ਪੜਚੋਲ ਕਰੋ

ਸਿਰਫ ਪਕਵਾਨਾਂ ਦੀ ਹੀ ਨਹੀਂ..ਸਗੋਂ ਵਾਲਾਂ ਦੀ ਗ੍ਰੋਥ ਵੀ ਵਧਾਉਂਦਾ ਇਹ ਪੱਤਾ, ਇਦਾਂ ਕਰੋ ਵਰਤੋਂ

Curry Leaves Benefits: ਕਰੀ ਪੱਤੇ 'ਚ ਵਿਟਾਮਿਨ, ਆਇਰਨ, ਪ੍ਰੋਟੀਨ ਅਤੇ ਅਜਿਹੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਵਾਲਾਂ ਦੀ ਗ੍ਰੋਥ ਕਰਨ ਵਿੱਚ ਬਹੁਤ ਮਦਦ ਕਰਦੇ ਹਨ।

Curry Leaves Hair Benefits: ਭਾਰਤੀ ਰਸੋਈਆਂ 'ਚ ਕਈ ਤਰ੍ਹਾਂ ਦੀਆਂ ਅਜਿਹੀਆਂ ਜੜ੍ਹੀਆਂ ਬੂਟੀਆਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਨ੍ਹਾਂ ਜੜ੍ਹੀਆਂ ਬੂਟੀਆਂ ਵਿੱਚ ਇੱਕ ਕਰੀ ਪੱਤਾ ਵੀ ਸ਼ਾਮਲ ਹੁੰਦਾ ਹੈ। ਕਰੀ ਪੱਤਾ, ਜੋ ਕਿ ਕੁਝ ਪਕਵਾਨਾਂ ਵਿੱਚ ਵੀ ਪੈਂਦਾ ਹੈ ਅਤੇ ਇਸ ਨਾਲ ਪਕਵਾਨ ਹੋਰ ਵੀ ਸੁਆਦਿਸ਼ਟ ਬਣ ਜਾਂਦਾ ਹੈ।

ਕਰੀ ਪੱਤੇ ਦੇ ਤੜਕੇ ਤੋਂ ਬਿਨਾਂ ਪਕਵਾਨ ਬਣਾਉਣ ਬਾਰੇ ਸੋਚਿਆ ਨਹੀਂ ਜਾ ਸਕਦਾ। ਕੀ ਤੁਸੀਂ ਜਾਣਦੇ ਹੋ ਕਿ ਪਕਵਾਨਾਂ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਕਰੀ ਪੱਤਾ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੀ ਹਾਂ, ਕਰੀ ਪੱਤਾ ਡੈਂਡਰਫ ਨਾਲ ਲੜਨ ਵਿਚ ਮਦਦ ਕਰਕੇ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਇਸ 'ਚ ਹੋਰ ਵੀ ਕਈ ਗੁਣ ਹਨ, ਜੋ ਵਾਲਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਵਾਲਾਂ ਲਈ ਇਸ ਦੇ ਫਾਇਦਿਆਂ ਬਾਰੇ।

ਸਰਦੀਆਂ ਵਿੱਚ ਜ਼ਿਆਦਾਤਰ ਡੈਂਡਰਫ ਦੀ ਸਮੱਸਿਆ

ਸਰਦੀਆਂ ਵਿੱਚ ਜ਼ਿਆਦਾਤਰ ਲੋਕਾਂ ਦੇ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਠੰਡੇ ਮੌਸਮ ਵਿੱਚ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਸਾਡੇ ਵਾਲਾਂ ਵਿੱਚ ਡੈਂਡਰਫ ਹੋਣਾ ਸ਼ੁਰੂ ਹੋ ਜਾਂਦਾ ਹੈ। ਡੈਂਡਰਫ ਕਾਰਨ ਵਾਲ ਹੌਲੀ-ਹੌਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਇਸ ਤੋਂ ਇਲਾਵਾ ਡੈਂਡਰਫ ਵਧਣ ਨਾਲ ਖੋਪੜੀ 'ਚ ਜਲਨ ਅਤੇ ਖਾਰਸ਼ ਦੀ ਸਮੱਸਿਆ ਵੀ ਕਾਫੀ ਵਧ ਜਾਂਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਵਿੱਚ ਕਰੀ ਪੱਤਾ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਨਾ ਸਿਰਫ ਡੈਂਡਰਫ ਤੋਂ ਛੁਟਕਾਰਾ ਪਾਓਗੇ, ਸਗੋਂ ਤੁਸੀਂ ਆਪਣੇ ਵਾਲਾਂ ਵਿਚ ਇਕ ਵੱਖਰੀ ਤਾਕਤ ਮਹਿਸੂਸ ਕਰੋਗੇ।

ਕਰੀ ਪੱਤੇ ਦੇ ਫਾਇਦੇ

ਕਰੀ ਪੱਤੇ 'ਚ ਵਿਟਾਮਿਨ, ਆਇਰਨ, ਪ੍ਰੋਟੀਨ ਅਤੇ ਅਜਿਹੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਵਾਲਾਂ ਦੀ ਗ੍ਰੋਥ ਕਰਨ ਵਿੱਚ ਬਹੁਤ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦੇ ਹਨ। ਇਹ ਜੜੀ-ਬੂਟੀ ਵਾਲਾਂ ਨੂੰ ਲੰਬੇ ਅਤੇ ਸੰਘਣੇ ਬਣਾਉਂਦੀ ਹੈ। ਵਾਲਾਂ ਦੇ ਚੰਗੇ ਵਾਧੇ ਲਈ ਤੁਸੀਂ ਕਰੀ ਪੱਤੇ ਦੀ ਵਰਤੋਂ ਬਹੁਤ ਆਸਾਨੀ ਨਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਢਿੱਡ ਦੇ ਭਾਰ ਸੌਂਦੇ ਹੋ, ਤਾਂ ਬਦਲ ਲਓ ਇਹ ਆਦਤ, ਨਹੀਂ ਤਾਂ ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਸ਼ਿਕਾਰ

ਕਿਵੇਂ ਕਰੀਏ ਵਰਤੋਂ?

ਸਰਦੀਆਂ ਵਿੱਚ ਡੈਂਡਰਫ ਤੋਂ ਬਚਣ ਲਈ ਕਰੀ ਪੱਤੇ ਦੇ ਨਾਲ ਨਾਰੀਅਲ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਇਕ ਭਾਂਡੇ ਵਿਚ ਨਾਰੀਅਲ ਦਾ ਤੇਲ ਲਓ ਅਤੇ ਉਸ ਵਿਚ 15-20 ਕਰੀ ਪੱਤੇ ਪਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਮਿਸ਼ਰਣ ਨੂੰ ਕੁਝ ਦੇਰ ਠੰਡਾ ਹੋਣ ਲਈ ਛੱਡ ਦਿਓ। ਫਿਰ ਇਸ ਨਾਲ ਆਪਣੇ ਵਾਲਾਂ ਅਤੇ ਖੋਪੜੀ ਦੀ 10 ਮਿੰਟ ਤੱਕ ਚੰਗੀ ਤਰ੍ਹਾਂ ਮਾਲਿਸ਼ ਕਰੋ ਅਤੇ ਲਗਭਗ 1 ਘੰਟੇ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।

ਕਪੂਰ ਅਤੇ ਕਰੀ ਪੱਤਾ

ਕਰੀ ਪੱਤੇ ਦੇ ਨਾਲ-ਨਾਲ ਕਪੂਰ 'ਚ ਐਂਟੀਫੰਗਲ ਗੁਣ ਵੀ ਹੁੰਦੇ ਹਨ, ਜੋ ਡੈਂਡਰਫ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤੁਸੀਂ ਪਹਿਲਾਂ 10 ਤੋਂ 15 ਕਰੀ ਪੱਤੇ ਪੀਸਣੇ ਹਨ ਅਤੇ ਫਿਰ ਇਸ ਵਿੱਚ ਕਪੂਰ ਦਾ ਤੇਲ ਮਿਲਾਉਣਾ ਹੈ। ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਉਣ ਤੋਂ ਬਾਅਦ ਇਸਨੂੰ ਵਾਲਾਂ 'ਚ ਲਾਓ। ਇਸ ਮਿਸ਼ਰਣ ਨੂੰ ਕੁਝ ਦਿਨਾਂ ਲਈ ਆਪਣੇ ਵਾਲਾਂ 'ਤੇ ਲਾਓ। ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕਈ ਫਾਇਦੇ ਦੇਖਣ ਨੂੰ ਮਿਲਣਗੇ।

 

 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget