Corona Vaccination for Children: ਬੱਚਿਆਂ ਦੇ ਕੋਰੋਨਾ ਟੀਕਾਕਰਣ ਕਦੋਂ ਹੋਵੇਗਾ ਸ਼ੁਰੂ? ਜਾਣੋ AIIMS ਮੁਖੀ ਨੇ ਇਸ ਬਾਰੇ ਕੀ ਕਿਹਾ
ਏਮਜ਼ ਦੇ ਡਾ: ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਬੱਚਿਆਂ 'ਤੇ ਕੋਰੋਨਾ ਟੀਕੇ ਦੇ ਟਰਾਇਲ ਭਾਰਤ 'ਚ ਚੱਲ ਰਹੇ ਹਨ ਅਤੇ ਉਮੀਦ ਹੈ ਕਿ ਇਸਦੀ ਐਮਰਜੈਂਸੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਤੰਬਰ ਤੋਂ ਬੱਚਿਆਂ 'ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਏਗੀ।
ਨਵੀਂ ਦਿੱਲੀ: ਭਾਰਤ ਵਿੱਚ ਬੱਚਿਆਂ ਲਈ ਟੀਕਾਕਰਨ ਮੁਹਿੰਮ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਇਸ ਸਬੰਧੀ ਸੰਕੇਤ ਦਿੰਦੇ ਹੋਏ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੇ ਮੁਖੀ ਡਾ: ਰਣਦੀਪ ਗੁਲੇਰੀਆ ਨੇ ਕਿਹਾ ਕਿ ਬੱਚਿਆਂ ਦੀ ਟੀਕਾਕਰਣ ਕੋਰੋਨਾ ਦੀ ਚੇਨ ਤੋੜਨ ਲਈ ਅਹਿਮ ਕਦਮ ਸਾਬਤ ਹੋ ਸਕਦਾ ਹੈ। ਗੁਲੇਰੀਆ ਨੇ ਕਿਹਾ, "ਮੇਰੇ ਖਿਆਲ ਵਿਚ ਜ਼ਾਇਡਸ ਕੈਡਿਲਾ ਨੇ ਟਰਾਇਲ ਕਰ ਲਏ ਹਨ ਅਤੇ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਟਰਾਇਲ ਵੀ ਬੱਚਿਆਂ 'ਤੇ ਅਗਸਤ ਜਾਂ ਸਤੰਬਰ ਤੱਕ ਪੂਰਾ ਹੋ ਸਕਦਾ ਹੈ। ਦੂਜੇ ਪਾਸੇ ਫਾਈਜ਼ਰ ਦੇ ਟੀਕੇ ਨੂੰ ਯੂਐਸ ਰੈਗੂਲੇਟਰ ਤੋਂ ਐਮਰਜੈਂਸੀ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਤੰਬਰ ਤੱਕ ਬੱਚਿਆਂ ਨੂੰ ਟੀਕਾਕਰਣ ਦੀ ਮੁਹਿੰਮ ਵਿਚ ਸਫਲ ਹੋਵਾਂਗੇ।
ਬਹੁਤ ਸਾਰੇ ਦੇਸ਼ਾਂ ਵਿੱਚ ਬੱਚਿਆਂ ਦੇ ਟੀਕੇ ਨੂੰ ਪ੍ਰਵਾਨਗੀ
ਹੁਣ ਤੱਕ ਭਾਰਤ ਵਿਚ ਬਾਲਗਾਂ ਨੂੰ ਘੱਟੋ ਘੱਟ 42 ਕਰੋੜ ਤੋਂ ਜ਼ਿਆਦਾ ਕੋਰੋਨ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਹੁਣ ਤਕ ਦੇਸ਼ ਵਿਚ ਸਿਰਫ 6 ਪ੍ਰਤੀਸ਼ਤ ਆਬਾਦੀ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ। ਸਰਕਾਰ ਨੇ ਇਸ ਸਾਲ ਦੇ ਅੰਤ ਤੱਕ ਸਾਰੇ ਬਾਲਗਾਂ ਨੂੰ ਕੋਰੋਨਾ ਟੀਕਾ ਦੇਣ ਦਾ ਵੱਡਾ ਟੀਚਾ ਮਿੱਥਿਆ ਹੈ। ਇਸ ਦੇ ਲਈ ਹਰ ਰੋਜ਼ ਲਗਪਗ 1 ਕਰੋੜ ਟੀਕਾ ਖੁਰਾਕਾਂ ਦੇਣੀਆਂ ਪੈਣਗੀਆਂ।
ਦੱਸ ਦਈਏ ਕਿ ਇਸ ਸਮੇਂ ਹਰ ਰੋਜ਼ 40 ਤੋਂ 50 ਲੱਖ ਦੇ ਵਿਚਕਾਰ ਕੋਰੋਨ ਟੀਕੇ ਦਿੱਤੇ ਜਾ ਰਹੇ ਹਨ, ਪਰ ਹਫਤੇ ਦੇ ਅੰਤ 'ਤੇ ਇਹ ਗਿਣਤੀ ਹੋਰ ਘੱਟ ਜਾਂਦੀ ਹੈ। ਸਰਕਾਰ ਦਾ ਉਦੇਸ਼ ਹੈ ਕਿ 2021 ਦੇ ਅੰਤ ਤੱਕ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਟੀਕੇ ਦੀ ਇੱਕ ਖੁਰਾਕ ਦਿੱਤੀ ਜਾਵੇ। ਹਾਲਾਂਕਿ, ਅਜੇ ਤੱਕ ਦੇਸ਼ ਵਿਚ ਬੱਚਿਆਂ ਲਈ ਕੋਰੋਨਾ ਟੀਕਾ ਮਨਜ਼ੂਰ ਨਹੀਂ ਕੀਤਾ ਗਿਆ ਹੈ। ਤੀਜੀ ਲਹਿਰ ਦੇ ਜੋਖਮ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਨੇ ਬੱਚਿਆਂ ਵਿੱਚ ਟੀਕਾਕਰਨ ਲਈ ਐਮਰਜੈਂਸੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਅਜੇ ਤੱਕ ਭਾਰਤ ਵਿੱਚ ਬੱਚਿਆਂ ਲਈ ਕੋਈ ਟੀਕਾ ਪ੍ਰਵਾਨ ਨਹੀਂ ਕੀਤਾ ਗਿਆ ਹੈ।
ਦੇਸੀ ਟੀਕਾ ਵਧੇਰੇ ਮਹੱਤਵਪੂਰਨ
ਏਮਜ਼ ਦੇ ਮੁਖੀ ਨੇ ਕਿਹਾ ਕਿ ਸਾਨੂੰ ਬੱਚਿਆਂ ਲਈ ਆਪਣਾ ਟੀਕਾ ਚਾਹੀਦਾ ਹੈ। ਇਸੇ ਲਈ ਭਾਰਤ ਬਾਇਓਟੈਕ ਅਤੇ ਜ਼ਾਇਡਸ ਕੈਡਿਲਾ ਦੀ ਟੀਕਾ ਬਹੁਤ ਮਹੱਤਵਪੂਰਨ ਹੈ। ਫਾਈਜ਼ਰ ਦੀ ਟੀਕਾ ਵੀ ਮਦਦਗਾਰ ਸਾਬਤ ਹੋ ਸਕਦੀ ਹੈ, ਪਰ ਸਾਡੇ ਕੋਲ ਵੱਡੀ ਗਿਣਤੀ ਵਿਚ ਹੋਣ ਕਰਕੇ, ਆਪਣੀ ਟੀਕਾ ਲਾਉਣਾ ਅਹਿਮ ਹੈ। ਇਸ ਦਿਸ਼ਾ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਤੰਬਰ ਤੱਕ, ਸਾਡੇ ਦੇਸ਼ ਵਿੱਚ ਬੱਚਿਆਂ ਲਈ ਇੱਕ ਤੋਂ ਵੱਧ ਟੀਕੇ ਉਪਲਬਧ ਹੋ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )