Omicron Symptoms: ਖੰਘ, ਜੁਕਾਮ ਤੇ ਬੁਖਾਰ ਹੀ ਨਹੀਂ, ਓਮੀਕ੍ਰੋਨ ਦੇ ਇਹ ਵੀ ਹੈਰਾਨੀਜਨਕ ਲੱਛਣ, ਇਨ੍ਹਾਂ ਤੋਂ ਰਹੋ ਦੂਰ
Covid-19 Cases in India: ਆਮ ਤੌਰ 'ਤੇ ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚ ਦੇਖੇ ਜਾਂਦੇ ਹਨ। ਇਹ ਲੱਛਣ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ ਵਿੱਚ ਵੀ ਦੇਖਣ ਨੂੰ ਮਿਲਣਗੇ।
Coronavirus: ਦੇਸ਼ 'ਚ ਕੋਰੋਨਾ ਵਾਇਰਸ ਦਾ ਸੰਕਟ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਦੇਸ਼ 'ਚ ਹਰ ਰੋਜ਼ ਲੱਖਾਂ ਲੋਕ ਕਰੋਨਾ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕ ਕੋਰੋਨਾ ਲਾਗ ਕਾਰਨ ਆਪਣੀ ਜਾਨ ਵੀ ਗੁਆ ਰਹੇ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਡਰ ਵੀ ਲੋਕਾਂ 'ਚ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਓਮੀਕ੍ਰੋਨ ਤੇਜ਼ ਰਫ਼ਤਾਰ ਨਾਲ ਲੋਕਾਂ ਨੂੰ ਸੰਕਰਮਿਤ ਕਰਦਾ ਹੈ। ਅਜਿਹੀ ਸਥਿਤੀ 'ਚ ਓਮੀਕ੍ਰੋਨ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ 'ਚ ਖੰਘ, ਜੁਕਾਮ ਤੇ ਬੁਖਾਰ ਦੇ ਆਮ ਲੱਛਣ ਦੇਖੇ ਜਾਂਦੇ ਹਨ। ਇਹ ਲੱਛਣ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ 'ਚ ਵੀ ਦੇਖਣ ਨੂੰ ਮਿਲਣਗੇ। ਹਾਲਾਂਕਿ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ 'ਚ ਕੁਝ ਹੋਰ ਲੱਛਣ ਵੀ ਦਿਖਾਈ ਦੇਣਗੇ, ਜਿਨ੍ਹਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਓਮੀਕ੍ਰੋਨ ਦੇ ਆਮ ਲੱਛਣਾਂ ਦੀ ਗੱਲ ਕਰੀਏ ਤਾਂ ਮਰੀਜ਼ਾਂ 'ਚ ਨੱਕ ਵਗਣਾ, ਸਿਰ ਦਰਦ, ਥਕਾਵਟ, ਛਿੱਕ ਆਉਣਾ ਤੇ ਗਲੇ 'ਚ ਖਰਾਸ਼ ਵਰਗੇ ਲੱਛਣ ਦੇਖੇ ਜਾ ਰਹੇ ਹਨ।
ਮਾਹਿਰਾਂ ਅਨੁਸਾਰ ਸਰਦੀਆਂ 'ਚ ਆਮ ਤੌਰ 'ਤੇ ਲੋਕਾਂ ਨੂੰ ਜੁਕਾਮ, ਖੰਘ ਤੇ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਲੱਛਣ ਕੋਰੋਨਾ ਨਾਲ ਸੰਕਰਮਿਤ ਲੋਕਾਂ 'ਚ ਆਸਾਨੀ ਨਾਲ ਪਾਏ ਜਾ ਸਕਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਸਰਦੀ ਦੇ ਮੌਸਮ 'ਚ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਖੁਦ ਨੂੰ ਆਈਸੋਲੇਟ ਕਰ ਲਓ। ਦੂਜੇ ਪਾਸੇ, ਜੇਕਰ ਤੁਹਾਨੂੰ ਆਪਣੇ ਅੰਦਰ ਕੁੱਝ ਹੋਰ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਸੀਂ ਓਮੀਕ੍ਰੋਨ ਨਾਲ ਵੀ ਸੰਕਰਮਿਤ ਹੋ ਸਕਦੇ ਹੋ। ਓਮੀਕ੍ਰੋਨ ਦੇ ਮਰੀਜ਼ਾਂ 'ਚ ਕੁਝ ਹੋਰ ਲੱਛਣ ਵੀ ਵੇਖੇ ਗਏ ਹਨ।
ਮਾਹਿਰਾਂ ਮੁਤਾਬਕ ਇਹ 5 ਲੱਛਣ ਓਮੀਕ੍ਰੋਨ ਦੇ ਮਰੀਜ਼ਾਂ 'ਚ ਵੀ ਵੇਖਣ ਨੂੰ ਮਿਲ ਰਹੇ ਹਨ -
- ਚਮੜੀ 'ਤੇ ਪਿੱਤ
- ਦਸਤ
- ਕੰਜਕਟਿਵਾਈਟਿਸ (ਅੱਖਾਂ ਦਾ ਗੁਲਾਬੀ ਹੋਣਾ)
- ਰਾਤ ਨੂੰ ਪਸੀਨਾ ਆਉਣਾ
- ਭੁੱਖ ਦੀ ਕਮੀ
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Coronavirus Cases Today: ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 2 ਲੱਖ 82 ਹਜ਼ਾਰ ਤੋਂ ਵੱਧ ਨਵੇਂ ਕੇਸ, 441 ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )