਤੀਰੋਧਕ ਸਮਰੱਥਾ (ਇਮੀਉਨਿਟੀ) ਨੂੰ ਪ੍ਰਭਾਵਤ ਕਰਦਾ ਹੈ ਅਤੇ ਕਈ ਲੋਕਾਂ ਨੂੰ ਕੋਰੋਨਾ ਤੋਂ ਬਾਅਦ ਗੰਭੀਰ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ। ਇਸ ਸਮੇਂ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਭਗ 4,000 ਦੇ ਨੇੜੇ ਪਹੁੰਚ ਚੁੱਕੀ ਹੈ। ਜੇਕਰ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤੀਆਂ ਗਈਆਂ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਇਸੇ ਦੌਰਾਨ ਇੱਕ ਰਿਸਰਚ ਵਿੱਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਤੋਂ ਬਾਅਦ ਲੋਕਾਂ ਨੂੰ ਸੁਣਨ ਦੀ ਸਮੱਸਿਆ (ਹੀਅਰਿੰਗ ਲੌਸ) ਹੋ ਸਕਦੀ ਹੈ।
ਰਿਸਰਚ ਕੀ ਕਹਿੰਦੀ ਹੈ?
ਰਿਸਰਚ ਵਿੱਚ ਹੋਏ ਖੁਲਾਸੇ ਦੇ ਅਨੁਸਾਰ, ਸੁਣਨ ਦੀ ਸਮੱਸਿਆ (ਹੀਅਰਿੰਗ ਲੌਸ) 80% ਲੋਕਾਂ ਵਿੱਚ ਦੇਖੀ ਗਈ ਹੈ। ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਸਥਿਤ ਬਾਬਾ ਸਾਹਿਬ ਅੰਬੇਡਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ENT ਵਿਭਾਗ ਵੱਲੋਂ ਇਹ ਅਧਿਐਨ ਕੀਤਾ ਗਿਆ। ਇਸ ਰਿਸਰਚ ਵਿੱਚ ਖੁਲਾਸਾ ਹੋਇਆ ਕਿ ਕੋਰੋਨਾ ਤੋਂ ਠੀਕ ਹੋਏ ਕਈ ਮਰੀਜ਼ਾਂ ਦੀ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ।
ਅਧਿਐਨ ਦੌਰਾਨ ਪਤਾ ਲੱਗਿਆ ਕਿ 40% ਮਰੀਜ਼ ਅਜਿਹੇ ਸਨ, ਜਿਨ੍ਹਾਂ ਵਿੱਚ ਇੱਕ ਕੰਨ ਨਾਲ ਸੁਣਨ ਦੀ ਸਮਰੱਥਾ ਘਟ ਗਈ ਸੀ, ਜਦਕਿ 60% ਮਰੀਜ਼ ਅਜਿਹੇ ਸਨ, ਜੋ ਦੋਹਾਂ ਕੰਨਾਂ ਨਾਲ ਸੁਣਨ ਵਿੱਚ ਗੰਭੀਰ ਤਕਲੀਫ਼ ਦਾ ਸਾਹਮਣਾ ਕਰ ਰਹੇ ਸਨ। ਇਹ ਰਿਸਰਚ ਵਰਲਡ ਵਾਈਡ ਜਰਨਲ ਆਫ਼ ਮਲਟੀਡਿਸ਼ੀਪਲਿਨਰੀ ਰਿਸਰਚ ਐਂਡ ਡਿਵੈਲਪਮੈਂਟ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਹਸਪਤਾਲ ਦੇ ENT ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਪੰਕਜ ਕੁਮਾਰ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ENT ਵਿਭਾਗ ਵਿੱਚ ਸੁਣਨ ਦੀ ਸਮਰੱਥਾ ਖੋਣ ਵਾਲੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧਣ ਲੱਗ ਪਈ। ਇਸ ਕਾਰਨ, ਉਨ੍ਹਾਂ ਦੀ ਟੀਮ ਨੇ ਮਿਲ ਕੇ ਇੱਕ ਰਿਸਰਚ ਦੀ ਯੋਜਨਾ ਬਣਾਈ, ਜਿਸ ਵਿੱਚ 15 ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ।
ਇਨ੍ਹਾਂ ਵਿੱਚ 9 ਮਹਿਲਾਵਾਂ ਅਤੇ 6 ਪੁਰਸ਼ ਸਨ। ਇਹ ਉਹ ਮਰੀਜ਼ ਸਨ ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਹੋ ਚੁੱਕਾ ਸੀ ਅਤੇ ਉਨ੍ਹਾਂ ਦੀ ਦੋ ਵਾਰੀ ਰਿਪੋਰਟ ਨੇਗੇਟਿਵ ਆ ਚੁੱਕੀ ਸੀ।
ਇਹ ਲੋਕ ਜ਼ਿਆਦਾ ਪ੍ਰਭਾਵਿਤ ਹੋਏ
ਰਿਸਰਚ ਤੋਂ ਪਤਾ ਲੱਗਿਆ ਹੈ ਕਿ 30 ਤੋਂ 60 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਕੋਰੋਨਾ ਦੇ ਗੰਭੀਰ ਪ੍ਰਭਾਵ ਦੇਖੇ ਗਏ, ਜਿਸ ਕਾਰਨ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਘਟ ਗਈ। ਇਸ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸੁਣਨ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਸੀ। ਇਸ ਦੇ ਨਾਲ-ਨਾਲ, 30 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਵਿੱਚ ਵੀ ਸੁਣਨ ਦੀ ਸਮੱਸਿਆ (Hearing problem) ਦੇ ਮਾਮਲੇ ਮਿਲੇ ਹਨ।
ਰਿਸਰਚ ਵਿੱਚ ਸਾਹਮਣੇ ਆਈਆਂ ਇਹ ਗੱਲਾਂ:
ਸਟੱਡੀ ਦੇ ਅਨੁਸਾਰ, 30 ਤੋਂ 60 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਸੁਣਨ ਦੀ ਸਮੱਸਿਆ ਦੇ ਮਾਮਲੇ ਮਿਲੇ ਹਨ, ਜਿਸ ਵਿੱਚ:
26.6% ਲੋਕਾਂ ਨੂੰ ਸੁਣਨ ਵਿੱਚ ਹਲਕੀ ਪਰੇਸ਼ਾਨੀ ਹੋਈ।
43.3% ਲੋਕਾਂ ਨੂੰ ਥੋੜ੍ਹੀ ਬਹੁਤ ਸੁਣਨ ਦੀ ਸਮੱਸਿਆ ਰਹੀ।
ਇਸ ਉਮਰ ਵਾਲੇ 6.6% ਲੋਕਾਂ ਨੂੰ ਮੱਧਮ ਪੱਧਰ ਦੀ ਸੁਣਨ ਦੀ ਸਮੱਸਿਆ ਹੋਈ।
3.3% ਲੋਕਾਂ ਨੂੰ ਗੰਭੀਰ ਹੀਅਰਿੰਗ ਲੌਸ ਹੋਈ, ਜਿਸ ਕਾਰਨ ਦੋਹਾਂ ਕੰਨਾਂ ਨਾਲ ਸੁਣਨ ਵਿੱਚ ਮੁਸ਼ਕਲ ਆਈ।
40% ਲੋਕਾਂ ਨੂੰ ਇਕ ਕੰਨ ਨਾਲ ਸੁਣਨ ਵਿੱਚ ਪਰੇਸ਼ਾਨੀ ਹੋਈ।
60% ਲੋਕਾਂ ਨੂੰ ਦੋਹਾਂ ਕੰਨਾਂ ਨਾਲ ਸੁਣਨ ਵਿੱਚ ਮੁਸ਼ਕਲ ਆਈ।
ਇੱਕ ਮਹੀਨੇ ਵਿੱਚ ਸੁਧਾਰ
ਡਾ. ਪੰਕਜ ਨੇ ਦੱਸਿਆ ਕਿ ਇਸ ਖਤਰੇ ਨੂੰ ਦੇਖਦੇ ਹੋਏ, ਮਰੀਜ਼ਾਂ ਨੂੰ ਕੋਰਟੀਕੋਸਟੇਰਾਇਡ ਦੇਣ ਦੀ ਬਜਾਏ ਮਲਟੀਵਿਟਾਮਿਨ ਗੋਲੀਆਂ ਜਾਂ ਇੰਜੈਕਸ਼ਨ ਦਿੱਤੇ ਗਏ। ਇਸ ਕਾਰਨ ਮਰੀਜ਼ਾਂ ਦੀ ਸੁਣਨ ਦੀ ਸਮਰੱਥਾ ਵਿੱਚ ਇੱਕ ਮਹੀਨੇ ਵਿੱਚ ਸੁਧਾਰ ਆਉਣ ਲੱਗਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















