ਜਾਨਵਰਾਂ ਤੋਂ ਕੋਰੋਨਾ ਫੈਲਣ ਪਿੱਛੇ ਕੀ ਹੈ ਸੱਚ? ਕੀ ਤਹਾਨੂੰ ਛੱਡ ਦੇਣੇ ਚਾਹੀਦੇ ਪਾਲਤੂ ਜਾਨਵਰ? ਪੜ੍ਹੋ ਪੂਰੀ ਡਿਟੇਲ
ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਇਹ ਅਫਵਾਹ ਫੈਲਾਈ ਗਈ ਕਿ ਕੋਰੋਨਾ ਵਾਇਰਸ ਜਾਨਵਾਰਂ ਤੋਂ ਮਨੁੱਖਾਂ 'ਚ ਆਇਆ ਹੈ। ਅਜਿਹੇ 'ਚ ਕਈ ਐਕਟੀਵਿਸਟ ਤੇ ਵੈਲਫੇਅਰ ਐਨੀਮਨ ਆਰਗੇਨਾਇਜ਼ੇਸ਼ਨਜ਼ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਆਪਣੇ ਪਾਲਤੂ ਜਾਨਵਰ ਨਾ ਛੱਢਣ ਲਈ ਕਿਹਾ ਹੈ।
ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਦੀ ਦੂਜੀ ਵੇਵ ਨਾਲ ਜੂਝ ਰਿਹਾ ਹੈ। ਇਸ ਦਰਮਿਆਨ ਇਕ ਅਫਵਾਹ ਫੈਲੀ ਹੈ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦਾ ਹੈ। ਪਰ ਚੋਟੀ ਦੇ ਡਾਕਟਰਾਂ ਤੇ ਮਾਹਿਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਅੰਕੜੇ ਨਹੀਂ ਮਿਲੇ ਜੋ ਇਹ ਦਰਸਾਉਣ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦਾ ਹੈ।
ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਇਹ ਅਫਵਾਹ ਫੈਲਾਈ ਗਈ ਕਿ ਕੋਰੋਨਾ ਵਾਇਰਸ ਜਾਨਵਾਰਂ ਤੋਂ ਮਨੁੱਖਾਂ 'ਚ ਆਇਆ ਹੈ। ਅਜਿਹੇ 'ਚ ਕਈ ਐਕਟੀਵਿਸਟ ਤੇ ਵੈਲਫੇਅਰ ਐਨੀਮਨ ਆਰਗੇਨਾਇਜ਼ੇਸ਼ਨਜ਼ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਆਪਣੇ ਪਾਲਤੂ ਜਾਨਵਰ ਨਾ ਛੱਢਣ ਲਈ ਕਿਹਾ ਹੈ। ਡਾਕਟਰਾਂ ਨੇ ਵੀ ਇਸ ਅਫਵਾਹ ਦਾ ਖੰਡਨ ਕੀਤਾ ਹੈ।
Experts reiterate no COVID transmission from animals to humans, urge people not to abandon pets
— ANI Digital (@ani_digital) May 25, 2021
Read @ANI Story | https://t.co/BeuHCLriCz pic.twitter.com/mYRcRORIbR
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਮੁਤਾਬਕ 'ਕੋਈ ਵੀ ਡਾਟਾ ਇਹ ਨਹੀਂ ਦਰਸਾਉਂਦਾ ਕਿ ਜਾਨਵਰਾਂ ਤੋਂ ਮਨੁੱਖਾਂ 'ਚ ਕੋਰੋਨਾ ਵਾਇਰਸ ਫੈਲਦਾ ਹੈ। ਸਾਡੇ ਕੋਲ ਸਿਰਫ ਇਹ ਡਾਟਾ ਹੈ ਜਡੋ ਦਰਸਾਉਂਦਾ ਹੈ ਕਿ ਮਨੁੱਖਾਂ ਤੋਂ ਜਾਨਵਰਾਂ 'ਚ ਕੋਰੋਨਾ ਵਾਇਰਸ ਫੈਲਦਾ ਹੈ। ਜਿਵੇਂ ਕਿ ਨਿਊਯਾਰਕ ਦੇ ਚਿੜੀਆਘਰ 'ਚ ਹੋਇਆ।'
ਪਾਲਤੂ ਜਾਨਵਰਾਂ ਦੇ ਮਾਹਿਰ ਡਾਕਟਰ ਸੰਦੀਪ ਸਿੰਘ ਨੇ ਕਿਹਾ, 'ਪਾਲਤੂ ਜਾਨਵਰ ਕੋਰੋਨਾ ਵਾਇਰਸ ਇਫੈਕਸ਼ਨ ਮਨੁੱਖਾਂ 'ਚ ਨਹੀਂ ਫੈਲਾਉਂਦੇ। ਲੋਕਾਂ ਨੂੰ ਇਸ ਅਫਵਾਹ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਪਾਲਤੂ ਕੁੱਤਿਆਂ ਤੇ ਬਿੱਲੀਆਂ ਨੂੰ ਗਲੀਆਂ 'ਚ ਛੱਡਣ ਦੀ ਕੋਈ ਲੋੜ ਨਹੀਂ ਹੈ।' ਉਨ੍ਹਾਂ ਦੱਸਿਆ ਕਿ 'ਮੈਨੂੰ ਕਈ ਲੋਕਾਂ ਦੇ ਇਹ ਪੁੱਛਣ ਲਈ ਫੋਨ ਆਏ ਕਿ ਕੀ ਕੋਰੋਨਾ ਵਾਇਰਸ ਪਾਲਤੂ ਜਾਨਵਰਾਂ ਤੋਂ ਵੀ ਹੋ ਸਕਦਾ ਹੈ? ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸਿਰਫ ਅਫਵਾਹਾਂ ਹਨ। ਕਿਸੇ ਵੀ ਸੰਸਥਾ ਨੇ ਇਹ ਨਹੀਂ ਕਿਹਾ ਕਿ ਪਾਲਤੂ ਜਾਨਵਰਾਂ ਤੋਂ ਕੋਰੋਨਾ ਲਾਗ ਫੈਲਦੀ ਹੈ।'
Check out below Health Tools-
Calculate Your Body Mass Index ( BMI )